ਮਹੀਪ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਡਾ ਮਹੀਪ ਸਿੰਘ ਹਿੰਦੀ ਅਤੇ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ, ਚਿੰਤਕ, ਕਹਾਣੀਕਾਰ ਅਤੇ ਲੇਖਕ ਸਨ।

ਜ਼ਿੰਦਗੀ

ਡਾ ਮਹੀਪ ਸਿੰਘ ਦਾ ਜਨਮ 1930 ਵਿੱਚ ਪਾਕਿਸਤਾਨ ਦੇ ਜੇਹਲਮ ਇਲਾਕੇ ਵਿੱਚ ਹੋਇਆ ਪਰ ਅਜ਼ਾਦੀ ਤੋਂ ਬਾਅਦ ਇਹ ਆਪਣੇ ਪਿਤਾ ਅਤੇ ਪਰਿਵਾਰ ਨਾਲ਼ ਉੱਤਰ ਪ੍ਰਦੇਸ਼ ਦੇ ਉਨਾਵ ਨਾਮ ਦੇ ਇੱਕ ਪਿੰਡ ਵਿੱਚ ਆਣ ਵੱਸੇ। ਡਾ. ਸਿੰਘ ਨੇ ਪੀ.ਐੱਚ.ਡੀ. ਦੀ ਉਪਾਧੀ ਆਗਰਾ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ।

ਉਹ ਕੁਝ ਸਮਾਂ ਆਰ.ਐੱਸ.ਐੱਸ. ਨਾਲ਼ ਵੀ ਜੁੜੇ ਰਹੇ।[1]

ਪੰਜਾਬੀ ਲਿਖਤਾਂ

  • ਕਾਲਾ ਬਾਪ - ਗੋਰਾ ਬਾਪ ਤੇ ਹੋਰ ਕਹਾਣੀਆਂ
  • ਕਿਹੜੇ ਰਿਸ਼ਤੇ
  • ਮੌਤ ਦਾ ਇੱਕ ਦਿਨ
  • ਮਹੀਪ ਸਿੰਘ ਦੀਆਂ 51 ਕਹਾਣੀਆਂ

ਤਕਰੀਬਨ 86 ਸਾਲ ਦੀ ਉਮਰ ਵਿੱਚ 23 ਨਵੰਬਰ, 2015 ਨੂੰ ਦਿਲ ਦਾ ਦੌਰਾ ਪੈਣ ਕਰਕੇ ਡਾ. ਮਹੀਪ ਸਿੰਘ ਚੱਲ ਵਸੇ।