ਬਾਬਾ ਦੁੱਲਾ ਸਿੰਘ ਜਲਾਲਦੀਵਾਲ

ਭਾਰਤਪੀਡੀਆ ਤੋਂ
Jump to navigation Jump to search

ਗ਼ਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ(1888-29 ਦਸੰਬਰ 1966) ਦਾ ਜਨਮ 1888 ਵਿੱਚ ਪਿਤਾ ਹਜ਼ਾਰਾ ਸਿੰਘ ਦੇ ਘਰ ਹੋਇਆ| ਘਰ ਦਾ ਮਾਹੌਲ ਗਰੀਬੀ ਭਰਿਆ ਸੀ, ਬਚਪਨ ਗਰੀਬੀ ਚ ਬੀਤਿਆ| ਆਖਿਰ 1922 ਵਿੱਚ ਬਾਬਾ ਜੀ ਗਰੀਬੀ ਦਾ ਹਨੇਰਾ ਪਰਿਵਾਰ ਚੋ ਖਤਮ ਕਰਨ ਲਈ ਹਾਂਗਕਾਂਗ ਚਲੇ ਗਏ,ਬਾਬਾ ਜੀ ਨੇ ਇੱਥੇ ਇੱਕ ਸਾਲ ਮਜ਼ਦੂਰੀ ਕੀਤੀ| ਇੱਥੋੰ ਬਾਬਾ ਜੀ ਇੱਕ ਸਾਲ ਬਾਅਦ 1923 ਨੂੰ ਪਨਾਮਾ ਚਲੇ ਗਏ| ਉਸ ਵੇਲੇ ਯੂਰਪ ਤੇ ਅਮਰੀਕੀ ਮਹਾੰਦੀਪਾੰ ਵਿੱਚ ਜਮਹੂਰੀ ਅਤੇ ਇਨਕਲਾਬੀ ਵਿਚਾਰਾੰ ਦਾ ਕਾਫੀ ਬੋਲਬਾਲਾ ਸੀ| ਗੁਲਾਮੀ ਅਤੇ ਜ਼ਿੱਲਤ ਦੇ ਮਧੋਲੇ ਭਾਰਤੀਆਂ ਨੇ ਜਦੋੰ ਅਜ਼ਾਦ ਦੇਸ਼ਾੰ ਵਿੱਚ ਲੋਕਾੰ ਦਾ ਰਹਿਣ ਸਹਿਣ ਵੇਖਿਆ ਤਾੰ ਉਹਨਾੰ ਆਪਣੀ ਭਾਰਤ ਮਾੰ ਨੂੰ ਅਜ਼ਾਦ ਕਰਵਾਉਣ ਦਾ ਪ੍ਰਣ ਲਿਆ|

ਗਦਰ ਪਾਰਟੀ ਨਾਲ ਮੇਲ

1923 ਵਿੱਚ ਗ਼ਦਰੀ ਯੋਧਿਆੰ ਦਾ ਮੇਲ ਬਾਬਾ ਦੁੱਲਾ ਸਿੰਘ ਜੀ ਨਾਲ ਮੇਲ ਹੋਇਆ ਤਾੰ ਬਾਬਾ ਜੀ ਵੀ ਉਹਨਾੰ ਯੋਧਿਆੰ ਦੇ ਰੰਗ ਵਿੱਚ ਰੰਗੇ ਗਏ ਤੇ ਦੇਸ਼ ਲਈ ਮਰ ਮਿਟਣ ਦਾ ਫ਼ੈਸਲਾ ਲਿਆ|ਬਾਬਾ ਜੀ 1923 ਤੋੰ ਹੀ ਗ਼ਦਰ ਪਾਰਟੀ ਦੇ ਬਣ ਗਏ,ਬਾਬਾ ਜੀ ਉਸ ਸਮੇੰ ਪਨਾਮਾ ਵਿੱਚ ਕੱਪੜਾ ਵੇਚਣ ਦਾ ਕੰਮ ਕਰਦੇ ਸਨ|ਬਾਬਾ ਜੀ ਨੇ ਆਪਣੀ ਸਾਰੀ ਕਮਾਈ ਗ਼ਦਰ ਪਾਰਟੀ ਨੂੰ ਦੇ ਦਿੱਤੀ ਅਤੇ ਪਾਰਟੀ ਨੂੰ ਆਪਣਾ ਧਨ,ਮਨ,ਧਨ ਸਭ ਸਮਰਪਿਤ ਕਰ ਦਿੱਤਾ|ਦੇਸ਼ ਦੀ ਅਜ਼ਾਦੀ ਨੂੰ ਹੀ ਆਪਣੀ ਜ਼ਿੰਦਗੀ ਦਾ ਉਦੇਸ਼ ਬਣਾ ਲਿਆ|ਪਰਿਵਾਰ ਦੀ ਗਰੀਬੀ ਤੇ ਪਰਿਵਾਰ ਨੂੰ ਦੇਸ਼ ਲਈ ਭੁੱਲ ਗਏ|1932 ਵਿੱਚ ਤੇਜਾ ਸਿੰਘ ਸੁਤੰਤਰ ਪਨਾਮਾ ਗਿਆ| ਉੱਥੇ ਜਾ ਕੇ ਪੂਰਨ ਸਿੰਘ,ਅਮਰ ਸਿੰਘ ਸੰਧਵਾੰ ਤੇ ਦੁੱਲਾ ਸਿੰਘ ਨੂੰ ਮਿਲਿਆ, ਇਹਨਾੰ ਤੋੰ ਧੰਨ ਇਕੱਠਾ ਕਰਕੇ ਪਾਰਟੀ ਦੇ ਹੈੱਡ -ਕੁਆਟਰ ਭਾਰਤ ਭੇਜੇ|ਇੱਥੋੰ " ਹਿੰਦੁਸਤਾਨ ਵਾਪਿਸ ਚੱਲੋ" ਦੇ ਨਾਅਰੇ ਤੇ ਪੂਰਨ ਸਿੰਘ ਤੇ ਸੰਧਵਾੰ ਨੂੰ ਹਿੰਦੁਸਤਾਨ ਤੋਰ ਦਿੱਤਾ ਅਤੇ ਬਾਬਾ ਦੁੱਲਾ ਸਿੰਘ ਨੂੰ ਟਰੇਨਿੰਗ ਲੈਣ ਵਾਸਤੇ ਮਾਸਕੋ ਭੇਜ ਦਿੱਤਾ| ਬਾਬਾ ਜੀ ਤਿੰਨ ਸਾਲ ਇੱਥੇ ਸਾਥੀਆੰ ਨਾਲ ਕ੍ਰਾੰਤੀਕਾਰੀ ਗਤੀਵਿਧੀਆੰ ਚ ਲੱਗੇ ਰਹੇ ਅਤੇ ਫਿਰ ਪਾਰਟੀ ਦੇ ਹੁਕਮ ਤੇ ਚੰਨਣ ਸਿੰਘ ਢੱਕੋਵਾਲ ਤੇ ਬਾਬਾ ਬੂਝਾ ਸਿੰਘ ਨਾਲ ਪੰਜਾਬ ਆ ਗਏ|ਪੰਜਾਬ ਆਉੰਦਿਆੰ ਹੀ ਅੰਗਰੇਜ਼ੀ ਹਕੂਮਤ ਨੇ ਗਿ੍ਫਤਾਰ ਕਰ ਲਿਆ ਅਤੇ ਬਾਅਦ ਚ ਘਰ ਵਿੱਚ ਨਜ਼ਰਬੰਦ ਕਰ ਦਿੱਤਾ,ਕਿਉੰਕਿ ਗੋਰੀ ਹਕੂਮਤ ਉਸ ਵਕਤ ਵਿਦੇਸ਼ਾੰ ਤੋੰ ਆਉਣ ਵਾਲੇ ਭਾਰਤੀ ਉੱਤੇ ਬਾਜ਼ ਅੱਖ ਰੱਖਦੀ ਸੀ|"ਕਿਰਤੀ" ਅਖ਼ਬਾਰ ਜੋ ਪੰਜਾਬ ਵਿੱਚ ਛਪਦਾ ਸੀ,ਅੰਗਰੇਜ਼ ਸਰਕਾਰ ਨੇ ਇਹ ਅਖ਼ਬਾਰ ਪੰਜਾਬ ਚ ਛਪਣਾ ਬੰਦ ਕਰ ਦਿੱਤਾ ਸੀ ਤਾੰ ਪਾਰਟੀ ਨੇ ਆਪਣੇ ਰੁਪਇਆੰ ਨਾਲ ਪੈ੍ਸ ਲਾ ਕੇ ਮੇਰਠ ਤੋੰ ਚਾਲੂ ਕਰ ਦਿੱਤਾ| ਬਾਬਾ ਦੁੱਲਾ ਸਿੰਘ ਜੀ ਨੂੰ ਇਸਦੇ ਪ੍ਰਬੰਧਕੀ ਬੋਰਡ ਵਿੱਚ ਨਿਯੁਕਤ ਕਰ ਦਿੱਤਾ|1939 ਵਿੱਚ ਦੂਜੀ ਵਿਸ਼ਵ ਜੰਗ ਲੱਗਣ ਤੇ ਸਰਕਾਰ ਨੇ "ਕਿਰਤੀ" ਅਖ਼ਬਾਰ ਤੇ ਛਾਪਾ ਮਾਰਿਆ ਤੇ ਪ੍ਰੈਸ ਆਪਣੇ ਕਬਜ਼ੇ ਵਿੱਚ ਲੈ ਲਈ| ਕਿਉੰਕਿ ਇਹ ਅਖਬਾਰ ਅੰਗਰੇਜ਼ਾੰ ਦੇ ਜ਼ੁਲਮ ਤੇ ਜੰਗ ਦੇ ਖਿਲਾਫ਼ ਿਲਖਦਾ ਸੀ|"ਕਿਰਤੀ" ਦੇ ਪ੍ਰਬੰਧਕ ਹਰਮਿੰਦਰ ਸਿੰਘ,ਕਰਮ ਸਿੰਘ ਧੂਤ,ਮੁਬਾਰਕ ਸਾਗਰ ਤੇ ਬਾਬਾ ਦੁੱਲਾ ਸਿੰਘ ਜੀ ਰੂਪੋਸ਼ ਹੋ ਗਏ| ਅਕਤੂਬਰ 1941 ਨੂੰ ਜਦ ਬਾਬਾ ਜੀ ਰੂਪੋਸ਼ ਸਨ ਅਤੇ ਪਾਰਟੀ ਦੀ ਪੋਲਿਟ ਬਿਊਰੋ ਦੇ ਮੈੰਬਰ ਸਨ,ਇਹਨਾੰ ਨੂੰ ਨੂਰਮਹਿਲ ਤੋੰ ਸੀ.ਆਈ.ਡੀ. ਦੀ ਰਿਪੋਰਟ ਤੇ ਗਿ੍ਫਤਾਰ ਕਰ ਲਿਆ ਗਿਆ ਅਤੇ ਛੇ ਮਹੀਨੇ ਸ਼ਾਹੀ ਕਿਲਾ ਲਾਹੌਰ ਬੰਦ ਕਰ ਦਿੱਤਾ ਗਿਆ,ਬਹੁਤ ਤਸੀਹੇ ਦਿੱਤੇ ਗਏ| ਫਿਰ ਗੁਜਰਾਤ ਜੇਲ੍ਹ ਭੇਜ ਦਿੱਤਾ ਗਿਆ|ਇਸ ਤਰ੍ਹਾੰ ਬਾਬਾ ਜੀ ਨੂੰ ਫੜੋ- ਛੱਡੋ ਦਾ ਚੱਕਰ ਚੱਲਦਾ ਰਿਹਾ|ਭਗਤ ਸਿੰਘ ਬਿਲਗਾ ਦੀ ਲਿਖਤ ਅਨੁਸਾਰ 1925 ਦੀ ਦੀਵਾਲੀ ਵਾਲੇ ਦਿਨ ਬਾਬਾ ਬੂਝਾ ਸਿੰਘ ਤੇ ਬਾਬਾ ਦੁੱਲਾ ਸਿੰਘ ਨੂੰ ਅੰ੍ਮਿਤਸਰ ਤੋੰ ਗਿ੍ਫਤਾਰ ਕਰ ਲਿਆ ਗਿਆ|ਇਹ ਦੇਸ਼ ਭਗਤ ਪਰਿਵਾਰ ਸਹਾਇਕ ਕਮੇਟੀ ਦੀ ਮੀਟਿੰਗ ਵਿੱਚ ਗਏ ਹੋਏ ਸਨ| ਬਾਬਾ ਜੀ ਨੇ ਮਿੰਟਗੁਮਰੀ,ਰਾਵਲਪਿੰਡੀ,ਗੁਜਰਾਤ,ਲਾਹੌਰ,ਪਟਿਆਲਾ,ਅੰਬਾਲਾ,ਦਿੱਲੀ,ਮੇਰਠ ਦੀਆੰ ਜੇਲ੍ਹਾੰ ਵਿੱਚ ਵੱਖ-2 ਸਮੇੰ ਸਜ਼ਾਵਾੰ ਕੱਟੀਆੰ|ਇੱਕ ਸਾਲ ਜਲਾਵਤਨੀ ਦੀ ਸਜ਼ਾ ਦਾ ਜੀਵਨ ਬਤੀਤ ਕਰਨਾ ਪਿਆ ਤੇ ਲੰਮਾ ਸਮਾੰ ਗੁਪਤਵਾਸ ਚ ਰਹੇ|ਅੰਗਰੇਜ਼ ਸਰਕਾਰ ਨੇ ਬਾਬਾ ਜੀ ਦੇ ਪਰਿਵਾਰ ਦੀ ਜ਼ਮੀਨ 1941 ਵਿੱਚ ਕੁਰਕ ਕਰ ਲਈ,ਜੋ ਅਜ਼ਾਦੀ ਤੋੰ ਬਾਅਦ 1947 ਨੂੰ ਪਰਿਵਾਰ ਨੂੰ ਵਾਪਿਸ ਮਿਲੀ| ਕ੍ਾੰਤੀਕਾਰੀਆੰ ਦੇ ਲੰਮੇ ਸੰਘਰਸ਼ ਤੋੰ ਬਾਅਦ ਆਖਿਰ 15 ਅਗਸਤ,1947 ਨੂੰ ਅਜ਼ਾਦੀ ਮਿਲ ਗਈ|

ਦੇਸ਼ ਭਗਤ ਯਾਦਗਾਰ ਹਾਲ ਦੀ ਉਸਾਰੀ ਵਿੱਚ ਸਹਿਯੋਗ

1955 ਵਿੱਚ ਜਲੰਧਰ ਵਿੱਚ ਦੇਸ਼ ਭਗਤ ਯਾਦਗਾਰ ਹਾਲ ਦਾ ਨੀਂਹ ਪੱਥਰ ਰੱਖਿਆ ਗਿਆ। ਗਦਰੀ ਬਾਬਾ ਦੁੱਲਾ ਸਿੰਘ ਇਸ ਕਮੇਟੀ ਦੇ ਵੀ ਮੈਂਬਰ ਸਨ।[1]

ਮੌਤ

ਉਨ੍ਹਾਂ ਦੀ ਪਿੱਠ ‘ਤੇ ਨਾਸੂਰ ਫੋੜਾ ਸੀ ਜੋ ਜਾਨਲੇਵਾ ਸਾਬਤ ਹੋਇਆ। ਉਹ 82 ਸਾਲ ਦਾ ਸੰਘਰਸ਼ੀ ਜੀਵਨ ਗੁਜ਼ਾਰ ਕੇ 29 ਦਸੰਬਰ 1966 ਨੂੰ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ।

ਯਾਦ ਵਿੱਚ ਮੇਲਾ

ਸਾਲ 29 ਦਸੰਬਰ ਨੂੰ ਪਿੰਡ ਵਾਸੀ ਤੇ ਜਿਉੰਦੀ ਜ਼ਮੀਰ ਵਾਲੇ ਦੁਨੀਆੰ ਚ ਵਸਦੇ ਲੋਕ ਗ਼ਦਰੀ ਬਾਬਾ ਦੁੱਲਾ ਸਿੰਘ ਜੀ ਨੂੰ ਉਹਨਾੰ ਦੇ ਜ਼ੱਦੀ ਪਿੰਡ ਜਲਾਲਦੀਵਾਲ(ਲੁਧਿਆਣਾ) ਵਿਖੇ ਸ਼ਰਧਾ ਦੇ ਫ਼ੁੱਲ ਭੇਟ ਕਰਦੇ ਹਨ|[2]

ਹਵਾਲੇ

  1. "ਸਿਦਕੀ, ਅਣਥੱਕ ਆਜ਼ਾਦੀ ਘੁਲਾਟੀਆ ਗਦਰੀ ਬਾਬਾ ਦੁੱਲਾ ਸਿੰਘ ਜਲਾਲਦੀਵਾਲ – Punjab Times". punjabtimesusa.com (in English). Retrieved 2018-09-28.
  2. ਫਰਮਾ:Cite news