ਯੁਵਰਾਜ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox cricketer

ਯੁਵਰਾਜ ਸਿੰਘ (ਫਰਮਾ:Audio) (ਜਨਮ 12 ਦਸੰਬਰ 1981) ਇੱਕ ਭਾਰਤੀ ਅੰਤਰ-ਰਾਸ਼ਟਰੀ ਕ੍ਰਿਕਟ ਖਿਡਾਰੀ ਹੈ, ਜੋ ਕਿ ਆਲ-ਰਾਊਂਡਰ ਵਜੋਂ ਖੇਡਦਾ ਹੈ। ਯੁਵਰਾਜ ਇੱਕ ਖੱਬੂ ਬੱਲੇਬਾਜ਼ ਅਤੇ ਖੱਬੂ-ਗੇਂਦਬਾਜ਼ ਹੈ। ਯੁਵਰਾਜ ਸਿੰਘ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਯੂਵੀ ਭਾਰਤ ਦੇ ਸਾਬਕਾ ਕ੍ਰਿਕਟ ਖਿਡਾਰੀ, ਤੇਜ਼ ਗੇਂਦਬਾਜ਼ ਅਤੇ ਪੰਜਾਬੀ ਸਿਨੇਮਾ ਦੇ ਅਦਾਕਾਰ ਯੋਗਰਾਜ ਸਿੰਘ ਦਾ ਪੁੱਤਰ ਹੈ।[1][2][3][4][5] ਯੁਵਰਾਜ ਸਿੰਘ ਸੰਨ 2000 ਤੋਂ ਭਾਰਤੀ ਕ੍ਰਿਕਟ ਟੀਮ ਦਾ ਮੈਂਬਰ ਹੈ ਅਤੇ ਉਸਨੇ ਆਪਣਾ ਪਹਿਲਾ ਟੈਸਟ ਮੈਚ ਅਕਤੂਬਰ, 2003 ਵਿੱਚ ਖੇਡਿਆ। ਯੂਵੀ 2007-2008 ਦੌਰਾਨ ਇੱਕ ਦਿਨਾ ਮੈਚਾਂ ਵਿੱਚ ਸਾਬਕਾ ਕਪਤਾਨ ਵੀ ਰਿਹਾ। ਯੁਵਰਾਜ ਸਿੰਘ ਨੂੰ ਆਈਸੀਸੀ ਕ੍ਰਿਕਟ ਵਿਸ਼ਵ ਕੱਪ 2011 ਵਿੱਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦ ਟੂਰਨਾਮੈਂਟ ਵੀ ਚੁਣਿਆ ਗਿਆ ਅਤੇ '2007 ਆਈਸੀਸੀ ਵਿਸ਼ਵ ਟਵੰਟੀ-ਟਵੰਟੀ ਕੱਪ' ਵਿੱਚ ਵੀ ਉਸਦਾ ਬਹੁਤ ਅਹਿਮ ਯੋਗਦਾਨ ਸੀ।[6] ਇਸ ਤਰ੍ਹਾਂ ਦੋਵੇਂ ਹੀ ਟੂਰਨਾਮੈਂਟ ਭਾਰਤ ਨੇ ਜਿੱਤੇ ਸਨ।
2007 ਵਿਸ਼ਵ ਕੱਪ ਟਵੰਟੀ-ਟਵੰਟੀ ਦੌਰਾਨ ਇੰਗਲੈਂਡ ਵਿਰੁੱਧ ਹੋਏ ਮੈਚ ਵਿੱਚ ਸਟੂਅਰਟ ਬਰੌਡ ਦੇ ਓਵਰ ਵਿੱਚ ਲਗਾਤਾਰ 6 ਗੇਂਦਾਂ ਤੇ 6 ਛਿੱਕੇ ਲਗਾ ਕੇ ਯੁਵਰਾਜ ਨੇ ਵਿਸ਼ਵ ਕ੍ਰਿਕਟ ਨੂੰ ਇੱਕਦਮ ਹੈਰਾਨ ਕਰ ਦਿੱਤਾ। ਦੋ ਟੈਸਟ ਟੀਮਾਂ ਲਈ ਇੱਕ-ਦੂਜੇ ਵਿਰੁੱਧ ਇਹ ਅੱਜ ਵੀ ਵਿਸ਼ਵ ਰਿਕਾਰਡ ਹੈ। ਇਸ ਤੋਂ ਇਲਾਵਾ ਟਵੰਟੀ-ਟਵੰਟੀ ਕ੍ਰਿਕਟ ਵਿੱਚ ਸਭ ਤੋਂ ਤੇਜ਼ 50 ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਵੀ ਯੁਵਰਾਜ ਸਿੰਘ ਦੇ ਨਾਂਮ ਹੈ। ਯੂਵੀ ਨੇ 2007 ਵਿੱਚ ਇੰਗਲੈਂਡ ਵਿਰੁੱਧ ਸਿਰਫ 12 ਗੇਂਦਾਂ 'ਤੇ 50 ਦੌੜਾਂ ਬਣਾ ਕੇ ਇਹ ਰਿਕਾਰਡ ਆਪਣੇ ਨਾਮ ਕੀਤਾ ਸੀ।

ਖੇਡਣ ਦਾ ਢੰਗ

ਅਭਿਆਸ ਕਰਨ ਸਮੇਂ ਯੁਵਰਾਜ

ਯੁਵਰਾਜ ਸਿੰਘ ਇੱਕ ਖੱਬੂ ਬੱਲੇਬਾਜ਼ ਹੈ ਪਰੰਤੂ ਉਹ ਗੇਂਦਬਾਜ਼ੀ ਵੀ ਕਰ ਲੈਂਦਾ ਹੈ। ਯੂਵੀ ਆਕਰਾਮਕ ਕ੍ਰਿਕਟ ਖੇਡਦਾ ਹੈ।[7] ਉਹ ਤੇਜ਼ ਗੇਂਦਬਾਜ਼ੀ ਵਿਰੁੱਧ ਬਹੁਤ ਵਧੀਆ ਖੇਡਦਾ ਹੈ। ਯੁਵਰਾਜ ਸਿੰਘ ਨੂੰ ਉਸਦੇ ਜਿਆਦਾ ਛੱਕੇ ਲਗਾਉਣ ਕਰਕੇ 'ਸਿਕਸਰ ਕਿੰਗ' ਵੀ ਕਿਹਾ ਜਾਂਦਾ ਹੈ। ਯੁਵਰਾਜ ਸਿੰਘ ਆਮ ਤੌਰ ਤੇ ਮੱਧ (ਮਿਡਲ ਔਡਰ) ਵਿੱਚ ਬੱਲੇਬਾਜ਼ੀ ਲਈ ਉੱਤਰਦਾ ਹੈ। ਯੂਵੀ ਜਿਆਦਾਤਰ 'ਪੁਆਇੰਟ' ਤੇ ਫੀਲਡਿੰਗ ਕਰਦਾ ਹੈ ਅਤੇ ਉਹ ਚੋਟੀ ਦੇ ਫੀਲਡਰਾਂ ਵਿੱਚ ਗਿਣਿਆ ਜਾਂਦਾ ਹੈ।

ਸਵੈ-ਜੀਵਨੀ

'ਦ ਟੈਸਟ ਆਫ਼ ਮਾਈ ਲਾਈਫ਼'- ਕ੍ਰਿਕਟ ਤੋਂ ਕੈਂਸਰ ਅਤੇ ਵਾਪਸੀ।

ਨਿੱਜੀ ਜ਼ਿੰਦਗੀ

12 ਨਵੰਬਰ 2016 ਨੂੰ ਯੁਵਰਾਜ ਦੀ ਮੰਗਣੀ ਹੈਜ਼ਲ ਕੀਚ ਨਾਲ ਹੋ ਗਈ ਸੀ ਅਤੇ ਇਸ ਤੋਂ ਬਾਅਦ 30 ਨਵੰਬਰ 2016 ਨੂੰ ਇਹ ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਗਏ ਸਨ।

ਬਾਹਰੀ ਕੜੀਆਂ

ਹਵਾਲੇ

ਫਰਮਾ:ਹਵਾਲੇ

  1. "My son has come back as a winner, says Yuvraj Singh's father". NDTV.com. 6 February 2012. Retrieved 9 April 2012.
  2. Lua error in package.lua at line 80: module 'Module:Citation/CS1/Suggestions' not found.
  3. Yes, you can, Yuvraj's mother ahead of his T20 comeback : Cricket, News - India Today
  4. "For the kin of cricketers, win yet to sink in". TheHindu. 6 April 2011. Retrieved 9 April 2011.
  5. Lua error in package.lua at line 80: module 'Module:Citation/CS1/Suggestions' not found.
  6. http://m.timesofindia.com/sports/icc-world-t20-2016/top-stories/The-best-of-Yuvraj-Singh-at-ICC-events/articleshow/51388505.cms
  7. Vasu, Anand. "Born again". Cricinfo. Retrieved 5 February 2007.