ਭੁਰਥਲਾ ਮੰਡੇਰ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਭੁਰਥਲਾ ਮੰਡੇਰ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ।[1] ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਲੇਰਕੋਟਲਾ ਹੈ।

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

ਪਿੰਡ ਭੁਰਥਲਾ ਮੰਡੇਰ, ਮਾਲੇਰਕੋਟਲਾ-ਖੰਨਾ ਸੜਕ ’ਤੇ ਸਥਿਤ ਹੈ। ਇਹ ਇਤਿਹਾਸਕ ਪਿੰਡ ਹੈ। ਛੇਵੇਂ ਗੁਰੂ ਹਰਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਹੈ। ਉਹਨਾਂ ਦੀ ਯਾਦ ਵਿੱਚ ਇਥੇ ਗੁਰਦੁਆਰਾ ਰਾਮਸਰ ਸਾਹਿਬ ਮੌਜੂਦ ਹੈ। ਸਾਰਾ ਪਿੰਡ ਮੰਡੇਰ ਗੋਤ ਨਾਲ ਸਬੰਧਤ ਹੈ। ਇਹ ਪਿੰਡ ਕਾਫੀ ਪੁਰਾਣਾ ਹੈ। ਰਾਜੇ ਜਗਦੇਵ ਨੇ 11ਵੀਂ ਸਦੀ ਵਿੱਚ ਨਗਰ ਜਰਗ ਵਸਾਇਆ ਸੀ। ਉਸੇ ਪਿੰਡ ਨਾਲ ਹੀ ਇਸ ਦਾ ਨਿਰਮਾਣ ਹੋਇਆ। ਪਿੰਡ ਦੇ ਵਿਚਕਾਰ ਅੱਜ ਵੀ ਉਹ ਜਗ੍ਹਾ ਮੌਜੂਦ ਹੈ ਜਿਸ ਥਾਂ ਸਭ ਤੋਂ ਪਹਿਲਾਂ ਮੋਹਲੀ ਗੱਡੀ ਗਈ। ਪਿੰਡ ਵਿੱਚ ਇੱਕ ਬਹੁਤ ਪੁਰਾਣਾ ਡੇਰਾ ਵੀ ਹੈ। ਇਸ ਵਿੱਚ ਕ੍ਰਿਸ਼ਨ ਭਗਵਾਨ ਦਾ ਮੰਦਰ ਹੈ। ਹਰ ਸਾਲ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਇਹ ਸਥਾਨ ਛੇ ਸੌ ਸਾਲ ਪੁਰਾਣਾ ਹੈ। ਇਸ ਦੇ ਨਾਲ ਹੀ ਬਾਗ ਪੱਤੀ ਦਰਵਾਜ਼ਾ ਵੀ ਹੈ। ਇਸ ਦੀ ਹੁਣ ਨਵੀਂ ਬਿਲਡਿੰਗ ਤਿਆਰ ਕਰਵਾਈ ਗਈ ਹੈ। ਇਥੇ ਤਿੰਨ ਸੌ ਸਾਲ ਪੁਰਾਣਾ ਪਿੱਪਲ ਦਾ ਦਰੱਖਤ ਵੀ ਹੈ ਜੋ ਅਜੇ ਵੀ ਹਰਾ-ਭਰਾ ਹੈ। ਦਰਵਾਜ਼ੇ ਦੀ ਓਪਰਲੀ ਮੰਜ਼ਲ ਵਿੱਚ ਬੱਚਿਆਂ ਨੂੰ ਧਾਰਮਿਕ ਵਿਦਿਆ ਦੇਣ ਵਾਸਤੇ ਬਾਬਾ ਗੁਰਚਰਨ ਸਿੰਘ ਢਾਡੀ ਨਿਸ਼ਕਾਮ ਕੇਂਦਰ ਚਲਾ ਰਹੇ ਹਨ। ਬੱਚਿਆਂ ਨੂੰ ਕੀਰਤਨ ਤੇ ਗੁਰਬਾਣੀ ਸੰਧਿਆ ਦਿੱਤੀ ਜਾਂਦੀ ਹੈ। ਪਿੰਡ ਦੇ ਚੜ੍ਹਦੇ ਵਾਲੇ ਪਾਸੇ ਸ਼ੰਕਰ ਦਾ ਸ਼ਿਵ ਦੁਆਲੇ ਵੀ ਮੌਜੂਦ ਹੈ। ਇਹ ਸਾਢੇ ਤਿੰਨ ਸੌ ਸਾਲ ਪਹਿਲਾਂ ਅਕਸਰਾਂ ਰਾਣੀ ਨੇ ਬਣਾਇਆ ਸੀ। ਪਿੰਡ ਦਾ ਕਾਫੀ ਵਿਕਾਸ ਹੋਇਆ ਹੈ। ਡਾਕਖਾਨਾ, ਪਸ਼ੂ ਹਸਪਤਾਲ, ਸਿਵਲ ਡਿਸਪੈਂਸਰੀ, ਪੈਟਰੋਲ ਪੰਪ, ਅਨਾਜ ਮੰਡੀ, ਸਰਕਾਰੀ ਪ੍ਰਾਇਮਰੀ ਤੇ ਸੀਨੀਅਰ ਸੈਕੰਡਰੀ ਸਕੂਲ ਹਨ। ਪੀਣ ਵਾਲੇ ਪਾਣੀ ਦੀ ਟੈਂਕੀ ਪਿੰਡ ’ਚ ਬਣੀ ਹੋਈ ਹੈ। ਪਿੰਡ ਦੇ ਲੋਕ ਬਹੁਤ ਮਿਲਣਸਾਰ ਤੇ ਸਾਊ ਸੁਭਾਅ ਦੇ ਹਨ। ਇਹ ਪਿੰਡ ਤਿੰਨ ਜ਼ਿਲ੍ਹਿਆਂ ਦੀ ਸਰਹੱਦ ’ਤੇ ਪੈਂਦਾ ਹੈ। ਪੰਜਾਬੀ ਟ੍ਰਿਬਿਊਨ ਤੋ ਧੰਨਵਾਦ ਸਹਿਤ Posted On June - 26 - 2013

  1. "ਬਲਾਕ ਅਨੁਸਾਰ ਪਿੰਡਾਂ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ.