ਮਾਝੀ ਿਪੰਡ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਮਾਝੀ ਪਿੰਡ ਨਾਭਾ-ਭਵਾਨੀਗੜ੍ਹ ਅਤੇ ਪਟਿਆਲਾ-ਭਵਾਨੀਗੜ੍ਹ ਦੇ ਵਿਚਕਾਰ ਸਥਿਤ ਹੈ। ਇਹ ਪਿੰਡ ਸੰਗਰੂਰ ਜ਼ਿਲ੍ਹਾ ਦਾ ਇਹ ਮਸ਼ਹੂਰ ਪਿੰਡ ਸਬ ਤਹਿਸੀਲ ਭਵਾਨੀਗੜ੍ਹ ਤੋਂ ਕੋਈ 7-8 ਕਿਲੋਮੀਟਰ ਦੂਰ ਉੱਤਰ ਪੂਰਬ ਵੱਲ ਹੈ। ਇਸ ਦੇ ਗੁਆਢੀ ਪਿੰਡ ਬੀਬੜ, ਨਕਟੇ, ਤੁਰੀ, ਫੁੰਮਣਵਾਲ, ਗੁਣੀਕੇ, ਘਨੁੜਕੀ, ਆਲੋਅਰਖ ਅਤੇ ਬਖਤੜੀ ਹਨ।

ਧਾਰਮਿਕ ਸਥਾਨ

ਪਿੰਡ ਵਿੱਚ ਸਮਾਧ ਬਾਬਾ ਨਿਹਚਲ ਦਾਸ ਅਤੇ ਸਮਾਧ ਬਾਬਾ ਗੁਲਾਬ ਦਾਸ, ਪੁਰਾਤਨ ਸਥਾਨ ਡੇਰਾ ਬਾਬਾ ਜੋਗੀ ਰਾਜ ਜਾ ਬਾਬਾ ਬਿਸ਼ਨ ਦਾਸ, ਸ਼ਿਵ ਦੀਵਾਲਾ, ਬਾਬਾ ਸੰਗਤ ਸਿੰਘ ਗੇਟ, ਗੁਰਦੁਆਰਾ ਸ਼ਹੀਦਸਰ ਸਾਹਿਬ ਹੈ।

ਸਹੂਲਤਾਂ

ਪਿੰਡ ਵਿੱਚ ਅਨਾਜ ਮੰਡੀ ਤੇ ਖੇਡ ਸਟੇਡੀਅਮ, ਸਿਵਲ ਡਿਸਪੈਂਸਰੀ, ਪਸ਼ੂ ਡਿਸਪੈਂਸਰੀ, ਦੋ ਸਰਕਾਰੀ ਹਾਈ ਤੇ ਪ੍ਰਾਇਮਰੀ ਸਕੂਲ, ਦੋ ਪ੍ਰਾਈਵੇਟ ਸਕੂਲ, ਡਾਕਘਰ, ਮਾਲਵਾ ਗ੍ਰਾਮੀਣ ਬੈਂਕ, ਤਿੰਨ ਆਂਗਨਵਾੜੀ ਕੇਂਦਰ, ਖੇਤੀ ਸੇਵਾ ਸੁਸਾਇਟੀ, ਜਲਘਰ, ਪੰਚਾਇਤ ਘਰ, ਪੱਕੀਆਂ ਗਲੀਆਂ ਤੇ ਨਾਲੀਆਂ ਦੀ ਸਹੂਲਤ ਵੀ ਹੈ।

ਹਵਾਲੇ