ਲੇ ਰੋਯਲ ਮਿਰੀਡਿਅਨ, ਚੇਨਈ

ਭਾਰਤਪੀਡੀਆ ਤੋਂ
Jump to navigation Jump to search

ਲੇ ਰੋਯਲ ਮਿਰੀਡਿਅਨ, ਚੇਨਈ ਇੱਕ ਪੰਜ ਸਿਤਾਰਾ ਹੋਟਲ ਹੈ ਜੋ ਕਿ ਅੰਨਾ ਸਲਾਈ, ਚੇਨਈ, ਭਾਰਤ ਦੇ ਗੁਇਨਡੀ – ਕਾਥੀਪਾਰਾ ਜੰਕਸ਼ਨ ਤੇ ਸਥਿਤ ਹੈ [1]I ਸ਼ੁਰੂਆਤ ਵਿਚ ਇਹ ਮਦਰਾਸ ਹਿਲਟਨ ਦੇ ਤੌਰ 'ਤੇ 1,650 ਮੀਲਿਯਨ ਦੀ ਲਾਗਤ ਨਾਲ ਬਣਾਇਆ ਗਿਆ ਸੀ ਪਰ ਇਸ ਹੋਟਲ ਨੂੰ ਲੇ ਰੋਯਲ ਮਿਰੀਡਿਅਨ ਚੇਨਈ ਦੇ ਤੌਰ ਤੇ ਖੋਲਿਆ ਗਿਆ I[2]

ਇਤਿਹਾਸ

ਹੋਟਲ ਨੂੰ ਪੀਜੀਪੀ ਗਰੁੱਪ ਦੁਆਰਾ ਹਿਲਟਨ ਵੱਲੋਂ ਪ੍ਬੰਧਨ ਠੇਕੇ ਨਾਲ ਵਿਕਸਿਤ ਕੀਤਾ ਗਿਆ ਪਰ ਇਹ ਕਾਂਟਰੈਕਟ ਮਾਰਚ 2000 ਵਿੱਚ ਖਤਮ ਹੋ ਗਿਆ ਅਤੇ ਤੇ ਫਿਰ ਗਰੁੱਪ ਨੇ ਲੇ ਮਿਰੀਡਿਅਨ ਹੋਟਲਸ ਅਤੇ ਰਿਜ਼ਾਰਟਸ ਨਾਲ ਕਾਂਟਰੈਕਟ ਸਾਇਨ ਕੀਤਾ ਅਤੇ ਹੋਟਲ ਬਾ੍ਂਡ “ਲੇ ਰੋਯਲ ਮਿਰੀਡਿਅਨ ਚੇਨਈ” ਦੇ ਤਹਿਤ ਆ ਗਿਆ I ਹੋਟਲ ਦੀ ਨਰਮ ਸ਼ੁਰੂਆਤ 12 ਅਪ੍ਰੈਲ 2000 ਨੂੰ ਅਤੇ ਵਪਾਰਕ ਤੌਰ 'ਤੇ ਸ਼ੁਰੂਆਤ 30 ਦਸੰਬਰ 2000 ਨੂੰ ਕੀਤੀ ਗਈ ਜਦੋਂ ਇਸ ਦਾ ਰਸਮੀ ਤੌਰ 'ਤੇ ਉਦਘਾਟਨ ਤਾਮਿਲਨਾਡੂ ਦੇ ਮੁੱਖ ਮੰਤਰੀ, ਐਮ.ਕਰੁਣਾਨਿਧਿ ਨੇ ਕੀਤਾ I

ਮਈ 2005 ਵਿੱਚ, ਹੋਟਲ ਵਿੱਚਆਸਕ ਨਾਂ ਦਾ, ਪੂਲ ਦੇ ਕੰਡੇ ਤੇ ਬਾਰਬਿਕਯੂ ਦਾ ਉਦਘਾਟਨ ਕੀਤਾ ਗਿਆ Iਸਾਲ 2006 ਵਿੱਚ, ਇਹ ਹੋਟਲ ਦੁਨੀਆ ਭਰ ਵਿੱਚ ਸਟਾਰਵੂਡ ਹੋਟਲਸ ਅਤੇ ਰਿਜ਼ਾਰਟਸ ਦਾ ਹਿੱਸਾ ਬਣ ਗਿਆ ਤੇ ਬਾਅਦ ਵਿੱਚ ਲੇ ਰੋਯਲ ਮਿਰੀਡਿਅਨ ਬਾ੍ਂਡ ਹਾਸਲ ਕਰ ਲਿਆ I[3]

ਦਾ ਹੋਟਲ

ਇਹ ਹੋਟਲ 3.44 ਏਕੜ ਜ਼ਮੀਨ ਤੇ ਬਣਾਇਆ ਗਿਆ ਹੈ ਜਿਸਦਾ ਇੱਕ ਤਿਹਾਈ ਹਿੱਸਾ ਬਾਗਬਾਨੀ ਲਈ ਵਰਤਿਆ ਗਿਆ ਹੈ I ਹੋਟਲ ਵਿੱਚ 240 ਕਮਰੇ ਸਨ, ਜਿਸ ਵਿੱਚੋ 112 ਸਟੈਂਡਰਡ ਕਮਰੇ, 57 ਡੀਲਕਸ ਅਤੇ 41 ਰਾਯਲ ਕੱਲਬ ਬੈਡਰੂਮ, 22 ਡੀਲਕ੍ਸ ਸੂੱਟ, 7 ਕਾਰਜਕਾਰੀ ਸੂੱਟ, ਤਿੰਨ ਰਾਯਲ ਸੂੱਟ ਅਤੇ ਇੱਕ ਪੈ੍ਸਡੈਂਸ਼ੀਅਲ ਸੂੱਟ ਹੈ I ਹੋਟਲ ਦੇ ਦਾਅਵਤ ਹਾਲ ਵਿੱਚ 1500 ਲੋਕਾਂ ਸਮੱਰਥਾ ਹੈ ਅਤੇ ਹੋਟਲ ਵਿੱਚ ਤਕਰੀਬਨ 12 ਮੀਟਿੰਗ ਥਾਂਹਾਂ ਹਨ [4]I ਇਸ ਵਿੱਚ ਤਿੰਨ ਰੈਸਟੋਰੈਂਟ, ਨਵਰਤਨਾ (ਭਾਰਤੀ ਸ਼ਾਹੀ ਪਕਵਾਨ ਪਰੋਸਨ ਵਾਲਾ), ਸੀਲੈਂਟਰੋ (ਇੱਕ 24 ਘੰਟੇ ਵਾਲਾ ਅੰਤਰਾਸ਼ਟਰੀ ਡਾਇਨਿੰਗ ਰੈਸਟੋਰੈਂਟ ਜੋ ਭਾਰਤੀ, ਕਾਨਟੀਨੈਂਟਲ, ਚਾਈਨੀਜ਼ ਅਤੇ ਦੱਖਣ-ਪੂਰਬ ਪਕਵਾਨ ਪਰੋਸਦਾ ਹੈ) ਅਤੇ ਕਾਯਲ (ਮੈਡੀਟੇਰੀਅਨ ਸ਼ਮੁੰਦਰੀ ਪਕਵਾਨਾਂ ਵਿੱਚ ਮਾਹਿਰ ਰੈਸਟੋਰੈਂਟ) ਅਤੇ ਬਾਰ ਜਿਵੇਂ ਦਾ ਡੋਮ ਬਾਰ, ਫਲੇਮ ਲੇ ਕੱਲਬ ਅਤੇ ਲੇ ਗੋਰਮੈਂਡਿਸ ਹਨ I ਹੋਟਲ ਵਿੱਚ 9200 ਸਕੂਏਅਰ ਫੁੱਟ ਦਾ ਬਾਲਰੂਮ ਹੈ ਜਿਸ ਨੂੰ ਦਾ ਗਰੈਂਡ ਮੈਡਰਾਸ ਬਾਲਰੂਮ ਕਿਹਾ ਜਾਂਦਾ ਹੈ ਜੋ ਕਿ ਦਾਅਵਾ ਕੀਤਾ ਜਾਂਦਾ ਹੈ ਕਿ ਸ਼ਹਿਰ ਵਿੱਚ ਸਭ ਤੋਂ ਵੱਡਾ ਥੰਮ ਰਹਿਤ ਬਾਲਰੂਮ ਸੀ ਜਦੋਂ ਇਹ ਬਣਾਇਆ ਗਿਆ ਸੀ I

ਸਾਲ 2009 ਵਿੱਚ, ਹੋਟਲ ਨੇ ਮੁਰੰਮਤ ਕਰਵਉਣ ਦੀ ਯੋਜਨਾ ਬਣਾਈ ਅਤੇ ਹੋਟਲ ਵਿੱਚ 750 ਮਿਲਿਯਨ ਦੇ ਨਿਵਸ਼ ਨਾਲ 15 ਹੋਰ ਕਮਰੇ ਬਣਾਏ ਗਏ I[5]

ਅਵਾਰਡ

ਸਾਲ 2002 ਲਈ ਇਸ ਹੋਟਲ ਨੂੰ ਇੰਟਰਨੇਸ਼ਨਲ ਟਰੈਵਲ ਬੋਰਸ (ਆਇ.ਟੀ.ਬੀ), ਬਰਲਿਨ ਵਿੱਚ “ਬੈਸਟ ਬਿਜ਼ਨੈਸ ਹੋਟਲ ਇੰਨ ਏਸ਼ੀਆ ਪੈਸਿਫ਼ਿਕ” ਦਾ ਅਵਾਰਡ ਪੈਸਿਫ਼ਿਕ ਏਰੀਆ ਟਰੈਵਲ ਰਾਇਟਰ ਐਸੋਸਿਏਸ਼ਨ (ਪੀ.ਏ.ਟੀ.ਡਬਲਯੂ.ਏ) ਵੱਲੋਂ ਦਿੱਤਾ ਗਿਆ [6]I ਇਸ ਹੋਟਲ ਨੇ ਡੈਕੇਨ ਹੈਰਲਡ ਐਵੇਨਿਊ ਵੱਲੋਂ ਬੈਸਟ “ਇਨੋਵੇਟਿਵ ਐਚਆਰ ਪ੍ਰੈਕਟਿਸਿਸ 2003” ਦਾ ਵੀ ਅਵਾਰਡ ਜਿੱਤਿਆ I[7]

ਹਵਾਲੇ

  1. ਫਰਮਾ:Cite news
  2. ਫਰਮਾ:Cite news
  3. ਫਰਮਾ:Cite news
  4. "Le Royal Meridien Chennai Rooms". cleartrip.com. Retrieved 28 December 2015.
  5. ਫਰਮਾ:Cite news
  6. ਫਰਮਾ:Cite news
  7. "Le Royal Meridien Chennai". HotelsInChennai.org. Retrieved 28 December 2015.