ਮਸੂਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਮਸੂਰੀ, ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਤੋਂ ਲਗਪਗ 30 ਕਿਲੋਮੀਟਰ ਦੂਰ ਹੈ। ਇਹ ਰਾਜ ਹਿਮਾਲਿਆ ਦਾ ਖੇਤਰ ਅਖਵਾਉਂਦਾ ਹੈ ਜਿੱਥੇ ਬਰਫ਼ਾਂ ਲੱਦੇ ਉੱਚੇ-ਉੱਚੇ ਪਹਾੜ ਹਨ। ਮਸੂਰੀ ਉੱਚੇ ਪਹਾੜਾਂ ਉੱਪਰ ਵੱਸਿਆ ਇੱਕ ਛੋਟਾ ਜਿਹਾ ਕਸਬਾ ਹੈ। ਇਸ ਨੂੰ ਪਹਾੜਾਂ ਦੀ ਰਾਣੀ ਵੀ ਕਿਹਾ ਜਾਂਦਾ ਹੈ। ਉੱਚੇ ਪਹਾੜਾਂ ਉੱਪਰ ਸਥਿਤ ਹੋਣ ਕਾਰਨ ਇੱਥੇ ਮੌਸਮ ਬਹੁਤ ਹੀ ਖ਼ੁਸ਼ਗਵਾਰ ਹੁੰਦਾ ਹੈ। ਵਿਸ਼ੇਸ਼ ਤੌਰ ’ਤੇ ਗਰਮੀਆਂ ਵਿੱਚ ਇੱਥੋਂ ਦਾ ਮੌਸਮ ਬਹੁਤ ਹੀ ਸੁਹਾਵਣਾ ਹੁੰਦਾ ਹੈ ਜਦੋਂਕਿ ਸਰਦੀਆਂ ਵਿੱਚ ਇੱਥੇ ਬਰਫ਼ ਪੈਂਦੀ ਹੈ। ਚੜ੍ਹਦਾ ਅਤੇ ਲਹਿੰਦਾ ਸੂਰਜ ਇੱਥੋਂ ਦੇ ਖ਼ੂਬਸੂਰਤ ਅਤੇ ਜੰਗਲਾਂ ਨਾਲ ਢਕੇ ਪਹਾੜਾਂ ਨੂੰ ਚਾਰ ਚੰਨ ਲਗਾ ਦਿੰਦਾ ਹੈ।[1]

ਦੇਖਣਯੋਗ ਸਥਾਨ

ਇੱਥੇ ਸਿਰਫ਼ ਤੇ ਸਿਰਫ਼ ਸੈਲਾਨੀਆਂ ਲਈ ਹੋਟਲ ਅਤੇ ਪਹਾੜੀ ਖੇਤਰਾਂ ਨਾਲ ਸਬੰਧਿਤ ਵੱਖ-ਵੱਖ ਪ੍ਰਕਾਰ ਦੀਆਂ ਵਸਤਾਂ ਦਾ ਛੋਟਾ ਜਿਹਾ ਬਾਜ਼ਾਰ ਹੈ। ਇਸ ਸਥਾਨ ਉੱਤੇ ਭਾਰਤ ਦੀ ਮਿਲਟਰੀ ਅਕੈਡਮੀ ਹੈ, ਜਿੱਥੇ ਦੇਸ਼ ਦੀ ਰਾਖੀ ਕਰਨ ਵਾਲੇ ਸੈਨਾ ਦੇ ਜਵਾਨ ਸਿਖਲਾਈ ਲੈਂਦੇ ਹਨ। ਇਸ ਦੇ ਨਾਲ ਹੀ ਇੱਥੇ ਭਾਰਤੀ ਜੰਗਲਾਤ ਵਿਭਾਗ ਦੇ ਅਫ਼ਸਰਾਂ ਨੂੰ ਸਿਖਲਾਈ ਦੇਣ ਅਤੇ ਜੰਗਲਾਂ ਬਾਰੇ ਖੋਜ ਕਰਨ ਵਾਲਾ ਬਹੁਤ ਵੱਡਾ ਸੰਸਥਾਨ ਹੈ। ਇੱਥੇ ਬੁੱਧ ਧਰਮ ਦਾ ਬਹੁਤ ਵੱਡਾ ਦੇਖਣਯੋਗ ਮੰਦਰ ਵੀ ਹੈ। ਇੱਥੋਂ ਸੰਸਾਰ ਪ੍ਰਸਿੱਧ ਸਕੂਲਾਂ ਹਨ। ਮਸੂਰੀ ਦਾ ਮਾਲ ਰੋਡ ਬਹੁਤ ਪ੍ਰਸਿੱਧ ਹੈ। ਇੱਥੇ ਅਕਸਰ ਸੈਲਾਨੀਆਂ ਦੀ ਭੀੜ ਹੁੰਦੀ ਹੈ। ਮਸੂਰੀ ਤੋਂ ਥੋੜ੍ਹਾ ਅੱਗੇ ਕੈਂਪਟੀ ਫਾਲ ਨਾਂ ਦਾ ਝਰਨਾ ਹੈ। ਇੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਿਖਲਾਈ ਦੇਣ ਦਾ ਕੇਂਦਰ ਵੀ ਹੈ।

ਹਵਾਲੇ

ਫਰਮਾ:ਹਵਾਲੇ