ਭੜੀ ਮਾਨਸਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਭੜੀ ਮਾਨਸਾ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਾਲੇਰਕੋਟਲਾ ਦਾ ਇੱਕ ਪਿੰਡ ਹੈ।[1][2]

ਨਾਂਅ ਉਤਪਤੀ

ਇਹ ਪਿੰਡ ਧੂਰੀ-ਬਾਗੜੀਆਂ ਰੋਡ ’ਤੇ ਸਥਿਤ ਹੈ। ਇਸ ਪਿੰਡ ਦਾ ਵਿਧਾਨ ਸਭਾ ਹਲਕਾ ਅਮਰਗੜ੍ਹ ਅਤੇ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਹੈ। ਭੜੀ ਮਾਨਸਾ ਦੋਵਾਂ ਹਲਕਿਆਂ ਦਾ ਅਖ਼ੀਰਲਾ ਪਿੰਡ ਹੈ। ਪੁਰਾਣੇ ਸਮੇਂ ਵਿੱਚ ਇਹ ਪਿੰਡ ਨਾਭਾ ਰਿਆਸਤ ਅਧੀਨ ਆਉਂਦਾ ਸੀ। ਪਿੰਡ ਵਿੱਚੋਂ ਚੰਦਾ ਇਕੱਠਾ ਕਰਕੇ ਨਾਭਾ ’ਚ ਰਾਜੇ ਕੋਲ ਹੀ ਭੇਜਿਆ ਜਾਂਦਾ ਸੀ। ਉਸ ਸਮੇਂ ਇਸ ਪਿੰਡ ਨੂੰ ਭੜੀ ਮਾਨਸ਼ਾਹੀਆਂ ਵੀ ਕਿਹਾ ਜਾਂਦਾ ਸੀ[3]

ਪਿਛੋਕੜ

ਇਸ ਵਿੱਚ ਇੱਕ ਤਿੰਨ ਮੰਜ਼ਿਲਾ ਪੁਰਾਣਾ ਕਿਲ੍ਹਾ ਸੀ, ਜੋ ਹੁਣ ਢਾਹ ਦਿੱਤਾ ਗਿਆ ਹੈ।ਪਿੰਡ ਦੀ ਆਬਾਦੀ 3 ਹਜ਼ਾਰ ਦੇ ਕਰੀਬ ਹੈ ਅਤੇ ਵੋਟਰ 1200 ਦੇ ਲਗਪਗ ਹਨ।ੜੀ ਮਾਨਸਾ ਵਿੱਚ ਜ਼ਿਆਦਾਤਰ ਸਿੱਧੂ, ਸੋਹੀ ਤੇ ਕਲਾਰ ਗੋਤਾਂ ਦੇ ਪਰਿਵਾਰ ਰਹਿੰਦੇ ਹਨ। ਜਿਹਨਾਂ ਵਿੱਚੋਂ ਸਿੱੱਧੂ ਸੈਦੋ ਕਿਆ ਤੋਂ, ਸੋਹੀ ਬਾਗੜੀਆਂ ਅਤੇ ਦਿੜ੍ਹਬਾ ਤੇ ਕਲਾਰ ਕਲਾਰਾਂ ਤੋਂ ਆ ਕੇ ਵਸੇ ਹੋਏ ਹਨ। ਪਿੰਡ ਵਿੱਚ ਬੱੱਲ ਗੋਤ ਦਾ ਸਿਰਫ਼ ਇੱੱਕ ਪਰਿਵਾਰ ਹੈ ਜੋ ਪਿੰੰਡ ਰਾਏਪੁਰ ਤੋਂ ਆ ਕੇ ਵਸਿਆ ਹੋਇਆ ਹੈ।

ਆਮ ਜਾਣਕਾਰੀ

ਪਿੰਡ ਵਿੱਚ ਦੋ ਆਂਗਣਵਾੜੀ ਕੇਂਦਰ ਹਨ। ਮੈਡੀਕਲ ਸੇਵਾਵਾਂ ਲਈ ਇੱਕ ਡਿਸਪੈਂਸਰੀ ਹੈ। ਪਿੰਡ ਵਿੱਚ ਇੱਕ ਪ੍ਰਾਇਮਰੀ ਸਕੂਲ ਹੈ ਜੋ ਕਿ 1952 ਵਿੱਚ ਸੀ ਅਤੇ ਕੁਝ ਸਮੇਂ ਬਾਅਦ ਪ੍ਰਾਇਮਰੀ ਸਕੂਲ ਤੋਂ ਮਿਡਲ ਸਕੂਲ ਬਣ ਗਿਆ ਸੀ ਪਰ ਹੁਣ ਕਈ ਸਾਲਾਂ ਤੋਂ ਹਾਈ ਸਕੂਲ ਦਾ ਦਰਜਾ ਪ੍ਰਾਪਤ ਕਰਨ ਲਈ ਤਰਸ ਰਿਹਾ ਹੈ। ਪਿੰਡ ਵਿੱਚ ਇੱਕ ਦਰਵਾਜ਼ਾ ਹੈ ਤੇ ਇਸ ਦੇ ਨਾਲ ਸੱਥ ਹੈ, ਜਿੱੱਥੇ ਪਿੰਡ ਦੇ ਲੋਕ ਵਿਹਲੇ ਸਮੇਂ ਵਿੱਚ ਰਲ ਬੈਠਦੇ ਹਨ ਤੇ ਤਾਸ਼ ਆਦਿ ਖੇਡ ਕੇ ਮਨ ਪਰਚਾਉਂਦੇ ਹਨ। ਦਰਵਾਜ਼ੇ ਦੇ ਸਾਹਮਣੇ ਹਨੂੰਮਾਨ ਮੰਦਿਰ ਹੈ। ਇੱਥੇ ਹਰ ਸਾਲ ਜਗਰਾਤਾ ਕਰਵਾਇਆ ਜਾਂਦਾ ਹੈ। ਪਿੰਡ ਵਿੱਚ ਭਗਤ ਰਵਿਦਾਸ ਦੇ ਮੰਦਰ ਹੈ। ਪਿੰਡ ਵਿੱਚ ਪੀਰ ਦੀ ਦਰਗਾਹ ਪ੍ਰਤੀ ਵੀ ਲੋਕਾਂ ਦੀ ਕਾਫ਼ੀ ਸ਼ਰਧਾ ਹੈ। ਪਿੰਡ ਨਾਲ ਸਬੰਧਤ ਭਗਤ ਰਾਮ ਸਿੰਘ ਦਾ ਚੰਡੀਗੜ੍ਹ ’ਚ ਡੇਅਰੀ ਫਾਰਮਿੰਗ ਦਾ ਚੰਗਾ ਕਾਰੋਬਾਰ ਹੈ। ਭੜੀ ਮਾਨਸਾ ਦੇ ਕਈ ਵਿਅਕਤੀ ਫ਼ੌਜ, ਪੁਲੀਸ, ਬਿਜਲੀ ਬੋਰਡ ਤੇ ਸਿੱਖਿਆ ਵਿਭਾਗ ਆਦਿ ’ਚ ਸੇਵਾ ਨਿਭਾ ਰਹੇ ਹਨ।ਫਰਮਾ:ਹਵਾਲਾ ਲੋੜੀਂਦਾ

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ