ਭਗਤ ਰਵਿਦਾਸ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox religious biography ਫਰਮਾ:ਸਿੱਖੀ ਸਾਈਡਬਾਰ

ਗੁਰੂ ਰਵਿਦਾਸ ਸਾਹਿਬ

ਜ਼ਿੰਦਗੀ

ਗੁਰੂ ਰਵਿਦਾਸ ਦੀ ਜ਼ਿੰਦਗੀ ਬਾਰੇ ਬਾਹਲ਼ਾ ਪੱਤਾ ਨਹੀਂ ਮਿਲਦਾ। ਫ਼ਾਜ਼ਲ ਮੰਨਦੇ ਹਨ ਕਿ ਇਹਨਾਂ ਦਾ ਜਨਮ ਬਨਾਰਸ ਨੇੜੇ ਸੀਰ ਗੋਵਰਧਨ ਵਿਖੇ ਫਰਮਾ:Circa ਵਿੱਚ ਹੋਇਆ।[1] ਰਵਿਦਾਸ ਦੇ ਪਿਓ ਸੰਤੋਖ ਦਾਸ ਅਤੇ ਮਾਂ ਮਾਤਾ ਗੁਰਬੀਨੀਆ ਸਨ।[2] ਇਹਨਾਂ ਦਾ ਵਿਆਹ ਪਿੰਡ ਮਿਰਜ਼ਾਪੁਰ ਦੀ ਮਾਤਾ ਭਾਗਨ ਦੇਵੀ ਨਾਲ਼ ਹੋਇਆ। ਭਗਤ ਰਵਿਦਾਸ ਚਮਾਰ ਵਜੋਂ ਸ਼ਨਾਖ਼ਤ ਕਰਦੇ ਸਨ ਅਤੇ ਪੇਸ਼ਾਵਰ ਜਾਨਵਰਾਂ ਦੇ ਚੰਮ ਦਾ ਕੰਮ ਕਰਦੇ ਸੀ।[3] ਹਿੰਦੂ ਵਰਣ ਮਤਾਬਕ ਚਮਾਰ ਕਮਜ਼ਾਤ ਬਰਾਦਰੀ ਹੈ ਇਸ ਸਿਸਟਮ ਦੇ ਅਸਰ ਕਾਰਨ ਰਵਿਦਾਸ ਸਾਹਿਬ ਨੂੰ ਸਕੂਲ ਜਾਕੇ ਇਲਮ ਹਾਸਲ ਕਰਨ ਦਾ ਹੱਕ ਨਹੀਂ ਸੀ।

ਫ਼ਲਸਫ਼ਾ

ਚਮਾਰ ਬਰਾਦਰੀ ਨਾਲ਼ ਤਾਲਕ ਹੋਣ ਕਾਰਨ ਬਨਾਰਸ ਵਿੱਚ ਮਜ਼ਲੂਮਾਂ ਲਈ ਆਵਾਜ਼ ਬੁਲੰਦ ਕਰਨ ਕਰਕੇ ਬਾਬੇ ਰਵਿਦਾਸ ਨਾਲ਼ ਬਦਸਲੂਕੀ ਕੀਤੀ ਗਈ। ਸਾਂਝੀਵਾਲਤਾ ਦਾ ਸੁਨੇਹਾ ਦਿੰਦਿਆਂ ਇਹ ਉਸ ਸਮੇ ਦੀ ਲੁਕਾਈ ਵਿੱਚ ਮੌਜੂਦ ਊਚ ਨੀਚ, ਛੂਤ ਛਾਤ ਅਤੇ ਪਖੰਡ ਦੇ ਸਖ਼ਤ ਖ਼ਿਲਾਫ਼ ਬੋਲੇ। ਦੱਖਣੀ ਏਸ਼ੀਆ ਦੁਆਲ਼ੇ ਦੂਰ ਦੁਰਾਡੇ ਸਫ਼ਰ ਕਰ ਭਗਤ ਗੁਰ ਰਵਿਦਾਸ ਨੇ ਰੱਬੀ ਸਖ਼ਸ਼ੀਅਤਾਂ ਨਾਲ਼ ਮੁਲਾਕਾਤਾਂ ਕਰਨ ਦੇ ਨਾਲ਼ ਰੱਬ ਦੀ ਸਿਫ਼ਤ ਬੰਦਗੀ ਦੇ ਵਾਕ ਰੱਚ ਇਲਾਹੀ ਸੁਨੇਹਾ ਦਿੱਤਾ। ਰਾਜਾ ਪੀਪਾ, ਰਾਣੀ ਮੀਰਾ ਬਾਈ, ਰਾਣੀ ਝਾਂਲ਼ਾ ਬਾਈ ਅਤੇ ਕਈ ਹੋਰ ਇਹਨਾਂ ਦੇ ਮੁਰੀਦ ਸਨ।

ਫਰਮਾ:Quote

ਲਿਖਤ

ਕਾਫ਼ੀ ਫ਼ਾਜ਼ਲ ਮੰਨਦੇ ਹਨ ਕਿ ਬਾਬੇ ਨਾਨਕ ਅਤੇ ਬਾਬੇ ਰਵਿਦਾਸ ਦੀ ਮੁਲਾਕਾਤ ਹੋਈ ਹੈ ਪਰ ਅਸਲ ਜਗ੍ਹਾ ਅਤੇ ਅਰਸੇ ਬਾਰੇ ਤਕਰਾਰ ਹੈ।[3] ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਰਵਿਦਾਸ ਸਾਹਿਬ ਦੇ 41 ਵਾਕ 16 ਰਾਗਾਂ ਵਿੱਚ ਦਰਜ ਹਨ। ਇਸ ਤੋਂ ਇਲਾਵਾ “ਰੈਦਾਸ ਜੀ ਕੀ ਬਾਣੀ" ਨਾਮ ਦੀ ਇੱਕ ਹੱਥ ਲਿਖਤ ਕਿਤਾਬ ਨਾਗਰੀ ਪ੍ਰਚਾਰਿਣੀ ਸਭਾ ਕੋਲ ਮੌਜੂਦ ਹੈ। ਭਾਸ਼ਾ ਵਿਭਾਗ ਪੰਜਾਬ ਨੇ ਵੀ ਇਹਨਾਂ ਦੀਆਂ ਰਚਨਾਵਾਂ ਨੂੰ "ਬਾਣੀ ਸਤਿਗੁਰੂ ਰਵਿਦਾਸ ਜੀ" ਸਿਰਲੇਖ ਅਧੀਨ 1984 ਵਿੱਚ ਪਬਲਿਸ਼ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਰਵਿਦਾਸ ਸਾਹਿਬ ਦੇ ਚਾਲ਼ੀ ਸ਼ਬਦ ਅਤੇ ਇੱਕ ਸਲੋਕ ਨੂੰ ਕਾਬਲੇ ਇਤਬਾਰ ਦਾ ਖ਼ਿਤਾਬ ਹਾਸਲ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਗੁਰੂ ਰਵਿਦਾਸ ਜ਼ੀ ਬਾਣੀ ਦੇ ਸਫ਼ੇ ਹਨ:

  • ਅੰਗ 93
  • ਅੰਗ 345 ਤੋਂ 346 ਤੱਕ
  • ਅੰਗ 486 ਤੋਂ 487 ਤੱਕ
  • ਅੰਗ 525
  • ਅੰਗ 657 ਤੋਂ 659 ਤੱਕ
  • ਅੰਗ 694
  • ਅੰਗ 710
  • ਅੰਗ 793 ਤੋਂ 794 ਤੱਕ
  • ਅੰਗ 858
  • ਅੰਗ 875
  • ਅੰਗ 973 ਤੋਂ 974 ਤੱਕ
  • ਅੰਗ 1106
  • ਅੰਗ 1124
  • ਅੰਗ 1167
  • ਅੰਗ 1196
  • ਅੰਗ 1293

ਸਫ਼ਰ

ਗੁਰੂ ਰਵਿਦਾਸ ਸਾਹਿਬ ਨੇ ਦੱਖਣੀ ਏਸ਼ੀਆ ਦੁਆਲ਼ੇ ਛੇ ਸਫ਼ਰ ਕੀਤੇ।
  1. ਪਹਿਲਾ ਸਫ਼ਰ: ਗੁਰੂ ਰਵਿਦਾਸ ਜ਼ੀ ਅਤੇ ਬਾਬਾ ਕਬੀਰ ਜ਼ੀ ਨੇ ਇਕਠਿਆਂ ਬਨਾਰਸ ਤੋਂ ਪਹਿਲੀ ਯਾਤਰਾ ਸ਼ੁਰੂ ਕੀਤੀ। ਇਹਨਾਂ ਦੋਵਾਂ ਦੇ ਨਾਲ਼ ਗੁਰੂ ਰਵਿਦਾਸ ਸਾਹਿਬ ਦੇ ਪੁੱਤ ਵਿਜੈ ਦਾਸ ਹਮਸਫ਼ਰ ਸਨ ਅਤੇ ਆਹ ਇਲਾਕੇ ਇਹਨਾਂ ਦੇ ਸਫ਼ਰ ਵਿੱਚ ਸ਼ਾਮਲ ਸਨ: ਨਾਗਪੁਰ, ਭਾਗਲਪੁਰ, ਮਾਧੋਪੁਰ, ਚੰਦੋਸੀ, ਬੀਜਾਪੁਰ, ਰਾਣੀ ਪੁਰੀ, ਨਾਰਾਇਣਗੜ੍ਹ, ਭੁਪਾਲ, ਬਹਾਵਲਪੁਰ, ਕੋਟਾ, ਝਾਂਸੀ, ਉਦੇਪੁਰ, ਜੋਧਪੁਰ, ਅਜਮੇਰ, ਅਮਰਕੋਟ, ਅਯੁੱਧਿਆ, ਹੈਦਰਾਬਾਦ, ਕਾਠੀਆਵਾੜ, ਬੰਬਈ, ਕਰਾਚੀ, ਜੈਸਲਮੇਰ, ਚਿਤੌੜ, ਕੋਹਾਟ, ਖ਼ੈਬਰ ਦੱਰਾ, ਜਲਾਲਾਬਾਦ, ਸ੍ਰੀ ਨਗਰ, ਡਲਹੌਜ਼ੀ, ਗੋਰਖਪੁਰ
  2. ਦੂਸਰਾ ਸਫ਼ਰ: ਗੁਰੂ ਰਵਿਦਾਸ ਜ਼ੀ ਨੇ ਦੂਜੀ ਯਾਤਰਾ ਗੋਰਖਪੁਰ, ਪਰਤਾਪਗੜ੍ਹ, ਸ਼ਾਹਜਹਾਨ ਪੁਰ ਦੀ ਕੀਤੀ।
  3. ਤੀਜਾ ਸਫ਼ਰ: ਗੁਰੂ ਰਵਿਦਾਸ ਜ਼ੀ ਨੇ ਹਿਮਾਚਲ ਪ੍ਰਦੇਸ਼ ਜਾਕੇ ਲੋਕਾਂ ਨੂੰ ਇਲਾਹੀ ਸੁਨੇਹਾ ਦਿੱਤਾ।
  4. ਚੌਥਾ ਸਫ਼ਰ: ਇਸ ਯਾਤਰਾ ਦੌਰਾਨ ਹਰਿਦੁਆਰ, ਗੋਦਾਵਰੀ, ਕੁਰਕਸ਼ੇਤਰ, ਤ੍ਰਿਵੈਣੀ, ਅਤੇ ਹੋਰ ਜਗ੍ਹਾ ਜਾਕੇ ਸੰਤ, ਸਾਧੂਆਂ, ਭਗਤਾਂ, ਨਾਥਾਂ, ਸਿੱਧਾਂ, ਅਮੀਰਾਂ ਅਤੇ ਗ਼ਰੀਬਾਂ ਨਾਲ਼ ਵਿਚਾਰ ਸਾਂਝੇ ਕੀਤੇ।
  5. ਪੰਜਵਾਂ ਸਫ਼ਰ: ਗੁਰੂ ਰਵਿਦਾਸ ਜ਼ੀ ਗਾਜ਼ੀਪੁਰ ਦੇ ਰਾਜਾ ਰੂਪ ਪਰਤਾਪ (ਚੰਦਰ ਪਰਤਾਪ) ਦੇ ਸੱਦੇ ਉੱਤੇ ਆਪਣੇ ਮੁਰੀਦਾਂ ਨਾਲ਼ ਗਾਜ਼ੀਪੁਰ ਪਹੁੰਚੇ।
  6. ਛੇਵਾਂ ਸਫ਼ਰ: ਗੁਰੂ ਰਵਿਦਾਸ ਜ਼ੀ ਪੰਜਾਬ ਦੇ ਆਹ ਇਲਾਕਿਆਂ ਨੂੰ ਗਏ: ਲੁਧਿਆਣਾ ਰਾਹੀਂ ਪਿੰਡ ਚੱਕ ਹਕੀਮ ਨਜ਼ਦੀਕ ਫਗਵਾੜਾ, ਜਲੰਧਰ, ਸੁਲਤਾਨਪੁਰ ਲੋਧੀ, ਕਪੂਰਥਲਾ ਅਤੇ ਮੁਲਤਾਨ।

ਰੁਖ਼ਸਤ

ਗੁਰੂ ਰਵਿਦਾਸ ਜੀ ਫਰਮਾ:Circa ਨੂੰ ਬਨਾਰਸ ਵਿਖੇ ਤਕ਼ਰੀਬਨ 151 ਸਾਲ ਦੀ ਉਮਰੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ। ਰੁਖ਼ਸਤ ਹੋਣ ਤੋਂ ਬਾਅਦ, ਇਹਨਾਂ ਦੇ ਜਿਸਮ ਨੂੰ ਰਾਜਾ ਹਰਦੇਵ ਸਿੰਘ ਨਾਗਰ ਦੇ ਬਾਗ ਵਿਖੇ ਚਿਖਾ ਵਿੱਚ ਜਲਾ ਦਿੱਤਾ ਗਿਆ।

ਹਵਾਲੇ

ਫਰਮਾ:ਹਵਾਲੇ ਫਰਮਾ:ਸਿੱਖ ਗੁਰੂ ਫਰਮਾ:ਸਿੱਖੀ

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named asharmaraidas
  2. Hardev Bahri. Harbans Singh; et al. (eds.). "Ravidas". Encyclopaedia of Sikhism. Punjabi University Patiala. Retrieved 11 February 2017.
  3. 3.0 3.1 "Bhagat Ravidass Ji (Indian mystic and poet) – Britannica Online Encyclopedia". Britannica.com. Retrieved 10 August 2009.