ਰਣਜੀਤ ਸਰਾਂਵਾਲੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਰਣਜੀਤ ਸਰਾਂਵਾਲੀ ਪੰਜਾਬੀ ਦਾ ਇੱਕ ਨੌਜਵਾਨ ਕਵੀ ਹੈ ਜੋ ਗ਼ਜ਼ਲ ਵਿਧਾ ਵਿੱਚ ਲਿਖਦਾ ਹੈ । ਉਸਦੀ ਪਲੇਠੀ ਪ੍ਰਕਾਸ਼ਤ ਪੁਸਤਕ ਪਾਣੀ ਉੱਤੇ ਮੀਨਾਕਾਰੀ ਨੂੰ ਭਾਰਤੀ ਸਾਹਿਤ ਅਕਾਦਮੀ ਯੁਵਾ ਲੇਖਕ ਸਨਮਾਨ 2016 ਦਿੱਤਾ ਗਿਆ ਹੈ ।[1]

ਕਾਵਿ ਵੰਨਗੀ

ਮੈਂ ਵੀ ਸ਼ਾਇਦ ਸਮੇਂ ਦਾ ਹਾਣੀ ਹੋ ਜਾਵਾਂ।
ਸੂਝ ਬੂਝ ਦੀ ਅਗਰ ਕਹਾਣੀ ਹੋ ਜਾਵਾਂ।

ਪਰਬਤ ਬਣ ਉਹ ਰਾਹ ਵਿੱਚ ਆਏ ਏਸ ਲਈ,
ਮੈਂ ਨਾ ਕਿਧਰੇ ਵਗਦਾ ਪਾਣੀ ਹੋ ਜਾਵਾਂ।

ਰੁੱਖ ਦੀ ਲਗਰ ਹਰੇਕ ਹਮੇਸ਼ਾ ਚਾਹੁੰਦੀ ਹੈ,
ਛੇਤੀ ਫੁੱਲਾਂ ਲੱਦੀ ਟਾਹਣੀ ਹੋ ਜਾਵਾਂ।

ਭੁੱਖ ਦੇ ਦੁੱਖੋਂ ਰੋਂਦੇ ਬਾਲ ਨਿਆਣੇ ਦੀ,
ਜੀਅ ਕਰਦਾ ਹੈ ਅੱਖ ਦਾ ਪਾਣੀ ਹੋ ਜਾਵਾਂ।

ਉਲਝਣ ਵਿੱਚੋਂ ਸੁਲਝਣ ਨਿਕਲ ਆਉਂਦੀ ਹੈ,
ਉੱਕਾ ਗ਼ਮ ਨਹੀਂ ਉਲਝੀ ਤਾਣੀ ਹੋ ਜਾਵਾਂ।

ਹਵਾਲੇ

ਫਰਮਾ:ਹਵਾਲੇ