ਭਰਪੂਰਗੜ੍ਹ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement

ਭਰਪੂਰਗੜ੍ਹ ਭਾਰਤੀ ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਅਮਲੋਹ ਬਲਾਕ ਦਾ ਇੱਕ ਪਿੰਡ ਹੈ। ਭਰਪੂਰਗੜ੍ਹ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਤਹਿਸੀਲ ਅਮਲੋਹ ਦਾ ਆਖ਼ਰੀ ਪਿੰਡ ਹੈ। ਪਹਿਲਾਂ ਇਹ ਪਿੰਡ ਪਟਿਆਲੇ ਜ਼ਿਲ੍ਹੇ ਦਾ ਆਖ਼ਰੀ ਪਿੰਡ ਹੁੰਦਾ ਸੀ। ਇਸ ਪਿੰਡ ਦਾ ਬੰਨਾ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਰੌਣੀ (ਜਰਗ) ਨਾਲ ਲੱਗਦਾ ਹੈ ਪਰ ਸੰਗਰੂਰ ਜ਼ਿਲ੍ਹੇ ਦੀ ਹੱਦ ਵੀ ਇੱਕ ਪਿੰਡ ਛੱਡ ਕੇ ਹੀ ਪੈਂਦੀ ਹੈ।

ਪਿੰਡ ਦਾ ਇਤਿਹਾਸ

ਕਿਸੇ ਸਮੇਂ ਨਾਭਾ ਰਿਆਸਤ ਦੇ ਰਾਜੇ ਨੇ ਆਪਣੇ ਇੱਕ ਰਿਸ਼ਤੇਦਾਰ ਗੁਰਕੀਰਤ ਸਿੰਘ ਮਾਨ ਦੇ ਬਜ਼ੁਰਗਾਂ ਦੇ ਨਾਂ ਪਿੰਡ ਦਾ ਸਾਰਾ ਮੌਜ਼ਾ ਕਰਾ ਦਿੱਤਾ ਸੀ। ਉਹ ਮੁਜ਼ਾਰਿਆਂ ਤੋਂ ਖੇਤੀ ਕਰਾਉਂਦੇ ਸਨ। ਉਹ ਆਪ ਏਥੇ ਘੱਟ ਵੱਧ ਹੀ ਆਉਂਦੇ ਸਨ। ਉਹਨਾਂ ਨੇ ਇੱਕ ਪੰਡਤ ਨੂੰ ਕੋਠੀ ਸੰਭਾਲ ਦਿੱਤੀ ਸੀ ਅਤੇ ਉਸ ਤੋਂ ਹੀ ਖੇਤੀ ਦੀ ਪੈਦਾਵਾਰ ਦੀ ਵੱਟਤ ਲੈਂਦੇ ਸਨ। ਜਦੋਂ ਨਾਭੇ ਵਾਲੇ ਰਾਜੇ ਨੇ ਪਿੰਡ ਦੀ 8 ਹਜ਼ਾਰ ਵਿੱਘੇ ਜ਼ਮੀਨ ਭਰਪੂਰ ਸਿੰਘ ਨੂੰ ਸੰਭਾਲੀ ਸੀ ਤਾਂ ਪਿੰਡ ਦਾ ਨਾਂ ਨਿਸ਼ਾਨ ਨਹੀਂ ਸੀ। ਗੁਰਕੀਰਤ ਸਿੰਘ ਨੇ ਪਹਿਲਾਂ ਵੱਡੀ ਕੋਠੀ ਬਣਾਈ ਤੇ ਫਿਰ ਆਲੇ-ਦੁਆਲੇ ਵਸਦੇ ਪਿੰਡਾਂ ਤੋਂ ਕਾਮੇ ਲਿਆਂਦੇ, ਜਿਹਨਾਂ ਤੋਂ ਮੁਜ਼ਾਰਿਆਂ ਵਾਂਗ ਕੰਮ ਲਿਆ ਜਾਂਦਾ ਸੀ। ਭਰਪੂਰਗੜ੍ਹ ਦਾ ਨਾਮ ਭਰਪੂਰ ਸਿੰਘ ਦੇ ਨਾਂ ’ਤੇ ਹੀ ਪਿਆ ਸੀ। ਇੱਥੇ ਪਹਿਲਾਂ ਤੰਦਾ ਬੱਧਾ ਪਿੰਡ ਤੋਂ ਲਾਲਾ ਨੰਦ ਲਾਲ ਧੱਮੀ ਦਾ ਟੱਬਰ ਆਇਆ ਸੀ। ਰੌਣੀ ਤੋਂ ਚਾਰ ਕੁ ਘਰ ਆਏ। ਤਰਖਾਣਾਂ ਦੇ ਘਰ ਬੁੱਗੇ ਤੋਂ ਆਏ ਸੀ। ਏਸੇ ਤਰ੍ਹਾਂ ਹੋਰ ਲੋਕ ਆ ਕੇ ਰਹਿਣ ਲੱਗ ਪਏ ਸਨ।

ਪਿੰਡ ਵਿੱਚ ਵੰਨ-ਸੁਵੰਨੇ ਗੋਤ

ਜਦੋਂ ਰਿਆਸਤਾਂ ਟੁੱਟੀਆਂ ਤਾਂ ਨਾਲ ਹੀ ਅਫ਼ਵਾਹ ਫੈਲ ਗਈ ਕਿ ਵੱਡੇ ਵੱਡੇ ਸਰਦਾਰਾਂ ਕੋਲ ਇੱਕ ਹੱਦ ਤੋਂ ਵੱਧ ਜ਼ਮੀਨਾਂ ਨਹੀਂ ਰਹਿਣੀਆਂ। ਇਹ ਸਰਕਾਰ ਨੇ ਖੋਹ ਲੈਣੀਆਂ ਹਨ। ਇਸ ਅਫ਼ਵਾਹ ਤੋਂ ਘਬਰਾ ਕੇ ਜਿਹਨਾਂ ਕੋਲ ਵੀ ਰਿਆਸਤ ਵਿਚਲੇ ਪਿੰਡਾਂ ਦੇ ਪਿੰਡ ਸਾਂਭੇ ਹੋਏ ਸਨ, ਉਹਨਾਂ ਨੇ ਵਾਧੂ ਜ਼ਮੀਨਾਂ ਵੇਚਣੀਆਂ ਸ਼ੂਰੁ ਕਰ ਦਿੱਤੀਆਂ। ਪਿੰਡ ਦੇ ਸਰਦਾਰ ਨੇ ਆਪਣੇ ਮੁਜ਼ਾਰਿਆਂ ਨੂੰ ਇਕੱਠੇ ਕਰ ਕੇ ਕਿਹਾ ਕਿ ਉਹ ਜ਼ਮੀਨ ਲੈ ਸਕਦੇ ਹਨ ਪਰ ਮੁਜ਼ਾਰਿਆਂ ਨੂੰ ਡਰ ਸੀ ਕਿ ਜ਼ਮੀਨ ਉਹਨਾਂ ਕੋਲ ਵੀ ਨਹੀਂ ਰਹਿਣੀ। ਉਹਨਾਂ ਤੋਂ ਵੀ ਸਰਕਾਰ ਨੇ ਖੋਹ ਲੈਣੀ ਹੈ, ਕਿਉਂਕਿ ਜ਼ਮੀਨ ਸਰਦਾਰ ਦੀ ਹੈ। ਮੁਜ਼ਾਰੇ ਨਾ ਮੰਨੇ। ਜਦੋਂ ਸਰਦਾਰ ਨੂੰ ਜ਼ਮੀਨ ਵਿਕਦੀ ਨਾ ਦਿਸੀ ਤਾਂ ਉਸ ਨੇ ਦੂਰ ਦੇ ਪਿੰਡਾਂ ਵਿੱਚ ਜ਼ਮੀਨ ਵੇਚਣ ਦੇ ਸੁਨੇਹੇ ਦੇ ਦਿੱਤੇ। ਜ਼ਿਆਦਾਤਰ ਲੁਧਿਆਣੇ ਦੇ ਪਿੰਡਾਂ ਵਾਲਿਆਂ ਨੇ ਜ਼ਮੀਨ ਖ਼ਰੀਦਣ ਦਾ ਹੌਸਲਾ ਕੀਤਾ। ਇਸ ਤਰ੍ਹਾਂ ਰੌਣੀ ਅਤੇ ਦੀਵਾ ਪਿੰਡ ਤੋਂ ਬੈਨੀਪਾਲ ਗੋਤ ਵਾਲੇ ਕਿਸਾਨ ਆਏ। ਸਰਵਰਪੁਰ ਤੋਂ ਘੁਮਾਣ ਗੋਤ ਦੇ ਤਿੰਨ ਘਰ ਆਏ। ਸੀਲੋਂ ਤੋਂ ਗਿੱਲ, ਰਾਮਪੁਰ ਅਤੇ ਛੰਦੜਾਂ ਤੋਂ ਮਾਂਗਟ, ਨੰਗਲਾਂ ਤੋਂ ਮਾਨ, ਲੰਢਾ-ਭੂਤਨਾ ਤੋਂ ਲੋਚਨ, ਘੁਢਾਣੀ ਤੋਂ ਬੋਪਾਰਾਏ, ਘਰਖਣਾ ਅਤੇ ਦੁਗਰੀ ਤੋਂ ਮੱਲੀ, ਦਾਊਮਾਜਰਾ ਤੋਂ ਲੱਧੜ, ਭੀਖੀ ਤੋਂ ਖੱਟੜਾ, ਬੁਆਣੀ ਤੋਂ ਝੱਜ, ਕਟਾਰੀ ਤੋਂ ਪੰਨੂੰ, ਚੋਪਦਾਰਾਂਵਾਲਾ ਤੋਂ ਧੱਮੀ, ਮਾਲੋਵਾਲ ਤੇ ਟਿੱਬੀ ਤੋਂ ਭੰਧੋਲ ਸਣੇ ਕਈ ਗੋਤਾਂ ਦੇ ਲੋਕ ਆਏ ਤੇ ਜ਼ਮੀਨ ਖ਼ਰੀਦ ਲਈ।

ਹਵਾਲੇ

ਫਰਮਾ:ਹਵਾਲੇ