ਲੇਹਲ ਕਲਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਲੇਹਲ ਕਲਾਂ ਜ਼ਿਲ੍ਹਾ ਸੰਗਰੂਰ ਦੀ ਤਹਿਸੀਲ ਲਹਿਰਾਗਾਗਾ ਤੋਂ 10 ਕੁ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਇਸ ਪਿੰਡ ਨੂੰ ਨੌਵੇਂ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਅਤੇ ਸਿੱਖਾਂ ਦੇ ਮਹਾਨ ਜਰਨੈਲ ਅਕਾਲੀ ਫੂਲਾ ਸਿੰਘ ਦਾ ਪਾਲਣ ਸਥਾਨ ਹੋਣ ਦਾ ਮਾਣ ਹੈ। ਪਿੰਡ ਦੀ ਆਪਣੀ ਨਿਵੇਕਲੀ ਬੋਲੀ ਹੈ। ਇਸ ਪਿੰਡ ਦੇ ਗੁਆਢੀ ਪਿੰਡ ਕੋਟੜਾ ਲਹਿਲ, ਲੇਹਲ ਖੁਰਦ, ਦੇਹਲਾ ਸੀਰਾ, ਉਦੈਪੁਰ ਤੇ ਲਹਿਲ ਕਕਰਾਲਾ ਹਨ। ਜਨਗਨਣਾ 2011 ਦੇ ਅਨੁਸਾਰ ਪਿੰਡ ਦੀ ਅਬਾਦੀ ਲਗਪਗ 15 ਹਜ਼ਾਰ ਹੈ।ਪਿੰਡ ਨੂੰ ਆਸਰਾ ਪੱਤੀ, ਸਖਿਆਣਾ ਪੱਤੀ, ਕਰਵਾਣਾ ਪੱਤੀ, ਚੁਗੜੀਆ ਪੱਤੀ ਤੇ ਬਾਹਰਲੀ ਪੱਤੀ ਵਿੱਚ ਵੰਡਿਆ ਹੋਇਆ ਹੈ।

ਸਹੂਲਤਾਂ

ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸਟੇਟ ਬੈਂਕ ਆਫ ਪਟਿਆਲਾ, ਸਹਿਕਾਰੀ ਬੈਂਕ, ਕੋਆਪਰੇਟਿਵ ਬੈਂਕ, ਸ਼ਹੀਦ ਬਾਬਾ ਅਕਾਲੀ ਫੂਲਾ ਸਿੰਘ ਸਪੋਰਟਸ ਕਲੱਬ, ਸ਼ਹੀਦ ਭਗਤ ਸਿੰਘ ਸਪੋਰਟਸ ਤੇ ਵੈਲਫੇਅਰ ਕਲੱਬ ਤੇ ਯੁਵਕ ਸੇਵਾਵਾਂ ਕਲੱਬ, ਡਾਕਘਰ ਦੀ ਸਹੂਲਤ ਵੀ ਹੈ।

ਧਾਰਮਿਕ ਸਥਾਨ

ਪਾਤਸ਼ਾਹੀ ਨੌਵੀਂ ਗੁਰਦੁਆਰਾ, ਭਗਤ ਰਵਿਦਾਸ ਮੰਦਰ, ਗੁੱਗਾਮਾੜੀ, ਡੇਰਾ ਬਾਬਾ ਬਿਦਰ ਜੀ, ਡੇਰਾ ਬਾਬਾ ਸੁਰਮਤੀ ਜੀ, ਡੇਰਾ ਬਾਬਾ ਭਾਨ ਗਿਰ ਜੀ, ਸੁਲਤਾਨ ਪੀਰ ਤੇ ਸ਼ਿਵ ਮੰਦਰ ਵਿੱਚ ਲੋਕ ਆਪਣੀ ਧਾਰਮਿਕ ਸਮਾਗਮ ਕਰਦੇ ਹਨ।

ਇਲਾਕਾ ਨਿਵਾਸੀ

ਪਿੰਡ ਨੂੰ ਆਪਣੇ ਜਮਪਲ ਲਿਖਾਰੀ ਅਤੇ ਕਵੀਸ਼ਰ ਮੁਖਰਾਮ ਪੰਡਤ ਤੇ ਪੂਰਨ ਸਿੰਘ, ਪੂਰਨ ਸਿੰਘ ਕਿੱਸਾਕਾਰ ਤੇ ਮਾਣ ਹੈ।

ਹਵਾਲੇ