ਮਾਤ ਲੋਕ

ਭਾਰਤਪੀਡੀਆ ਤੋਂ
Jump to navigation Jump to search

ਮਾਤ ਲੋਕ ਪੰਜਾਬੀ ਦੇ ਪ੍ਰਸਿਧ ਚਿੰਤਕ ਤੇ ਆਲੋਚਕ ਡਾ. ਜਸਵਿੰਦਰ ਸਿੰਘ ਦਾ ਪਲੇਠਾ ਨਾਵਲ ਹੈ। ਪੰਜਾਬੀ ਸਾਹਿਤ ਵਿੱਚ ਨਵੇਂ ਪ੍ਰਤਿਮਾਨ ਸਿਰਜਨ ਵਾਲਾ ਇਹ ਨਾਵਲ ਮਨੁੱਖੀ ਜ਼ਿੰਦਗੀ ਵਿੱਚ ਔਰਤ ਮਰਦ ਦੇ ਪਿਆਰ ਵਿਆਹ ਦੇ ਸੰਦਰਭ ਵਿੱਚ ਪਰਿਵਾਰਕ ਸੰਸਥਾ ਤੇ ਵਿਅਕਤੀਗਤ ਆਜ਼ਾਦੀ ਨੂੰ ਅਤ੍ਰਿਪਤ ਕਾਮਨਾ ਤੇ ਜ਼ਿੰਦਗੀ ਦੇ ਰੁਝੇਵਿਆਂ ਦੀ ਦਵੰਦਾਤਮਕ ਉਲਝਣ ਅਧੀਨ ਚਿਤਰਦਾ

ਕਾਫੀ ਸੰਕੇਤ ਮਿਲਦੇ ਹਨ ਕਿ ਡਾ.ਜਸਵਿੰਦਰ ਦਾ ਨਾਵਲ’ਮਾਤ ਲੋਕ’ ਭਰਵੀਂ ਚਰਚਾ ਦਾ ਵਿਸ਼ਾ ਬਣੇਗਾ . ਮੁਖਬੰਦ ਅਨੁਸਾਰ ‘ਨਵੇਂ ਪ੍ਰਤਿਮਾਨ ‘ ਸਥਾਪਤ ਕਰੇਗਾ.’ਦੇਹ ਤੇ ਆਤਮਾ ਨੂੰ ਟੁੰਬਣ ਵਾਲੀ ਬਿਰਤਾਂਤਕਾਰੀ’ ਰਾਹੀਂ ਲੇਖਕ ਪਾਠਕ ਨੂੰ ‘ਕਾਮਨਾਵਾਂ  ਦੀ ਰਣਭੂਮੀ ਵਿੱਚ ਲੈ ਵੜਦਾ ਹੈ ‘. ਅਮਰਜੀਤ ਕਹਿੰਦਾ ਹੈ ,”ਭਾਂਵੇ ਬਿਰਤਾਂਤਕਾਰੀ ਦਾ ਇਤਿਹਾਸ ਕਾਮਨਾ ਦਾ ਹੀ ਇਤਿਹਾਸ ਹੈ,ਪਰ ਬਿਰਤਾਂਤਕਾਰੀ ਨੂੰ ਕਾਮਨਾ ਦੀ ਸਿਆਸਤ ਵਜੋਂ ਸਿਰਜਣਾ ਡਾ.ਜਸਵਿੰਦਰ ਦੇ ਇਸ ਨਾਵਲ.. ਦੀ ਵੱਡੀ ਪ੍ਰਾਪਤੀ ਹੈ.’ ਅਤੇ ‘ਇਸ ਤੋਂ ਪਹਿਲਾਂ ਨਾਵਲ ਨੂੰ ਅਜਿਹੇ ਕਰੀਏਟਿਵ ਢੰਗ ਨਾਲ ਕਦੀ ਵੀ ਸੰਪੰਨ ਨਹੀਂ ਕੀਤਾ ਗਿਆ.’ ਮੁਖਬੰਦ ਵਿੱਚ ਦਰਜ਼ ਸਿਫਤਾਂ ਵਿੱਚੋਂ ਇਹ ਕੁਝ ਕੁ ਹਨ.  ਬਿਰਤਾਂਤਕ ਨਵੀਨਤਾ ਦੀਆਂ ਝਲਕਾਂ ਹੇਠ ਦਰਜ਼ ਅੰਸ਼ਾਂ ਵਿੱਚੋਂ ਵੀ ਦੇਖੀਆਂ ਜਾ ਸਕਦੀਆਂ ਹਨ.

ਚੋਰੀਂ ਛਿਪੇ ਨਜ਼ਰਾਂ ਘੁੰਮਾਅ-ਫਿਰਾਅ ਕੇ ਦੋਹਾਂ ਨੇ ਇੱਕ ਦੂਜੇ ਨੂੰ ਤਾੜਿਆ ਹਾੜਿਆ.ਬੈਠਕ ਵਿੱਚ ਹੁੰਮਸ ਭਰੀ ਬੇਚੈਨ ਸਾਂਤੀ ਤਣੀ ਰਹੀ.

ਆਸਾ ਸਿੰਘ ਮੰਜੇ ਦੀ ਇੱਕ ਲਟਕ ਗਈ ਰੱਸੀ ਨੂੰ ਪਕੜ ਉਣਾਈ ਵਿੱਚ ਉਂਗਲਾਂ ਫਸਾ ਫਸਾ ,ਖਿਚ ਖਿਚ ਕੇ , ਥਾਂ ਸਿਰ ਕਰਦਾ ਰਿਹਾ.ਮਾਨੋ ਉਲਝੀ ਖਿੰਡੀ ਜੀਵਨ ਤਾਣੀ ਨੂੰ ਸਾਂਭ ਸਮੇਤ ਰਿਹਾ ਹੋਵੇ.

ਬਲਦੇਵ ਬੈਠਕ ਵਿੱਚ ਵਧਰੇ ਤੇ ਸਜੇ ਸੰਵਰੇ ਮੋਮੈਂਟੋਆਂ,ਪਰਿਵਾਰਕ ਤਸਵੀਰਾਂ ਵੱਲ ਝਾਕਦਾ ਆਸਾ ਸਿੰਘ ਦੇ ਮਨ ਦਾ ਜਾਇਜ਼ਾ ਲੈਂਦਾ ਰਿਹਾ.ਅੰਦਰੋਂ ਤਿਆਰੀ ਕਰਦਾ ਰਿਹਾ. ਲੰਮੀ ਉਡੀਕ ਪਿੱਛੋਂ ਦੋ ਤਿੰਨ ਮਲ੍ਵੇਂ ਖੰਘੂਰੇ ਜਿਹੇ ਮਾਰ,ਗਲੇ ਨੂੰ ਰਵਾਂ ਕਰਦਿਆਂ ,ਆਖਰ ਉਸ ਗੱਲ ਤੋਰਨੀ ਚਾਹੀ.

“ ਅੰਕਲ ਜੀ!ਮੈਂ…ਮੈਨੂੰ ਬਾਊ-ਜੀ ਨੇ ਕਿਹਾ ਸੀ…ਆਪ..”

“ਹੱਥ ਤਾਂ ਪੇ ਪੁੱਤ ਨੇ ਸਲਾਹ ਨਾਲ ਹੀ ਪਾਇਐ …,” ਆਸਾ ਸਿੰਘ ਨੇ ਘੋਰ ਨਫਰਤ ਨਾਲ  ਬਲਦੇਵ ਨੂੰ ਫਿਟਕਾਰਿਆ.

“ਅੰਕਲ,ਮੈਂ ਸਮਝਿਆ ਨਈਂ ?”

“ਸਮਝ ਜਾਏਂਗਾ ..ਛੇਤੀ…ਹੋਰ ਸੁਣਾ ..ਕਿਵੇਂ ਚੱਕਰ ਮਾਰਿਐ ?”ਸ਼ਾਇਦ ਆਸਾ ਸਿੰਘ ਅੰਦਰੋਂ ਬਾਹਲਾ ਈ ਤਹੂ ਹੋਇਆ ਬੈਠਾ ਸੀ.

“ਸਰ! ਸੌਰੀ…ਸੌਰੀ ਅੰਕਲ ਜੀ !ਥੋਨੂੰ ਪਤਾ ਈ ਆ ..ਰਾਜ ਤੇ ਮੈਂ …,” ਉਲਝੇ ਮਾਮਲੇ ਦੀ ਕੰਨੀ ਪਕੜਨ ਦੇ ਆਹਰ ਵਿੱਚ ਘਾਬਰੇ ਫਸੇ ਬਲਦੇਵ ਨੇ ਆਜ਼ਜੀ ਨਾਲ ਗੱਲ ਸ਼ੁਰੂ ਕਰਨੀ ਚਾਹੀ.

“ ਤੂੰ ਆਪਣੀ ਗੱਲ ਕਰ …ਮਨਰਾਜ ਨੂੰ ਵਿੱਚ ਨਾ ਘਸੀਟ ,” ਆਸਾ ਸਿੰਘ ਨੇ ਅੱਗਾ ਵਲਿਆ .ਪੀਲੀ ਭੂਕ ਠਠੰਬਰੀ ਹਰ ਕੌਰ ਬਿਆਤ੍ਹਕ ਦੇ ਬਰੂਹੀਂ ਆਣ ਖੜ੍ਹੀ. ਇਸੇ ਤਰ੍ਹਾ ਕਈ ਹੋਰ ਅੰਸ਼ ਵੀ ਮਿਲਦੇ ਹਨ।