ਭਵਾਨੀਗੜ੍ਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਭਵਾਨੀਗੜ੍ਹ ਪੰਜਾਬ ਦੇ ਜ਼ਿਲ੍ਹਾ ਸੰਗਰੂਰ ਦੀ ਨਗਰ ਕੌਂਸਲ ਹੈ। ਇਸ ਨਗਰ ਨੂੰ ਇਸ ਦੇ ਮੋਢੀ ਘਰਾਣੇ ਦੇ ਨਾਮ ਤੇ ਢੋਡੇ ਵੀ ਕਿਹਾ ਜਾਂਦਾ ਹੈ। ਇਸ ਨੇ ਅੱਜ ਪੰਜਾਬ ਦੇ ਨਕਸ਼ੇ ’ਤੇ ਆਪਣੀ ਨਿਵੇਕਲੀ ਪਹਿਚਾਣ ਕਾਇਮ ਕਰ ਲਈ ਹੈ। ਲਗਪਗ 75 ਕੁ ਸਾਲ ਪਹਿਲਾਂ ਇਹ ਕਸਬਾ ਰਿਆਸਤ ਪਟਿਆਲਾ ਅੰਦਰ ਸੁਨਾਮ ਜ਼ਿਲ੍ਹੇ ਦੇ ਅਹਿਮ ਪ੍ਰਬੰਧਕੀ ਕੇਂਦਰ ਵਜੋਂ ਜਾਣਿਆ ਜਾਂਦਾ ਸੀ। ਉਸ ਸਮੇਂ ਸੁਨਾਮ ਜ਼ਿਲ੍ਹੇ ਦੀ ਭਵਾਨੀਗੜ੍ਹ ਇੱਕ ਤਹਿਸੀਲ ਸੀ ਅਤੇ ਇਸ ਅੰਦਰ ਚਾਰ ਥਾਣੇ ਭਵਾਨੀਗੜ੍ਹ, ਦਿੜ੍ਹਬਾ, ਸਮਾਣਾ ਤੇ ਸ਼ੁਤਰਾਣਾ ਸ਼ਾਮਲ ਸਨ। ਇਹ ਸ਼ਹਿਰ ਸੰਗਰੂਰ ਤੋਂ ਪੱਛਮ ਵੱਲ 19 ਕਿਲੋਮੀਟਰ ਅਤੇ ਪਟਿਆਲਾ ਤੋਂ 36 ਕਿਲੋਮੀਟਰ ਦੀ ਦੂਰੀ ਤੇ ਚੰਡੀਗੜ੍ਹ-ਬਠਿੰਡਾ ਸੜਕ ਤੇ ਸਥਿਤ ਹੈ। ਸੰਨ 2001 ਦੀ ਭਾਰਤ ਦੀ ਜਨਗਣਨਾ[1] ਇਸ ਸ਼ਹਿਰ ਦੀ ਅਬਾਦੀ 17,780 ਸੀ ਜਿਹਨਾਂ 'ਚ ਮਰਦ 53% ਅਤੇ ਔਰਤਾਂ 47% ਸਨ। ਸ਼ਾਖਰਤਾ ਦਰ 62% ਸੀ।Gracious Education Hub ਭਵਾਨੀਗੜ੍ਹ ਦੀ ਇੱਕ ਨਾਮੀ ਟਿਊਸ਼ਨ ਪੜ੍ਹਾਉਣ ਵਾਲੀ ਸੰਸਥਾ ਹੈ ਜਿਸਨੂੰ ਇੰਦਰਜੀਤ ਸਿੰਘ ਮਾਝੀ ਦੁਆਰਾ ਬਹੁਤ ਵਧੀਆ ਢੰਗ ਨਾਲ ਚਲਾਇਆ ਜਾ ਰਿਹਾ ਹੈ।

ਦੇਖਣਯੋਗ ਥਾਵਾਂ

ਇਸ ਨਗਰ ਦਾ ਨਾਮ ਭਵਾਨੀ ਮਾਤਾ ਦੇ ਨਾਮ ਤੇ ਪਿਆ ਜਿਸ ਦਾ ਮੰਦਰ ਬਹੁਤ ਮਸ਼ਹੂਰ ਹੈ। ਇਸ ਨਗਰ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਵੀ ਪਧਾਰੇ ਸਨ। ਇਸ ਨਗਰ ਵਿੱਖੇ ਸਵਾਮੀ ਆਤਮਾ ਨੰਦ ਜੀ ਦਾ ਮੰਦਰ ਵੀ ਹੈ। ਭਵਾਨੀਗੜ੍ਹ ਦਾ ਕਿਲ੍ਹਾ ਜਿਸ ਨੂਂ ਪਟਿਆਲਾ ਦੇ ਰਾਜੇ ਨੇ ਬਣਾਇਆ ਸੀ। ਫਰਮਾ:ਮੁੱਖ ਲੇਖ

ਹਵਾਲੇ

ਫਰਮਾ:ਹਵਾਲੇ

ਫਰਮਾ:ਸੰਗਰੂਰ ਜ਼ਿਲ੍ਹਾ

  1. Lua error in package.lua at line 80: module 'Module:Citation/CS1/Suggestions' not found.