ਬਾਬਾ ਬੂਝਾ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person ਬਾਬਾ ਬੂਝਾ ਸਿੰਘ ਇੱਕ ਭਾਰਤੀ ਆਜ਼ਾਦੀ ਸੰਗਰਾਮੀਏ ਸਨ।[1] ਉਹ ਗਦਰ ਪਾਰਟੀ ਵਿੱਚ ਕੰਮ ਕਰਦੇ ਸਨ ਅਤੇ ਬਾਅਦ ਵਿੱਚ " ਲਾਲ ਕਮਿਉਨਿਸਟ ਪਾਰਟੀ " ਦੇ ਪ੍ਰਮੁੱਖ ਨੇਤਾ ਬਣ ਗਏ। ਬਾਅਦ ਵਿੱਚ ਉਹ ਪੰਜਾਬ ਵਿੱਚ ਨਕਸਲ ਲਹਿਰ ਦੇ ਪ੍ਰਤੀਕ ਬਣ ਗਏ।[2][3]

ਉਹ ਅਰਜਨਟੀਨਾ ਵਿੱਚ ਗਦਰ ਪਾਰਟੀ ਦੇ ਮੁੱਖ ਉਸਰੀਏ ਸਨ। ਫ਼ਿਰ ਉਹ ਮਾਸਕੋ ਰਾਹੀਂ ਭਾਰਤ ਆ ਗਏ। ਪੰਜਾਬ ਪਹੁੰਚ ਕੇ ਬਾਬਾ ਜੀ ਕਿਰਤੀ ਗਰੁੱਪ ਵਿੱਚ ਸਰਗਰਮ ਹੋ ਗਏ। ਉਨੀਂ ਦਿਨੀਂ ਗ਼ਦਰੀ ਬਾਬੇ ਪੰਜਾਬ ਵਿੱਚ ਕਿਰਤੀ ਗਰੁੱਪ ਦੇ ਨਾਂ ਨਾਲ ਜਾਣੇ ਜਾਂਦੇ ਸਨ, ਜਿਹੜਾ ਕਿ ਇੱਕ ਕਮਿਊਨਿਸਟ ਇਨਕਲਾਬੀਆਂ ਦਾ ਗਰੁੱਪ ਸੀ। ਕਿਰਤੀ ਗਰੁੱਪ ਦਾ ਪੰਜਾਬ ਦੇ ਕਿਸਾਨਾਂ–ਮਜ਼ਦੂਰਾਂ ਵਿੱਚ ਤਕੜਾ ਆਧਾਰ ਸੀ। ਤੇਜਾ ਸਿੰਘ ਸੁਤੰਤਰ, ਭਗਤ ਸਿੰਘ ਬਿਲਗਾ, ਬਾਬਾ ਗੁਰਮੁੱਖ ਸਿੰਘ ਆਦਿ ਸੱਭੇ ਕਿਰਤੀ ਜੀਅ ਜਾਨ ਨਾਲ ਲੋਕਾਂ ਨੂੰ ਦੁਸ਼ਮਣ ਖਿਲਾਫ਼ ਲਾਮਬੰਦ ਕਰਨ ‘ਚ ਜੁੱਟੇ ਹੋਏ ਸਨ। 27 ਅਕਤੂਬਰ 1935 ਨੂੰ ਬਾਬਾ ਬੂਝਾ ਸਿੰਘ ਆਪਣੇ ਇੱਕ ਹੋਰ ਸਾਥੀ ਸਮੇਤ ‘ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ‘ ਦੀ ਮੀਟਿੰਗ ਲਈ ਜਾਂਦਿਆਂ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕਰ ਲਏ ਗਏ। ਲਾਹੌਰ ਦੇ ਸ਼ਾਹੀ ਕਿਲੇ ‘ਚ ਅੰਨਾਂ ਤਸ਼ੱਦਦ ਢਾਹ ਕੇ ਜ਼ੇਲ ਵਿੱਚ ਡੱਕ ਦਿੱਤੇ ਗਏ। ਦੋ ਮਹੀਨਿਆਂ ਬਾਅਦ ਰਿਹਾ ਕਰਕੇ ਇੱਕ ਸਾਲ ਲਈ ਪਿੰਡ ਜੂਹਬੰਦ ਕਰ ਦਿੱਤੇ ਗਏ। ਆਪਣੇ ‘ਤੇ ਹੋਏ ਤਸ਼ੱਦਦ ਬਾਰੇ ਬਾਬਾ ਜੀ ਨੇ ਇੱਕ ਅਰਜ਼ੀ ਕਿਸੇ ਸਾਥੀ ਰਾਹੀਂ ਗਵਰਨਰ ਨੂੰ ਭੇਜ ਦਿੱਤੀ। ਅਰਜ਼ੀ ‘ਤੇ ਕਾਰਵਾਈ ਤਾਂ ਕੀ ਹੋਣੀ ਸੀ 27 ਜੁਲਾਈ 1936 ਨੂੰ ਬਾਬਾ ਜੀ ਨੂੰ ਪੁਲਿਸ ਨੇ ਮੁੜ ਗ੍ਰਿਫਤਾਰ ਕਰ ਲਿਆ। ਬਾਬਾ ਜੀ ਨੇ ਕਦੇ ਕਿਸਾਨਾਂ ਨੂੰ ‘ਦੁਆਬੇ ਮੇ ਨਹਿਰ ਨਿਕਾਲੋ‘ ਲਈ ਜਥੇਬੰਦ ਕਰਨ ਲਈ ਦਿਨ ਰਾਤ ਇੱਕ ਕੀਤੀ ਅਤੇ ਕਦੇ ‘ਨੀਲੀ ਬਾਰ‘ ਦੇ ਮੁਜ਼ਾਰਿਆਂ ਨੂੰ, ਕਦੇ ਅੰਗਰੇਜ਼ਾਂ ਨੂੰ ਭਾਰਤ ‘ਚੋਂ ਕੱਢਣ ਲਈ ਅਤੇ ਕਦੇ ਹਿਟਲਰ ਦੇ ਫਾਸ਼ੀ ਹੱਲਿਆਂ ਤੋਂ ਸਮਾਜਵਾਦੀ ਕਿਲੇ ਰੂਸ ਦੀ ਰੱਖਿਆ ਲਈ ਸਹਾਇਤਾ ਵਾਸਤੇ।

ਬਾਬਾ ਜੀ ਨੇ ਗੋਰੇ ਅੰਗਰੇਜ਼ਾਂ ਨੂੰ ਸੱਤ ਸਮੁੰਦਰੋਂ ਪਾਰ ਜਾਂਦਿਆਂ ਅਤੇ ਕਾਲੇ ਅੰਗਰੇਜ਼ਾਂ ਨੂੰ ਭਾਰਤ ਦੀ(ਅਣ)ਹੋਣੀ ਨਾਲ ਮੁਲਾਕਾਤ ਕਰਦਿਆਂ ਆਪਣੇ ਅੱਖੀਂ ਤੱਕਿਆ। ਉਨ੍ਹਾਂ ਅੰਗਰੇਜ਼ਾਂ ਨਾਲ ਕਾਂਗਰਸ ਦੇ ਸਮਝੌਤੇ ਦੀਆਂ ਸ਼ਰਮਨਾਕ ਸ਼ਰਤਾਂ ਦਾ ਵਿਰੋਧ ਕੀਤਾ। ਇਸੇ ਲਈ ‘ਆਜ਼ਾਦੀ‘ ਨੇ ਗ਼ਦਰੀਆਂ, ਕਿਰਤੀਆਂ ਤੇ ਕਮਿਊਨਿਸਟਾਂ ਨੂੰ ਪਹਿਲਾ ‘ਤੋਹਫਾ‘ ਗ੍ਰਿਫਤਾਰੀਆਂ ਦੇ ਰੂਪ ‘ਚ ਦਿੱਤਾ ਸੀ। ਸੀ.ਪੀ.ਆਈ. ਦੀ ਸਮਝੌਤਾਪੁਸਤ ਲਾਈਨ ਨੂੰ ਰੱਦ ਕਰਦਿਆਂ 1948 ਵਿੱਚ ਕਿਰਤੀ ਗਰੁੱਪ ਦੇ ਕਰੀਬ ਸੱਭੇ ਸਾਥੀਆਂ ਨੇ ‘ਲਾਲ ਪਾਰਟੀ‘ ਕਾਇਮ ਕੀਤੀ। ਤੇਜਾ ਸਿੰਘ ਸੁਤੰਤਰ ਨਾਲ ਬਾਬਾ ਜੀ ਪੈਪਸੂ ਦੇ ਮੁਜ਼ਾਰਿਆਂ ਦੀ ਮੁਕਤੀ ਦੇ ਸੰਗਰਾਮ ‘ਚ ਕੁੱਦ ਪਏ। ਮੁਜ਼ਾਰਾ ਲਹਿਰ ਨੇ ਸ਼ਾਨਾਮੱਤੀ ਜਿੱਤ ਹਾਸਲ ਕੀਤੀ। ਜਦੋਂ ਲਾਲ ਪਾਰਟੀ ਸੀ.ਪੀ.ਆਈ. ਵਿੱਚ ਸ਼ਾਮਲ ਹੋ ਗਈ ਤਾਂ ਬਾਬਾ ਜੀ ਸੀ.ਪੀ.ਆਈ. ਵਿੱਚ ਸਰਗਰਮ ਹੋ ਗਏ। ਫੇਰ ਸੀ.ਪੀ.ਆਈ. ਦੀ ਲਾਈਨ ਨੂੰ ਰੱਦ ਕਰਦਿਆਂ ਉਹ ਖੱਬੇ ਪੱਖੀ ਕਹੇ ਜਾਣ ਵਾਲੀ ਸੀ.ਪੀ.ਐਮ. ਵਾਲੇ ਪਾਸੇ ਚਲੇ ਗਏ।[4]

ਮੌਤ

ਗ਼ਦਰ ਪਾਰਟੀ ਦੇ 80 ਸਾਲਾ ਬਜ਼ੁਰਗ ਇਨਕਲਾਬੀ ਬਾਬਾ ਬੂਝਾ ਸਿੰਘ ਨੂੰ 28 ਜੁਲਾਈ 1970 ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ।[5]

ਹਵਾਲੇ

ਫਰਮਾ:Reflist