ਭਾਨ ਸਿੰਘ ਸੁਨੇਤ

ਭਾਰਤਪੀਡੀਆ ਤੋਂ
Jump to navigation Jump to search

ਭਾਨ ਸਿੰਘ ਸੁਨੇਤ ਗ਼ਦਰ ਪਾਰਟੀ ਦਾ ਕਾਰਕੁਨ ਸੀ ਅਤੇ ਉਸ ਨੇ ਭਾਰਤ ਦੇ ਅਜ਼ਾਦੀ ਸੰਗਰਾਮ ਵਿੱਚ ਹਿੱਸਾ ਲੈ ਕੇ ਸ਼ਹੀਦੀ ਪ੍ਰਾਪਤ ਕੀਤੀ। ਭਾਨ ਸਿੰਘ ਦਾ ਜਨਮ 1875 ਈ. ਵਿੱਚ ਜ਼ਿਲ੍ਹਾ ਲੁਧਿਆਣੇ ਦੇ ਪਿੰਡ ਸੁਨੇਤ ਵਿੱਚ ਹੋਇਆ। ਉਹ ਬਹੁਤੇਾ ਪੜ੍ਹਿਆ-ਲਿਖਿਆ ਨਹੀਂ ਸੀ ਪਰ ਥੋੜ੍ਹੀ-ਬਹੁਤੀ ਪੰਜਾਬੀ ਤੇ ਅੰਗਰੇਜ਼ੀ ਜਾਣਦਾ ਸੀ।  ਜਦੋਂ ਉਹ ਜਵਾਨ ਹੋਇਆ ਤਾਂ ਅੰਗਰੇਜ਼ੀ ਫ਼ੌਜ ਵਿੱਚ ਭਰਤੀ ਹੋ ਗਿਆ ਅਤੇ ਅੰਗਰੇਜ਼ਾਂ ਦੀ ਨੌਕਰੀ ਦੇ ਦੌਰਾਨ ਹੀ ਉਸ ਨੂੰ ਫ਼ੌਜ ਵਿੱਚ ਅੰਗਰੇਜ਼ੀ ਦਾ ਚੰਗਾ ਗਿਆਨ ਹੋ ਗਿਆ। ਪਰ ਜਲਦੀ ਹੀ ਉਸ ਨੇ ਨੌਕਰੀ ਛੱਡ ਦਿੱਤੀ ਅਤੇ ਗ਼ਦਰ ਪਾਰਟੀ ਵੱਲੋਂ ਦੇਸ਼ ਦੀ ਆਜ਼ਾਦੀ ਲਈ ਚਲਾਏ ਜਾ ਰਹੇ ਅੰਦੋਲਨ ਵਿੱਚ ਸ਼ਾਮਲ ਹੋ ਗਿਆ। ਭਾਨ ਸਿੰਘ ਨੂੰ ਪਹਿਲੇ ਲਾਹੌਰ ਕੇਸ ’ਚ ਉਮਰ ਕੈਦ ਕਾਲੇਪਾਣੀ ਦੀ ਸਜ਼ਾ ਅਤੇ ਜਾਇਦਾਦ ਜ਼ਬਤੀ ਦੀ ਸਜ਼ਾ ਹੋਈ। ਅੰਗਰੇਜ਼ੀ ਹਾਕਮਾਂ ਨਾਲ ਭਾਨ ਸਿੰਘ ਦਾ ਸੰਘਰਸ਼ ਜਾਰੀ ਰਿਹਾ ਤੇ ਅੰਤਾਂ ਦੇ ਤਸੀਹੇ ਝੱਲਦਾ ਹੋਇਆ ਇਹ ਇਨਕਲਾਬੀ ਯੋਧਾ 9 ਸਤੰਬਰ 1917 ਨੂੰ ਸ਼ਹੀਦੀ ਪ੍ਰਾਪਤ ਕਰ ਗਿਆ।[1]

ਹਵਾਲੇ

ਫਰਮਾ:ਹਵਾਲੇ ਫਰਮਾ:ਆਧਾਰ

  1. ਗੋਸਲ, ਬਹਾਦਰ ਸਿੰਘ. "ਗ਼ਦਰੀ ਲਹਿਰ ਦੇ ਸ਼ਹੀਦ ਭਾਨ ਸਿੰਘ ਸੁਨੇਤ". Tribuneindia News Service. Retrieved 2020-07-02.