ਮਕਸੂਦ ਸਾਕਿਬ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer ਮਕ਼ਸੂਦ ਸਾਕਿਬ (ਜਨਮ 4 ਅਪਰੈਲ 1955) ਪਾਕਿਸਤਾਨੀ ਪੰਜਾਬ ਦੇ ਇੱਕ ਸਾਹਿਤਕਾਰ, ਕਹਾਣੀਕਾਰ, ਸੰਪਾਦਕ ਅਤੇ ਪ੍ਰਕਾਸ਼ਕ ਹਨ। ਪਹਿਲਾਂ 'ਮਾਂ ਬੋਲੀ' ਨਾਮ ਦੇ ਪਰਚੇ ਦਾ (1986 ਤੋਂ 1997 ਤੱਕ) ਸੰਪਾਦਨ ਕੀਤਾ ਤੇ ਅੱਜ ਕੱਲ੍ਹ ਸ਼ਾਹਮੁਖੀ ਵਿੱਚ 'ਪੰਚਮ' (1998 ਤੋਂ ਹੁਣ ਤੱਕ) ਨਾਂ ਦੇ ਮਾਸਿਕ ਪਰਚੇ ਦਾ ਸੰਪਾਦਨ ਕਰ ਰਹੇ ਹਨ।[1]

ਕੈਰੀਅਰ

ਮਕ਼ਸੂਦ ਸਾਕਿਬ ਨੇ ਆਪਣਾ ਸਾਹਿਤਕ ਕੈਰੀਅਰ 1970ਵਿਆਂ ਵਿੱਚ ਸ਼ੁਰੂ ਕੀਤਾ। ਉਸ ਨੇ ਉਰਦੂ ਅਤੇ ਪੰਜਾਬੀ ਰਸਾਲਿਆਂ ਲਈ ਕੁਝ ਕਹਾਣੀਆਂ ਲਿਖੀਆਂ, ਪਰ ਉਸ ਦਾ ਪਹਿਲਾ ਪਿਆਰ ਪੰਜਾਬੀ ਸੀ। ਪੰਜਾਬੀ ਵਿਭਾਗ ਵਿੱਚ ਉਸ ਨੂੰ ਨਜਮ ਹੁਸੈਨ ਸਈਦ, ਜੋ ਵਿਭਾਗ ਦੇ ਚੇਅਰਮੈਨ ਸਨ, ਅਤੇ ਪ੍ਰੋਫੈਸਰ ਆਸਿਫ ਖਾਨ ਅਤੇ ਅਲੀ ਅੱਬਾਸ ਜਲਾਲਪੁਰੀ, ਜੋ ਉਥੇ ਪਾਰਟ ਟਾਈਮ ਅਧਿਆਪਕ ਸਨ, ਵਰਗੇ ਸਾਹਿਤਕ ਬਾਬਿਆਂ ਦੀ ਸੰਗਤ ਵਿੱਚ ਬੈਠਣ ਦਾ ਮੌਕਾ ਮਿਲਿਆ ਸੀ। ਇਹ ਛੇਤੀ ਹੀ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਲਈ ਕੁੱਲਵਕਤੀ ਵਚਨਬੱਧਤਾ ਵਿੱਚ ਬਦਲ ਗਈ। ਉਸ ਨੇ ਮਜ਼ਦੂਰ ਕਿਸਾਨ ਪਾਰਟੀ ਵਿੱਚ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਰ ਇਹ ਬੌਧਿਕ ਅਤੇ ਸਿਆਸੀ ਵਚਨਬੱਧਤਾ ਸੀ, ਕੈਰੀਅਰ ਦੀ ਸ਼ੁਰੂਆਤ ਨਹੀਂ। ਪੰਜਾਬੀ ਭਾਸ਼ਾ ਲਈ ਸੰਘਰਸ਼ ਦੀਆਂ ਜੜਾਂ ਖੱਬੇ ਪੱਖੀ ਲੋਕ ਰਾਜਨੀਤੀ ਵਿੱਚ ਹਨ। ਪਰ ਪਾਕਿਸਤਾਨ ਵਿੱਚ, ਖੱਬੇ ਪੱਖ ਦੀ ਰਾਜਨੀਤੀ ਵਾਂਗ ਹੀ, ਪੰਜਾਬੀ ਭਾਸ਼ਾ ਲਈ ਸੰਘਰਸ਼ ਬੜਾ ਹੀ ਮੁਸ਼ਕਿਲ ਕੰਮ ਹੈ। ਪੰਜਾਬੀ, ਸੱਠ ਪ੍ਰਤੀਸ਼ਤ ਤੋਂ ਵੱਧ ਪਾਕਿਸਤਾਨ ਦੇ ਲੋਕਾਂ ਦੀ ਮਾਂ ਬੋਲੀ ਹੈ ਅਤੇ ਸੰਸਾਰ ਦੀ 14ਵੀਂ ਮੁੱਖ ਭਾਸ਼ਾ ਹੈ, ਪਰ ਪਾਕਿਸਤਾਨ ਵਿੱਚ ਇਹ ਰੋਲੀ ਪਈ ਹੈ। ਸਾਕਿਬ ਨੇ ਇਨ੍ਹਾਂ ਹਾਲਤਾਂ ਵਿੱਚ ਪੰਜਾਬੀ ਵਿੱਚ ਕੰਮ ਕਰਨ ਦੀ ਕਮਾਲ ਕੀਤੀ ਹੈ। ਪਿਛਲੇ 40 ਸਾਲ ਤੋਂ ਆਪਣੇ ਨਿਰੰਤਰ ਕੰਮ ਨਾਲ ਉਸ ਨੇ ਪੱਛਮੀ ਅਤੇ ਪੂਰਬੀ ਦੋਨਾਂ ਪੰਜਾਬਾਂ ਵਿੱਚ ਖੂਬ ਨਾਮਣਾ ਖੱਟਿਆ ਹੈ। ਉਸ ਨੇ ਮਾਸਿਕ ਪੰਜਾਬੀ ਰਸਾਲੇ, "ਮਾਂ ਬੋਲੀ" ਨੂੰ ਆਪਣੇ ਕੰਮ ਦਾ ਮਾਧਿਅਮ ਬਣਾਇਆ। ਇਹ ਮੁਨੀਰਉੱਦੀਨ ਖਾਲਿਦ ਨਾਲ ਮਿਲ ਕੇ ਪ੍ਰਕਾਸ਼ਿਤ ਕੀਤਾ ਗਿਆ ਸੀ। ਇਹ 1987 ਵਿੱਚ ਸ਼ੁਰੂ ਕੀਤਾ ਸੀ। ਮੁਨੀਰ ਨੇ ਨੱਬੇਬਿਆਂ ਦੇ ਅੱਧ ਵਿੱਚ ਰਸਾਲੇ ਨੂੰ ਛੱਡ ਦਿੱਤਾ। "ਮਾਂ ਬੋਲੀ" ਨੂੰ ਪੰਜਾਬੀ ਦੇ ਵਧੀਆ ਰਸਾਲੇ ਲਈ 1990 ਵਿੱਚ ਕਲਾ ਅਤੇ ਸਾਹਿਤ ਦੇ ਵਕਾਰੀ ਪੁਰਸਕਾਰ ਭਾਈ ਵੀਰ ਸਿੰਘ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਦੇ ਨਾਲ ਉਦੋਂ ਇਹ ਪੁਰਸਕਾਰ ਮੁਲਕ ਰਾਜ ਆਨੰਦ ਅਤੇ ਪੰਡਿਤ ਰਵੀ ਸ਼ੰਕਰ ਨੂੰ ਵੀ ਮਿਲਿਆ ਸੀ।

ਲਿਖਤਾਂ

  • ਕਹਾਣੀਆਂ
  • ਸੁਚਾ ਤਿੱਲਾ (ਨਿੱਕੀਆਂ ਕਹਾਣੀਆਂ)
  • ਪੰਖ ਮੁਕਟ (ਬਦੇਸ਼ੀ ਕਹਾਣੀਆਂ ਦੇ ਤਰਜੁਮੇ)
  • ਸੁਰ ਸੰਗੀਤ ਦੇ ਹੀਰੇ
  • ਸ਼ਾਹ ਮੋਹਰੇ
  • ਕਾਮਰੇਡਾਂ ਨਾਲ ਤੁਰਦਿਆਂ (ਅਰੁੰਧਤੀ ਰਾਏ ਦੇ ਸਫ਼ਰਨਾਮੇ ਦਾ ਪੰਜਾਬੀ ਤਰਜੁਮਾ)
  • ਸੰਗੀਤਕਾਰਾਂ ਦੀਆਂ ਗੱਲਾਂ (ਇੰਟਰਵਿਊ ਅਤੇ ਮਜ਼ਮੂਨ)
  • ਲੋਕ ਬੋਲੀ ਲੋਕ ਵਿਹਾਰ (ਪੰਜਾਬ ਦੀ ਬੋਲੀ ਦੇ ਮੁੱਦੇ ਤੇ 82 ਮਜ਼ਮੂਨ)
  • ਪੁੱਛਾਂ ਦੱਸਾਂ (ਬੁਧੀਜੀਵੀ, ਲੇਖਕ, ਖੋਜਕਾਰ, ਸ਼ਾਇਰ, ਥੀਏਟਰ ਵਿਅਕਤੀਆਂ ਦੇ ਇੰਟਰਵਿਊ)

ਕਹਾਣੀਆਂ

ਤੇ ਪਾਕਿਸਤਾਨ ਬਣ ਗਿਆ ਸੀ[2]

ਪਾਣ ਸਿਰੜ ਦੀ[3]

ਹਾਕਰ[4]

ਹੋਰ ਕਹਾਣੀਆਂ[5]

ਹਵਾਲੇ

ਫਰਮਾ:ਹਵਾਲੇ

ਬਾਹਰੀ ਜੋੜ

  1. Lua error in package.lua at line 80: module 'Module:Citation/CS1/Suggestions' not found.
  2. "ਤੇ ਪਾਕਿਸਤਾਨ ਬਣ ਗਿਆ ਸੀ ਮਕ਼ਸੂਦ ਸਾਕ਼ਿਬ". www.punjabi-kavita.com. Retrieved 2018-10-17.
  3. "ਪਾਣ ਸਿਰੜ ਦੀ ਮਕ਼ਸੂਦ ਸਾਕ਼ਿਬ". www.punjabi-kavita.com. Retrieved 2018-10-17.
  4. "ਹਾਕਰ ਮਕ਼ਸੂਦ ਸਾਕ਼ਿਬ". www.punjabi-kavita.com. Retrieved 2018-10-17.
  5. "ਮਕ਼ਸੂਦ ਸਾਕ਼ਿਬ ਪੰਜਾਬੀ ਕਹਾਣੀਆਂ". www.punjabi-kavita.com. Retrieved 2018-10-17.