ਰਾਜਾਤਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਰਾਜਾਤਾਲ ਅੰਮ੍ਰਿਤਸਰ ਦੇ ਮਾਝੇ ਇਲਾਕੇ ਦਾ ਇੱਕ ਸਰਹੱਦੀ ਪਿੰਡ ਹੈ, ਅੰਮ੍ਰਿਤਸਰ ਤੋਂ 35 ਕਿਲੋਮੀਟਰ ਦੂਰੀ ਉੱਤੇ ਅੰਮ੍ਰਿਤਸਰ-ਝਬਾਲ ਸੜਕ ਉੱਤੇ ਸਥਿਤ ਹੈ।

ਜਿਲ੍ਹਾ ਡਾਕਖਾਨਾ ਪਿੰਨ ਕੋਡ ਖੇਤਰ ਨਜਦੀਕ ਥਾਣਾ
ਅੰਮ੍ਰਿਤਸਰ ਅੰਮ੍ਰਿਤਸਰ-ਝਬਾਲ ਸੜਕ

ਪਿੰਡ ਸੰਬੰਧੀ

ਇਸ ਪਿੰਡ ਦੀ ਆਬਾਦੀ 4 ਹਜ਼ਾਰ ਦੇ ਕਰੀਬ ਹੈ। ਇਹ ਪਿੰਡ ਆਧੁਨਿਕ ਸਹੂਲਤਾਂ ਨਾਲ ਮਾਲੋ-ਮਾਲ ਹੈ। ਰਾਜਾਤਾਲ ਦਾ ਸ਼ਬਦੀ ਅਰਥ ਹੈ ‘ਰਾਜੇ ਦਾ ਤਲਾਬ’। ਪਿੰਡ ਦੇ ਬਾਹਰ ਇੱਕ ਵੱਡਾ ਤਲਾਬ ਮੁਗ਼ਲ ਬਾਦਸ਼ਾਹ ਅਕਬਰ ਦੇ ਵਿੱਤ ਮੰਤਰੀ ਦੀਵਾਨ ਟੋਡਰ ਮੱਲ ਦੀ ਸਰਪ੍ਰਸਤੀ ਹੇਠ ਰਾਜ ਦਰਬਾਰ ਵਿੱਚ ਅਦਾਲਤੀ ਇਤਿਹਾਸਕਾਰ ਅਬੁਲ ਫ਼ਾਜ਼ਲ ਦੇ ਕਹਿਣ ਅਨੁਸਾਰ ਬਣਵਾਇਆ ਗਿਆ ਸੀ। ਦੀਵਾਨ ਟੋਡਰ ਮੱਲ ਅਕਬਰ ਬਾਦਸ਼ਾਹ ਦੇ ਦਰਬਾਰ ਦਾ ਉੱਘਾ ਦਰਬਾਰੀ, ਧਾਰਮਿਕ ਤੇ ਦਿਆਲੂ ਸ਼ਖ਼ਸੀਅਤ ਸੀ।

ਪਿੰਡ ਦਾ ਇਤਿਹਾਸ

ਰਾਜਾਤਾਲ ਇਤਿਹਾਸਕ ਪੱਖ ਤੋਂ ਬਹੁਤ ਅਹਿਮ ਪਿੰਡ ਹੈ। ਇਹ ਪਿੰਡ ਮੁਗ਼ਲ ਕਾਲ ਸਮੇਂ ਇਹ ਸਥਾਨ ਆਗਰਾ ਤੋਂ ਲਾਹੌਰ ਤੱਕ ਜਾਣ ਵਾਲੇ ਸ਼ੇਰਸ਼ਾਹ ਸੂਰੀ ਮਾਰਗ ਸਤਿਥ ਸੀ ਅਤੇ ਇਸਦੀ ਲਾਹੌਰ ਤੋਂ ਦੂਰੀ 24 ਕਿਲੋਮੀਟਰ ਸੀ। ਬਾਦਸ਼ਾਹ ਜਹਾਂਗੀਰ 1621 ਵਿੱਚ ਕਸ਼ਮੀਰ ਤੋਂ ਲਾਹੌਰ ਪਰਤਦੇ ਸਮੇਂ ਰਾਜਾਤਾਲ ਵਿੱਚ ਚਾਰ ਦਿਨ ਠਹਿਰੇ ਸਨ।[1] ਰਾਜਾਤਾਲ ਸਥਿਤ ਤਲਾਬ ਦੇ ਨੇੜੇ ਕਬਰਾਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਖਾਨਗਾਹਾਂ ਕਿਹਾ ਜਾਂਦਾ ਹੈ। ਮੁਗ਼ਲ ਕਾਲ ਦੇ ਭਵਨ ਨਿਰਮਾਣ ਕਲਾ ਦਾ ਨਮੂਨਾ ਇਨ੍ਹਾਂ ਖਾਨਗਾਹਾਂ ਨੂੰ ਵੇਖਣ ਤੋਂ ਪਤਾ ਲੱਗਦਾ ਹੈ। [2]

ਪਿੰਡ ਦੀਆ ਇਤਿਹਾਸਿਕ ਇਮਾਰਤਾਂ

ਇਸ ਪਿੰਡ ਵਿੱਚ ਇੱਕ ਮਸਜਿਦ ਵੀ ਬਣੀ ਹੋਈ ਹੈ, ਜਿਸ ਨੂੰ ਬਾਦਸ਼ਾਹ ਜਹਾਂਗੀਰ ਦੇ ਹੁਕਮ ਨਾਲ ਤਾਜ ਮਹਿਲ ਦੇ ਨਿਰਮਾਤਾ ਵੱਲੋਂ ਬਣਵਾਇਆ ਗਿਆ ਸੀ। ਇੱਥੇ ਇੱਕ ਪੁਰਾਤਨ ਸਰਾਂ ਵੀ ਹੈ, ਜਿਸ ਵਿੱਚ ਭੋਰੇ ਬਣੇ ਹੋਏ ਹਨ। ਇਨ੍ਹਾਂ ਭੋਰਿਆਂ ਤੋਂ ਸਪੱਸ਼ਟ ਹੁੰਦਾ ਹੈ ਕਿ ਉਸ ਸਮੇਂ ਸ਼ੇਰਸ਼ਾਹ ਸੂਰੀ ਮਾਰਗ ਰਸਤੇ ਆਗਰਾ ਤੋਂ ਲਾਹੌਰ ਆਉਣ ਜਾਣ ਵਾਲੇ ਯਾਤਰੀ ਇੱਥੇ ਠਹਿਰਦੇ ਹੋਣਗੇ। ਇਸ ਸਰਹੱਦੀ ਪਿੰਡ ਵਿੱਚ ਕੋਸ਼-ਮੀਨਾਰ ਵੀ ਬਣਿਆ ਹੋਇਆ ਹੈ। ਮੁਗ਼ਲ ਕਾਲ ਸਮੇਂ ਡਾਕ ਪ੍ਰਬੰਧ ਵੀ ਇਨ੍ਹਾਂ ਕੋਸ਼-ਮੀਨਾਰਾਂ ਰਾਹੀਂ ਚਲਦਾ ਸੀ, ਜਿਹੜੇ ਕਲਕੱਤਾ ਤੋਂ ਪਿਸ਼ਾਵਰ ਤੱਕ ਜਾਂਦੇ ਸੜਕੀ ਮਾਰਗ ਉੱਤੇ ਤਿੰਨ-ਤਿੰਨ ਕਿਲੋਮੀਟਰ ਦੀ ਦੂਰੀ ਉੱਤੇ ਕੋਸ਼-ਮੀਨਾਰ ਬਣੇ ਹੋਏ ਹਨ।[3]

ਆਬਾਦੀ ਸੰਬੰਧੀ ਅੰਕੜੇ

ਵਿਸ਼ਾ[4] ਕੁੱਲ ਮਰਦ ਔਰਤਾਂ
ਘਰਾਂ ਦੀ ਗਿਣਤੀ 387
ਆਬਾਦੀ 2156 1162 994
ਬੱਚੇ (0-6) 260 158 102
ਅਨੁਸੂਚਿਤ ਜਾਤੀ 646 353 293
ਪਿਛੜੇ ਕਬੀਲੇ 0 0 0
ਸਾਖਰਤਾ ਦਰ 0.6609 0.7141 0.6009
ਕਾਮੇ 730 639 91
ਮੁੱਖ ਕਾਮੇ 707 0 0
ਦਰਮਿਆਨੇ ਲੋਕ 23 19 4

ਪਿੰਡ ਵਿੱਚ ਆਰਥਿਕ ਸਥਿਤੀ

ਪਿੰਡ ਦੇ 89 ਲੋਕ ਖੇਤੀਬਾੜੀ ਦੇ ਕੰਮ ਨਾਲ ਪੂਰੇ ਤਰੀਕੇ ਨਾਲ ਜੁੜੇ ਹੋਏ ਹਨ।

ਪਿੰਡ ਵਿੱਚ ਮੁੱਖ ਥਾਵਾਂ

ਧਾਰਮਿਕ ਥਾਵਾਂ

ਇਤਿਹਾਸਿਕ ਥਾਵਾਂ

ਸਹਿਕਾਰੀ ਥਾਵਾਂ

ਪਿੰਡ ਵਿੱਚ ਖੇਡ ਗਤੀਵਿਧੀਆਂ

ਪਿੰਡ ਵਿੱਚ ਸਮਾਰੋਹ

ਪਿੰਡ ਦੀਆ ਮੁੱਖ ਸਖਸ਼ੀਅਤਾਂ

ਫੋਟੋ ਗੈਲਰੀ

ਪਹੁੰਚ

ਹਵਾਲੇ

ਫਰਮਾ:ਹਵਾਲੇ

  1. ਦਿਲਬਾਗ ਸਿੰਘ ਗਿੱਲ (8 ਜੂਨ 2016). "ਇਤਿਹਾਸਕ ਪਿੰਡ ਰਾਜਾਤਾਲ". ਪੰਜਾਬੀ ਟ੍ਰਿਬਿਊਨ. Retrieved 21 ਜੂਨ 2016.
  2. "ਆਪਣਾ ਪਿੰਡ". weekly watan. 4 ਜੂਨ 2016. Retrieved 21 ਜੂਨ 2016.
  3. "ਮਾਝੇ ਦਾ ਇਤਿਹਾਸਕ ਪਿੰਡ". Punjabi Times. 12 ਜੂਨ 2016. Retrieved 21 ਜੂਨ 2016.
  4. "census2011". 2011. Retrieved 21 ਜੂਨ 2016.