ਰਾਣੀ ਸਦਾ ਕੌਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਸ਼ਾਸਕ ਰਾਣੀ ਸਦਾ ਕੌਰ ਕਨ੍ਹੱਈਆ ਮਿਸਲ[1][2] ਦੀ ਮੁਖੀ ਸੀ ਜਿਸਨੇ ਕਿ ਆਪਣੇ ਪਤੀ ਦੀ ਮੌਤ ਤੋਂ ਬਾਅਦ, 1793 ਵਿੱਚ, ਇਹ ਅਹੁਦਾ ਸੰਭਾਲਿਆ ਸੀ। ਇਹਨਾਂ ਦੇ ਪਿਤਾ ਦਾ ਨਾਂਅ ਭਾਈ ਦਸੌਂਧਾ ਸਿੰਘ ਗਿੱਲ ਸੀ ਅਤੇ ਕਨ੍ਹੱਈਆ ਮਿਸਲ ਦੇ ਸਰਦਾਰ ਗੁਰਬਖ਼ਸ਼ ਸਿੰਘ ਪੁੱਤਰ ਸ. ਜੈ ਸਿੰਘ ਨਾਲ ਵਿਆਹੀ ਹੋਈ ਸੀ। ਇਹਨਾਂ ਦੇ ਪਤੀ ਦੀ 1785 ਵਿਚ ਮੌਤ ਹੋ ਗਈ। ਇਹਨਾਂ ਨੇ 1793 ਵਿੱਚ ਕਨ੍ਹੱਈਆ ਮਿਸਲ ਦੇ ਇਲਾਕੇ, ਜਿਨ੍ਹਾਂ 'ਚ ਬਟਾਲਾ, ਕਲਾਨੌਰ, ਕਾਦੀਆਂ, ਦੀਨਾਨਗਰ, ਮੁਕੇਰੀਆਂ ਆਉਂਦੇ ਸਨ, ਦਾ ਪ੍ਰਬੰਧ ਅਪਣੇ ਹੱਥਾਂ ਵਿਚ ਲੈ ਲਿਆ ਤੇ ਰਾਣੀ ਸਦਾ ਕੌਰ ਵਜੋਂ ਜਾਣੀ ਜਾਣ ਲੱਗ ਪਈ।

ਸੰਘਰਸ਼ ਜੀਵਨ

ਰਾਣੀ ਸਦਾ ਕੌਰ ਦੇ ਪਤੀ ਦੀ ਮੌਤ ਰਾਮਗੜ੍ਹੀਆ ਮਿਸਲ ਅਤੇ ਸ਼ੁੱਕਰਚੱਕੀਆ ਮਿਸਲ ਨਾਲ ਹੋਈ ਲੜਾਈ ਵਿਚ ਹੋਈ ਸੀ ਪਰ ਇਸ ਨੇ ਦੁਸ਼ਮਣੀ ਖ਼ਤਮ ਕਰਨ ਦੀ ਸੋਚ ਨਾਲ ਅਪਣੀ ਧੀ ਮਹਿਤਾਬ ਕੌਰ ਦੀ ਸ਼ਾਦੀ ਮਹਾਂ ਸਿੰਘ ਦੇ ਪੁੱਤਰ ਰਣਜੀਤ ਸਿੰਘ ਨਾਲ ਕਰ ਦਿੱਤੀ ਜੋ ਬਾਅਦ ਵਿਚ ਮਹਾਰਾਜਾ ਰਣਜੀਤ ਸਿੰਘ ਬਣਿਆ। ਰਾਣੀ ਸਦਾ ਕੌਰ ਨੇ ਅਪਣੀ ਜ਼ਿੰਦਗੀ ਵਿਚ ਕਈ ਲੜਾਈਆਂ ਲੜੀਆਂ ਸਨ। 1799 ਵਿਚ ਇਸ ਨੇ ਰਣਜੀਤ ਸਿੰਘ ਦੀ ਪੂਰੀ ਮਦਦ ਕੀਤੀ ਤੇ ਲਾਹੌਰ ਉਤੇ ਰਣਜੀਤ ਸਿੰਘ ਦਾ ਕਬਜ਼ਾ ਕਰਵਾਇਆ। ਲਾਹੌਰ ਉਤੇ ਕਬਜ਼ੇ ਮਗਰੋਂ ਜਦ ਰਣਜੀਤ ਸਿੰਘ ਨੇ ਕਾਫ਼ੀ ਇਲਾਕੇ ਜਿੱਤ ਲਏ ਅਤੇ 1802 ਵਿਚ ਮੋਰਾਂ ਨਾਂ ਦੀ ਇਕ ਮੁਸਲਮਾਨ ਨਾਚੀ ਨਾਲ ਵਿਆਹ ਕਰ ਲਿਆ ਤਾਂ ਉਸ ਨੇ ਮਹਿਤਾਬ ਕੌਰ ਨੂੰ ਨਜ਼ਰ-ਅੰਦਾਜ਼ ਕਰਨਾ ਸ਼ੁਰੂ ਕਰ ਦਿਤਾ ਜਿਸ ਤੋਂ ਖ਼ਫ਼ਾ ਹੋ ਕੇ ਮਹਿਤਾਬ ਕੌਰ, 1807 ਵਿਚ ਅਪਣੀ ਮਾਂ ਕੋਲ ਆ ਗਈ। ਉਸ ਦੇ ਦੋਵੇਂ ਪੁਤਰ ਅਪਣੀ ਨਾਨੀ ਦੇ ਘਰ ਬਟਾਲਾ ਵਿਚ ਹੀ ਪੈਦਾ ਹੋਏ। ਇਸ ਹਾਲਤ ਵਿਚ ਮਹਾਰਾਜਾ ਰਣਜੀਤ ਸਿੰਘ ਦੀ ਪਤਨੀ ਤੇ ਸ਼ੇਰ ਸਿੰਘ ਕੰਵਲ ਤੇ ਕੰਵਰ ਤਾਰਾ ਸਿੰਘ ਦੀ ਮਾਂ ਮਹਿਤਾਬ ਕੌਰ ਬਹੁਤਾ ਚਿਰ ਜੀਅ ਨਾ ਸਕੀ ਤੇ 1813 'ਚ ਮੌਤ ਹੋ ਗਈ। ਰਾਣੀ ਸਦਾ ਕੌਰ ਨੇ ਸ਼ੇਰ ਸਿੰਘ ਕੰਵਲ ਨੂੰ ਸੂਬਾ ਸਰਹਿੰਦ ਦੇ ਇਲਾਕੇ ਵਿਚ ਉੱਠ ਰਹੀ ਬਗ਼ਾਵਤ ਨੂੰ ਦਬਾਉਣ ਲਈ ਭੇਜਿਆ ਸੀ ਜਿਸ ਵਿਚ ਕੰਵਰ ਸ਼ੇਰ ਸਿੰਘ ਕਾਮਯਾਬ ਹੋਇਆ। ਮਹਾਰਾਜੇ ਨੇ ਖ਼ੁਸ਼ ਹੋ ਕੇ ਅਪਣੀ ਸੱਸ ਸਦਾ ਕੌਰ ਨੂੰ ਸੁਨੇਹਾ ਭੇਜਿਆ, ਮੈਂ ਸ਼ੇਰ ਸਿੰਘ ਨੂੰ ਏਨੀ ਵੱਡੇ ਰਾਜ ਦਾ ਗਵਰਨਰ ਬਣਾ ਦੇਵਾਂਗਾ ਜਿੰਨੀ ਤੇਰਾ ਰਾਜ ਹੈ, ਤੂੰ ਅਪਣੀ ਹਕੂਮਤ ਇਸ ਨੂੰ ਸੌਂਪ ਦੇ ਇਸ ਦੇ ਜਵਾਬ ਵਿਚ ਸਦਾ ਕੌਰ ਨੇ ਕਿਹਾ, ਕੋਈ ਨਹੀਂ, ਮੇਰੇ ਮਰਨ ਤੋਂ ਬਾਅਦ ਸਾਰਾ ਰਾਜ ਸ਼ੇਰ ਸਿੰਘ ਕੋਲ ਹੀ ਆਉਣਾ ਹੈ। ਇਸ ਜਵਾਬ ਤੋਂ ਮਹਾਰਾਜਾ ਰਣਜੀਤ ਸਿੰਘ ਨਾਰਾਜ਼ ਹੋ ਗਿਆ। ਕੁੱਝ ਚਿਰ ਮਗਰੋਂ ਉਸ ਨੇ ਰਾਣੀ ਸਦਾ ਕੌਰ ਨੂੰ ਬਹਾਨੇ ਨਾਲ ਲਾਹੌਰ ਬੁਲਾਇਆ ਤੇ ਗ੍ਰਿਫ਼ਤਾਰ ਕਰ ਲਿਆ ਅਤੇ ਨਾਲ ਹੀ ਉਸ ਨੇ ਉਸ ਦੀ ਸਾਰੇ ਰਾਜ 'ਤੇ ਕਬਜ਼ਾ ਕਰ ਲਿਆ। ਇਸ ਸਦਮੇ ਨੂੰ ਸਦਾ ਕੌਰ ਸਹਿਣ ਨਾ ਕਰ ਸਕੀ ਤੇ ਕੈਦ ਵਿਚ ਹੀ 26 ਦਸੰਬਰ, 1832 ਦੇ ਦਿਨ ਮਰ ਗਈ।[3]

ਹਵਾਲੇ

ਫਰਮਾ:ਹਵਾਲੇ ਫਰਮਾ:ਸਿੱਖ ਸਲਤਨਤ

  1. Encyclopædia Britannica Eleventh Edition, (Edition: Volume V22, Date: 1910-1911), Page 892.
  2. ਫਰਮਾ:Cite book
  3. ਫਰਮਾ:Cite book