ਮਨਜੀਤ ਸਿੰਘ ਸਿੱਧੂ

ਭਾਰਤਪੀਡੀਆ ਤੋਂ
Jump to navigation Jump to search

ਮਨਜੀਤ ਸਿੰਘ ਸਿੱਧੂ (12 ਅਪਰੈਲ1927 - 21 ਮਈ 2017) ਪੰਜਾਬੀ ਲੇਖਕ ਅਤੇ ਪੱਤਰਕਾਰ ਹਨ। ਉਹ 1988 ਤੋਂ ਕੈਨੇਡਾ ਦੇ ਕੈਲਗਰੀ ਸ਼ਹਿਰ ਵਿੱਚ ਰਹਿ ਰਹੇ ਸਨ। ਉਹ ਅਧਿਆਪਨ ਦੇ ਨਾਲ ਨਾਲ ਕਾਲਜ ਅਧਿਆਪਕਾਂ ਦੀ ਲਹਿਰ ਦੇ ਮੋਹਰੀ ਆਗੂ ਵੀ ਰਹੇ। ਆਪਣੀਆਂ ਟਰੇਡ ਯੂਨੀਅਨ ਸਰਗਰਮੀਆਂ ਤੇ ਤਰੱਕੀ ਪਸੰਦ ਰਾਜਨੀਤਕ ਸੋਚ ਸਦਕਾ ਉਹ ਖੱਬੀ ਲਹਿਰ ਨਾਲ਼ ਜੁੜੇ ਹੋਏ ਸਨ।[1]

ਜੀਵਨੀ

ਮਨਜੀਤ ਸਿੰਘ ਦਾ ਜਨਮ 12 ਅਪਰੈਲ 1927 ਨੂੰ ਮੋਗਾ ਜਿ਼ਲੇ ਦੇ ਪਿੰਡ ਹਿੰਮਤਪੁਰਾ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੀ ਮੁਢਲੀ ਪੜਾਈ ਜਿਲਾ ਮੋਗਾ ਜਿਲ੍ਹੇ ਦੇ ਪੱਤੋ ਹੀਰਾ ਸਿੰਘ ਸਕੂਲ ਤੋਂ ਕੀਤੀ ਤੇ ਫਿਰ 1946 ਤੋਂ 1948 ਤੱਕ ਬ੍ਰਜਿੰਦਰਾ ਕਾਲਜ ਫਰੀਦਕੋਟ ਤੋਂ ਪੜ੍ਹੇ ਅਤੇ ਉਥੇ ਵਿਦਿਆਾਥੀ ਯੂਨੀਅਨ ਦੇ ਪ੍ਰਧਾਨ ਰਹੇ।[2] ਪੜ੍ਹਾਈ ਮੁਕੰਮਲ ਕਰਕੇ ਬਾਅਦ ਵਿੱਚ ਬ੍ਰਜਿੰਦਰਾ ਕਾਲਜ ਵਿੱਚ ਇੱਕ ਦਹਾਕੇ ਤੋਂ ਵੀ ਵਧੇਰੇ ਅਰਸਾ ਅਰਥ-ਸ਼ਾਸ਼ਤਰ ਦੇ ਅਧਿਆਪਕ ਰਹੇ। ਕੁਝ ਵਰ੍ਹੇ ਸਰਕਾਰੀ ਕਾਲਜ ਲੁਧਿਆਣਾ ਅਤੇ ਸਰਕਾਰੀ ਕਾਲਜ ਮੁਕਤਸਰ ਵਿੱਚ ਵੀ ਪੜ੍ਹਾਇਆ।

ਵਾਰਤਕ ਰਚਨਾਵਾਂ

  • ਵੰਨ ਸਵੰਨ
  • ਮੇਰੀ ਪੱਤਰਕਾਰੀ ਦੇ ਰੰਗ
  • ਨਿੱਕੇ ਵੱਡੇ ਬੁਰਜ

ਹਵਾਲੇ

ਫਰਮਾ:ਹਵਾਲੇ