ਭਾਰਤ-ਪਾਕਿਸਤਾਨ ਯੁੱਧ (1971)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox military conflict

Lt. Gen A. A. K. Niazi, signing the instrument of surrender on 16 December 1971 in the presence of Lt. Gen. Aurora

1971 ਦੀ ਭਾਰਤ-ਪਾਕਿ ਯੁੱਧ ਇਹ ਯੁੱਧ 3 ਦਸੰਬਰ 1971 ਨੂੰ ਭਾਰਤ ਅਤੇ ਪਾਕਿਸਤਾਨ ਵਿੱਚ ਹੋਇਆ। ਭਾਰਤੀ ਫੌਜ ਦੀ ਅਗਵਾਈ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਪਾਕਿਸਤਾਨ ਫੌਜ ਦੀ ਅਗਵਾਈ ਜਰਨਲ ਅਮੀਰ ਅਬਦੁਲਾ ਖਾਨ ਨਿਆਜ਼ੀ ਕਰ ਰਹੇ ਸਨ ਤੇ ਭਾਰਤੀ ਫੌਜ ਨੇ ਚੌਤਰਫਾ ਹਮਲਾ ਕਰ ਕੇ ਪਾਕਿਸਤਾਨੀ ਫੌਜ ਦੀਆਂ ਅਨੇਕਾਂ ਬਟਾਲੀਅਨਾਂ ਨੂੰ ਤਬਾਹ ਕਰ ਦਿੱਤਾ। ਇਸ ਨਾਲ ਨਿਹੱਥੇ ਬੰਗਾਲੀਆਂ ਨੂੰ ਕਤਲ ਕਰਨ ਵਿੱਚ ਰੁੱਝੀ ਪਾਕਿਸਤਾਨੀ ਫੌਜ ਵਿੱਚ ਦਹਿਸ਼ਤ ਫੈਲ ਗਈ। ਉਹਨਾਂ ਨੂੰ ਭਾਰਤ ਵੱਲੋਂ ਸਿੱਧੇ ਹਮਲੇ ਦੀ ਉਮੀਦ ਨਹੀਂ ਸੀ। ਬੇਗੁਨਾਹ ਬੰਗਾਲੀਆਂ ਨੂੰ ਕਤਲ ਕਰਨ ਦੀ ਆਦੀ ਪਾਕਿਸਤਾਨੀ ਫੌਜ ਜਨਰਲ ਅਰੋੜਾ ਦੀ ਰਣਨੀਤੀ ਦਾ ਮੁਕਾਬਲਾ ਨਾ ਕਰ ਸਕੀ। ਭਾਰਤੀ ਹਵਾਈ ਸੈਨਾ ਅਤੇ ਸਮੁੰਦਰੀ ਫ਼ੌਜ ਨੇ ਪਾਕਿਸਤਾਨੀ ਹਵਾਈ ਤੇ ਸਮੁੰਦਰੀ ਫੌਜ ਨੂੰ ਤਬਾਹ ਕਰ ਦਿੱਤਾ। ਭਾਰਤੀ ਫੌਜ ਨੇ ਦੋ ਹਫਤਿਆਂ ਤੋਂ ਵੀ ਘੱਟ ਸਮੇਂ ਵਿੱਚ ਢਾਕਾ ’ਤੇ ਕਬਜ਼ਾ ਕਰ ਲਿਆ। ਭਾਰਤੀ ਫੌਜ ਨੇ ਅਜਿਹੀ ਦਹਿਸ਼ਤ ਪਾਈ ਕਿ ਪਾਕਿ ਦੀ ਫੌਜ ਦਾ ਹੌਂਸਲਾ ਟੁੱਟ ਗਏ। ਪਾਕਿਸਤਾਨੀ ਫੌਜ ਕੋਲ ਕਈ ਹਫਤਿਆਂ ਤੱਕ ਲੜਨ ਲਈ ਗੋਲੀ ਸਿੱਕਾ ਤੇ ਰਾਸ਼ਨ ਪਾਣੀ ਮੌਜੂਦ ਸੀ, ਪਰ ਉਹ ਦਿਲ ਛੱਡ ਬੈਠੇ। ਪਾਕਿਸਤਾਨੀ ਪੂਰਬੀ ਫੌਜ ਦੇ ਮੁਖੀ ਲੈਫਟੀਨੈਂਟ ਜਨਰਲ ਅਮੀਰ ਅਬਦੁਲਾ ਖਾਨ ਨਿਆਜ਼ੀ ਨੇ ਹਥਿਆਰ ਸੁੱਟਣ ਦਾ ਫੈਸਲਾ ਕਰ ਲਿਆ। ਜਨਰਲ ਨਿਆਜ਼ੀ ਅਤੇ ਜਨਰਲ ਅਰੋੜਾ ਨੇ ਸਮਝੌਤੇ ’ਤੇ ਦਸਤਖਤ ਕੀਤੇ। ਆਤਮ ਸਮਰਪਣ ਕਰਨ ਦੇ ਦਸਤਵੇਜ਼ ’ਤੇ ਦਸਤਖਤ ਢਾਕਾ ਦੇ ਰਮਨਾ ਰੇਸ ਕੋਰਸ ਮੈਦਾਨ ਵਿੱਚ 16 ਦਸੰਬਰ 1971 ਨੂੰ ਕੀਤੇ ਗਏ ਸਨ। ਉਸ ਦਾ ਨਾਮ ਹੁਣ ਸੁਤੰਤਰਤਾ ਚੌਕ ਰੱਖਿਆ ਗਿਆ ਹੈ। ਜਵਾਨਾਂ ਨੇ ਬੇਮਿਸਾਲ ਬਹਾਦਰੀ ਦਾ ਸਬੂਤ ਦਿੱਤਾ ਸੀ। 16 ਦਸੰਬਰ ਨੂੰ ਭਾਰਤੀ ਸੈਨਾ ਨੇ ਪਾਕਿਸਤਾਨ ਦੇ ਵਿਰੁੱਧ ਇਤਿਹਾਸਕ ਜਿੱਤ ਦਰਜ ਕਰਾਈ ਸੀ ਅਤੇ ਬੰਗਲਾ ਦੇਸ ਨੂੰ ਇਕ-ਇਕ ਵੱਖਰੇ ਰਾਸ਼ਟਰ ਦੇ ਰੂਪ ਵਿੱਚ ਪਛਾਣ ਦਿਵਾਈ ਸੀ। ਫਰਮਾ:Quote box

ਜੰਗੀ ਕੈਦੀ

ਜਨਰਲ ਨਿਆਜ਼ੀ ਸਮੇਤ ਪਾਕਿਸਤਾਨੀ ਸੁਰੱਖਿਆ ਸੈਨਾਵਾਂ ਦੇ ਕੋਈ 90000 ਦੇ ਕਰੀਬ ਜਵਾਨ ਤੇ ਅਫਸਰ ਜੰਗੀ ਕੈਦੀ ਬਣਾ ਲਏ ਗਏ। ਇਸ ਵਿੱਚ ਪੈਦਲ ਫੌਜ ਦੇ 54154, ਸਮੁੰਦਰੀ ਫੌਜ ਦੇ 1381, ਹਵਾਈ ਫੌਜ ਦੇ 833, ਅਤੇ ਨੀਮ ਫੌਜੀ ਬਲਾਂ ਦੇ ਪੁਲਿਸ ਸਮੇਤ 22000 ਦੇ ਕਰੀਬ ਵਿਅਕਤੀ ਸ਼ਾਮਲ ਸਨ। ਇਹਨਾਂ ਤੋਂ ਇਲਾਵਾ ਪਾਕਿਸਤਾਨੀ ਫੌਜ ਦੀ ਮਦਦ ਕਰਨ ਵਾਲੇ ਰਜ਼ਾਕਾਰ ਵੀ ਕਾਫੀ ਗਿਣਤੀ ਵਿੱਚ ਬੰਦੀ ਬਣਾਏ ਗਏ। ਆਧੁਨਿਕ ਜੰਗੀ ਇਤਿਹਾਸ ਵਿੱਚ ਪਾਕਿਸਤਾਨ ਦੀ ਇਹ ਸ਼ਰਮਨਾਕ ਹਾਰ ਸੀ।

ਭਾਰਤ 'ਚ ਬੇਰੀ ਵਾਲਾ ਪੁਲ, ਪੱਕਾ, ਗਾਜੀ ਪੋਸਟ ਅਤੇ ਆਸਫ਼ਵਾਲਾ ਵਿਖੇ ਸਥਿਤ ਸ਼ਹੀਦਾਂ ਦੀ ਸਮਾਧ ਹਨ।

ਸਨਮਾਨ

ਇਸ ਯੁੱਧ ਵਿੱਚ ਬਹੁਤ ਸਾਰੇ ਸੈਨਕਾ ਦਾ ਸਨਮਾਨ ਕੀਤੀ ਗਿਆ ਜਿਹਨਾਂ 'ਚ ਭਾਰਤ ਦਾ ਪਰਮਵੀਰ ਚੱਕਰ ਬੰਗਲਾਦੇਸ਼ ਦਾ ਬੀਰ ਸਰੇਸ਼ਥੋ ਅਤੇ ਪਾਕਿਸਤਾਨ ਦਾ ਨਿਸ਼ਾਨੇ-ਏ-ਹੈਦਰ]] ਸ਼ਾਮਿਲ ਹਨ।

ਭਾਰਤ

ਪਰਮਵੀਰ ਚੱਕਰ ਵਿਜੇਤਾ:[1][2]

ਬੰਗਲਾਦੇਸ਼

ਬੀਰ ਸਰੇਸ਼ਥੋ:

ਪਾਕਿਸਤਾਨ

ਨਿਸ਼ਾਨੇ-ਏ-ਹੈਦਰ:[3][4]

ਹਵਾਲੇ

ਫਰਮਾ:ਹਵਾਲੇ

  1. "Martyrs". National Defense Academy, Pune.
  2. "Param Vir Chakra". Government of India.
  3. "Nishan-e-Haider holders of Pakistan Army".
  4. "Nishan-e-Haider".