ਮਿਸਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Former Country ਮਿਸਲ (ਅਰਬੀ: مثل‎; ਮਤਲਬ: ਬਰਾਬਰ)‎ ਸ਼ਬਦ ਪੰਜਾਬ ਵਿੱਚ 18ਵੀਂ ਅਤੇ 19ਵੀਂ ਸਦੀ (1707–1849) ਵਿੱਚ ਸਰਗਰਮ ਰਹੀਆਂ ਬਾਰਾਂ ਛੋਟੀਆਂ-ਛੋਟੀਆਂ ਸਿੱਖ ਰਿਆਸਤਾਂ ਲਈ ਵਰਤਿਆ ਜਾਂਦਾ ਹੈ ਜਿਨ੍ਹਾਂ ਨੂੰ ਸਿੱਖ ਮਿਸਲਾਂ ਆਖਦੇ ਹਨ।[1] ਹਰੇਕ ਮਿਸਲ ਨੂੰ ਇੱਕ ਮਿਸਲਦਾਰ ਚਲਾਉਂਦਾ ਸੀ ਅਤੇ ਹਰ ਇੱਕ ਮਿਸਲ ਦੀ ਵੱਖੋ-ਵੱਖਰੀ ਤਾਕਤ ਜਾਂ ਫ਼ੌਜ ਸੀ।

ਮਿਸਲ ਅਰਬੀ ਦਾ ਸ਼ਬਦ ਹੈ ਜਿਸਦਾ ਅਰਥ ਹੈ, ਬਰਾਬਰ।[1]

ਫਰਮਾ:ਮੁੱਖ ਲੇਖ

ਮਿਸਲਾਂ ਦੀ ਸੂਚੀ

ਮਿਸਲਾਂ ਦੀ ਸੂਚੀ
ਲੜੀਵਾਰ ਨੰਬਰ ਨਾਮ ਬਾਨੀਆਂ ਦੀ ਗੋਤ ਰਾਜਧਾਨੀ ਮੁੱਖ ਜਥੇਦਾਰ ਰੋਜ਼ਾਨਾ ਘੋੜਸਵਾਰਾਂ ਦੀ ਤਾਕਤ (੧੭੮੦)[2][3] ੧੭੫੭ ਮਿਆਦ ਤੱਕ ਮਿਸਲਾਂ ਦੇ ਖੇਤਰ [4] ਸਮਾਨ ਮੌਜੂਦਾ ਖੇਤਰ
੧. ਫੂਲਕੀਆਂ ਮਿਸਲ ਸਿੱਧੂ ਜੱਟ ਪਟਿਆਲਾ, ਜੀਂਦ , ਨਾਭਾ ਫੂਲ ਸਿੱਧੂ, ਬਾਬਾ ਆਲਾ ਸਿੰਘ ਪਟਿਆਲਾ , ਹਮੀਰ ਸਿੰਘ ਨਾਭਾ , ਗਜਪਤ ਸਿੰਘ ਜੀਂਦ ੫,੦੦੦ ਬਰਨਾਲਾ, ਬਠਿੰਡਾ, ਸੰਗਰੂਰ ਪਟਿਆਲਾ, ਨਾਭਾ, ਜਿੰਦ, ਕੈਥਲ, ਬਰਨਾਲਾ, ਬਠਿੰਡਾ, ਸੰਗਰੂਰ
੩. ਆਹਲੂਵਾਲੀਆ ਮਿਸਲ ਕਲਾਲ[5] ਕਪੂਰਥਲਾ ਜੱਸਾ ਸਿੰਘ ਆਹਲੂਵਾਲੀਆ ਅਤੇ ਫਤਿਹ ਸਿੰਘ ਆਹਲੂਵਾਲੀਆ ੧੦,੦੦੦ ਨੂਰਮਹਿਲ, ਤਲਵੰਡੀ, ਫਗਵਾੜਾ ਜਲੰਧਰ ਜ਼ਿਲ੍ਹਾ, ਕਪੂਰਥਲਾ ਜ਼ਿਲ੍ਹਾ
੩. ਭੰਗੀ ਮਿਸਲ ਢਿੱਲੋਂ ਜੱਟ[6] ਅੰਮ੍ਰਿਤਸਰ ਭੁਮਾ ਸਿੰਘ ਢਿੱਲੋਂ, ਹਰੀ ਸਿੰਘ ਢਿੱਲੋਂ, ਸਰਦਾਰ ਝੰਡਾ ਸਿੰਘ ਭੰਗੀ ਸਰਦਾਰ ਗੰਡਾ ਸਿੰਘ ਭੰਗੀ ੧੦,੦੦੦ ਤਰਨ ਤਾਰਨ ਸਾਹਿਬ, ਲਾਹੌਰ ਤਰਨ ਤਾਰਨ ਜ਼ਿਲ੍ਹਾ, ਲਾਹੌਰ
੪. ਕਨ੍ਹੱਈਆ ਮਿਸਲ +[7] ਬਟਾਲਾ ਜੈ ਸਿੰਘ ਕਨ੍ਹਈਆ , ਮਾਈ ਸਦਾ ਕੌਰ ੮,੦੦੦ ਅਜਨਾਲਾ, ਗੁਰਦਾਸਪੁਰ, ਡੇਰਾ ਬਾਬਾ ਨਾਨਕ,

ਕਲਾਨੌਰ, ਪਠਾਨਕੋਟ, ਸੁਜਾਨਪੁਰ, ਹਾਂਸੀ, ਹਿਸਾਰ

ਗੁਰਦਾਸਪੁਰ ਜ਼ਿਲ੍ਹਾ, ਪਠਾਨਕੋਟ ਜ਼ਿਲ੍ਹਾ, ਹਿਸਾਰ ਜ਼ਿਲਾ
੫. ਰਾਮਗੜ੍ਹੀਆ ਮਿਸਲ ਤਰਖਾਣ ਸ਼੍ਰੀ ਹਰਗੋਬਿੰਦਪੁਰ ਜੱਸਾ ਸਿੰਘ ਰਾਮਗੜ੍ਹੀਆ, ਜੋਧ ਸਿੰਘ ਰਾਮਗੜ੍ਹੀਆ, ਤਾਰਾ ਸਿੰਘ ਰਾਮਗੜ੍ਹੀਆ ਅਤੇ ਮੰਗਲ ਸਿੰਘ ਰਾਮਗੜ੍ਹੀਆ ੫,੦੦੦ ਬਟਾਲਾ, ਮੁਕੇਰੀਆਂ, ਘੁੁੁਮਣ, ਆਦਿ। ਹੁਸ਼ਿਆਰਪੁਰ ਜ਼ਿਲ੍ਹਾ, ਗੁਰਦਾਸਪੁਰ ਜ਼ਿਲ੍ਹਾ
6. ਸਿੰਘਪੁਰੀਆ ਮਿਸਲ ਜੱਟ[8] ਪੱਟੀ ਨਵਾਬ ਕਪੂਰ ਸਿੰਘ , ਸਰਦਾਰ ਖ਼ੁਸਹਾਲ ਸਿੰਘ , ਸਰਦਾਰ ਬੁੱਧ ਸਿੰਘ ੫,੦੦੦ ਸਿੰਘਪੁਰਾ, ਅੰਮ੍ਰਿਤਸਰ, ਸ਼ੇਖ਼ੂਪੁਰਾ ਆਦਿ। ਅੰਮ੍ਰਿਤਸਰ ਜ਼ਿਲ੍ਹਾ, ਸ਼ੇਖੂਪੁਰਾ ਜ਼ਿਲ੍ਹਾ, ਪਾਕਿਸਤਾਨ
੭. ਕਰੋੜ ਸਿੰਘੀਆ ਮਿਸਲ ਜੱਟ[9] ਸ਼ਾਮ ਚੌਰਾਸੀ, ਹਰਿਆਣਾ ਸ਼ਹਿਰ ਕਰੋੜਾਂ ਸਿੰਘ ਅਤੇ ਬਘੇਲ ਸਿੰਘ ੧੦,੦੦੦ ਗੁਰਦਾਸਪੁਰ ਜ਼ਿਲ੍ਹਾ, ਹੁਸ਼ਿਆਰਪੁਰ, ਹਰਿਆਣਾ ਗੁਰਦਾਸਪੁਰ ਜ਼ਿਲ੍ਹਾ, ਹੁਸ਼ਿਆਰਪੁਰ ਜ਼ਿਲ੍ਹਾ
੮. ਨਿਸ਼ਾਨਵਾਲੀਆ ਮਿਸਲ ਗਿੱਲ ਜੱੱਟ ਅੰਬਾਲਾ ਦਸੋਧਾ ਸਿੰਘ , ਸੰਗਤ ਸਿੰਘ , ਮੋਹਰ ਸਿੰਘ ੨,੦੦੦ ਸ਼ਾਹਬਾਦ ਮਾਰਕੰਡਾ, ਅੰਬਾਲਾ, ਰੋਪੜ ਅਤੇ ਸ਼੍ਰੀ ਆਨੰਦਪੁਰ ਸਾਹਿਬ ਅੰਬਾਲਾ ਜ਼ਿਲਾ, ਰੂਪਨਗਰ ਜ਼ਿਲ੍ਹਾ, ਚੰਡੀਗੜ੍ਹ, ਯਮਨਾ ਨਗਰ ਜ਼ਿਲਾ, ਸ਼ਾਹਬਾਦ ਮਾਰਕੰਡਾਾ ਅਤੇ ਇਸਮਾਈਲਾਬਾਦ
੯. ਸ਼ੁੱਕਰਚੱਕੀਆ ਮਿਸਲ ਸ਼ੁੱਕਰਚੱਕੀਆ ਗੁਜਰਾਂਵਾਲਾ ਸਰਦਾਰ ਚੜਤ ਸਿੰਘ , ਸਰਦਾਰ ਮਹਾਂ ਸਿੰਘ , ਮਹਾਰਾਜਾ ਰਣਜੀਤ ਸਿੰਘ ੧੫,੦੦੦ ਕਿਲਾ ਦੀਦਾਰ ਸਿੰਘ, ਕਿਲਾ ਮੋਹਨ ਸਿੰਘ, ਕਿਲਾ ਸੁਰਾਂ ਸਿੰਘ, ਇਮਾਨਾਬਾਦ
ਜਦੋਂ ਰਣਜੀਤ ਸਿੰਘ ਦਾ ਸਿੱਖ ਰਾਜ ਬੁਲੰਦੀਆਂ ਤੇ ਸੀ
੧੦. ਡੱਲੇਵਾਲੀਆ ਮਿਸਲ ਰਾਹੋਂ ਗੁਲਾਬ ਸਿੰਘ ਡੱਲੇਵਾਲੀਆ, ਤਾਰਾ ਸਿੰਘ, ਮਾਨ ਸਿੰਘ [10] ੧੨,੦੦੦ [10] ਲੁਧਿਆਣਾ ਜ਼ਿਲ੍ਹਾ, ਜਲੰਧਰ ਜ਼ਿਲ੍ਹਾ ਨਕੋਦਰ, ਰਾਹੋਂ, ਫਿਲੌਰ, ਲੁਧਿਆਣਾ
੧੧. ਨਕਈ ਮਿਸਲ ਸੰਧੂ ਜੱਟ[11] ਚੁੰਨੀਆ [12] ਹੀਰਾ ਸਿੰਘ ਸੰਧੂ

ਸਰਦਾਰ ਰਣ ਸਿੰਘ ,

੭,੦੦੦ ਖੇਮਕਰਨ, ਖੁਦੀਆਂ, ਦੀਪਾਲਪੁਰ, ਓਕਾਰਾ, ਪਾਕਿਸਤਾਨ ਆਦਿ। ਓਕਾਰਾ ਜ਼ਿਲ੍ਹਾ, ਪਾਕਿਸਤਾਨ
੧੨ ਸ਼ਹੀਦਾਂ ਦੀ ਮਿਸਲ ਸੰਧੂ ਜੱੱਟ[13] ਸ਼ਾਹਜ਼ਾਦਪੁਰ ਸ਼ਹੀਦ ਬਾਬਾ ਦੀਪ ਸਿੰਘ , ਸ਼ਹੀਦ ਬਾਬਾ ਗੁਰਬਖਸ ਸਿੰਘ , ਸਰਦਾਰ ਸਦਾ ਸਿੰਘ ੫,੦੦੦ ਤਲਵੰਡੀ ਸਾਬੋ, ਉੱਤਰੀ ਅੰਬਾਲਾ ਬਠਿੰਡਾ ਜ਼ਿਲ੍ਹਾ, ਪੰਚਕੁਲਾ ਜ਼ਿਲਾ


ਸਮਾਂ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 1708ਈਸਵੀ ਵਿੱਚ ਜੋਤੀ ਜੋਤਿ ਸਮਾਉਣ ਉਪਰੰਤ ਸਰਦਾਰ ਬੰਦਾ ਸਿੰਘ ਬਹਾਦਰ ਪੰਜਾਬ ਵਿੱਚ ਇੱਕ ਹਨ੍ਹੇਰੀ ਵਾਂਗ ਆਇਆ ਅਤੇ ਆਪਣਾ ਪਰਭਾਵ ਦਿਖਾ ਕੇ ਕਿਸੇ ਹਨ੍ਹੇਰੀ ਵਾਂਗ ਹੀ ਚਲਾ ਗਿਆ। ਬਾਬਾ ਜੀ ਦੀ ਸ਼ਹਾਦਤ ਦੇ ਬਾਅਦ ਸਿੱਖਾਂ ਦੀ ਕੇਂਦਰੀ ਜੱਥੇਬੰਦੀ ਦਾ ਖਾਤਮਾ ਹੋ ਗਿਆ ਹੈ। ਸਿੱਖ ਪਹਿਲਾਂ ਵਾਂਗ ਹੀ ਜੰਗਲਾਂ ਅਤੇ ਪਹਾੜਾਂ ਵਿੱਚ ਜਿੰਦਗੀ ਬਤੀਤ ਕਰਨ ਲੱਗੇ। ਕਦੇ ਕਦੇ ਸਿੰਘ ਪੰਜਾਬ ਵਿੱਚ ਆ ਜਾਂਦੇ ਅਤੇ ਆਪਣੀ ਮੌਜੂਦਗੀ ਵੇਖਾਉਦੇ ਅਤੇ ਫੇਰ ਅਲੋਪ ਹੋ ਜਾਦੇ, ਪਰ ਕੋਈ ਵੀ ਕੇਂਦਰੀ ਜੱਥੇਬੰਦੀ ਦੀ ਅਣਹੋਂਦ ਵਿੱਚ ਸਦੀਵੀ ਪਰਭਾਵ ਨਹੀਂ ਪੈ ਸਕਿਆ। ਇਹ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਦੀ ਖਾਮੋਸ਼ੀ ਮੰਨੀ ਜਾ ਸਕਦੀ ਸੀ

18ਵੀਂ ਸਦੀ

ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹੀਦੀ ਉਪਰੰਤ, ਪੰਜਾਬ ਵਿੱਚ ਵੱਖ ਵੱਖ ਜੱਥੇ ਵੱਖ ਵੱਖ ਖੇਤਰਾਂ ਵਿੱਚ ਸਰਗਰਮ ਹੋਣ ਲੱਗ ਪਏ। ਇਹਨਾਂ ਦੀ ਗਿਣਤੀ 11 ਦੀ ਸੀ। ਇਸ ਸਦੀ ਦੀਆਂ ਕੁਝ ਅਹਿਮ ਘਟਨਾਵਾਂ ਹੇਠ ਦਿੱਤੀਆਂ ਹਨ:

  1. 1762-1767 ਅਹਿਮਦ ਸ਼ਾਹ ਅਤੇ ਸਿੰਘਾਂ ਦੀ ਲੜਾਈ
  2. 1763-1774 ਚੜ੍ਹਤ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ, ਜਿਸ ਨੂੰ ਉਸਨੇ ਗੁੱਜਰਾਂਵਾਲੇ ਵਿਖੇ ਬਣਾਇਆ ਹੈ।
  3. 1773- ਅਹਿਮਦ ਸ਼ਾਹ ਦੀ ਮੌਤ ਅਤੇ ਉਸ ਦੇ ਪੁੱਤਰ ਤੈਮੂਰ ਸ਼ਾਹ ਦੀ ਸਿੱਖਾਂ ਨੂੰ ਦਬਾਉਣ ਦੀ ਅਸਫ਼ਲਤਾ।
  4. 1774-1790 ਮਹਾਂ ਸਿੰਘ, ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।
  5. 1790-1801 ਰਣਜੀਤ ਸਿੰਘ ਸ਼ੁੱਕਰਚੱਕੀਆ ਮਿਸਲ ਦਾ ਮਿਸਲਦਾਰ ਬਣਿਆ।

ਇਸ ਸਮੇਂ ਦੌਰਾਨ, ਜਿੱਥੇ ਕੁਝ ਮਿਸਲਾਂ ਨੇ ਪੱਛਮੀ ਅਫ਼ਗਾਨ ਹਮਲਿਆਂ ਨੂੰ ਰੋਕਿਆ, ਉੱਥੇ ਹੀ ਚੜ੍ਹਦੇ ਪੰਜਾਬ ਦੀਆਂ ਮਿਸਲਾਂ ਨੇ ਦਿੱਲੀ ਤੇ ਹਮਲੇ ਕਰਕੇ ਉਸ ਨੂੰ ਕਈ ਵਾਰ ਫਤਹਿ ਕੀਤਾ । ਇਹਨਾਂ ਵਿੱਚ ਸਰਦਾਰ ਬਘੇਲ ਸਿੰਘ ਕਰੋੜਾਸਿੰਘੀਆਂ ਮਿਸਲ ਵਾਲਿਆਂ ਨੇ ਦਿੱਲੀ ਦੇ ਲਾਲ ਕਿਲ੍ਹੇ ਉੱਤੇ ਕੇਸਰ ਝੰਡਾ ਵੀ ਝੁਲਾ ਦਿੱਤਾ। ਇਸ ਨਾਲ ਮਿਸਲਾਂ ਨੇ ਆਪਣੇ ਆਪਣੇ ਖਿੱਤੇ ਵਿੱਚ ਮੱਲਾਂ ਮਾਰੀਆਂ ਅਤੇ ਸਿੰਘਾਂ ਦੀ ਚੜ੍ਹਤ ਨੂੰ ਬਣਾਈ ਰੱਖਿਆ।

19ਵੀਂ ਸਦੀ

ਮੁੱਖ ਘਟਨਾਵਾਂ:

ਇਸ ਸਦੀ ਵਿੱਚ ਸਰਦਾਰ ਰਣਜੀਤ ਸਿੰਘ, ਜੋ ਸ਼ੁੱਕਰਚੱਕੀਆ ਮਿਸਲ ਦਾ ਮੁੱਖੀ ਸੀ, ਨੇ ਸਭ ਮਿਸਲਾਂ ਨੂੰ ਖਤਮ ਕਰਕੇ ਇੱਕ ਸਿੱਖ ਰਾਜ ਕਾਇਮ ਕੀਤਾ। ਇਸ ਨਾਲ ਹੀ ਮਿਸਲਾਂ ਦੀ ਤਾਕਤ ਨੇ ਇੱਕਠਾ ਹੋਕੇ ਇੱਕ ਖਾਲਸਾ ਰਾਜ ਦੀ ਨੀਂਹ ਰੱਖੀ, ਜਿਸ ਨੇ ਉਹਨਾਂ ਅਫ਼ਗਾਨਾਂ ਦੇ ਨੱਕ ਵਿੰਨ੍ਹ ਦਿੱਤੇ, ਜੋ ਕਿ ਪੰਜਾਬ ਵਿੱਚੋਂ ਲੰਘ ਕੇ ਸਾਰੇ ਭਾਰਤ ਵਿੱਚ ਲੁੱਟਮਾਰ ਕਰਦੇ ਸਨ।

ਮਹਾਰਾਜੇ ਦੇ ਦਰਬਾਰ ਵਿੱਚ ਇਹ ਮਿਸਲਦਾਰ ਮੌਜੂਦ ਰਹੇ ਅਤੇ ਅੰਤ ਸਮੇਂ ਤੱਕ ਮਹਾਰਾਜੇ ਦੇ ਰਾਜ ਵਿੱਚ ਸੇਵਾ ਦਿੰਦੇ ਰਹੇ।

ਹਵਾਲੇ

ਫਰਮਾ:ਹਵਾਲੇ

  1. 1.0 1.1 "ਸਿੱਖ ਮਿਸਲਾਂ". ਅਜੀਤ ਹਫ਼ਤਾਵਰੀ. Retrieved ਨਵੰਬਰ ੪, ੨੦੧੨. {{cite web}}: Check date values in: |accessdate= (help); External link in |publisher= (help)ਫਰਮਾ:ਮੁਰਦਾ ਕੜੀ
  2. ਫਰਮਾ:Cite book
  3. Lua error in package.lua at line 80: module 'Module:Citation/CS1/Suggestions' not found.
  4. ਫਰਮਾ:Harvnb
  5. Lua error in package.lua at line 80: module 'Module:Citation/CS1/Suggestions' not found.
  6. Bajwa, Sandeep Singh. "Bhangi Misl".
  7. Lua error in package.lua at line 80: module 'Module:Citation/CS1/Suggestions' not found.
  8. Lua error in package.lua at line 80: module 'Module:Citation/CS1/Suggestions' not found.
  9. Lua error in package.lua at line 80: module 'Module:Citation/CS1/Suggestions' not found.
  10. 10.0 10.1 Lua error in package.lua at line 80: module 'Module:Citation/CS1/Suggestions' not found.
  11. Lua error in package.lua at line 80: module 'Module:Citation/CS1/Suggestions' not found.
  12. Sardar Singh Bhatia. "HIRA SINGH (1706-1767)". Encyclopaedia of Sikhism. Punjabi University Patiala. Retrieved 30 July 2016.
  13. ਫਰਮਾ:Cite book