ਬਾਗੀਂ ਚੰਬਾ ਖਿੜ ਰਿਹਾ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book

ਜਾਣ-ਪਛਾਣ

ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਪੰਜਾਬੀ ਵਿਕਾਸ ਵਿਭਾਗ ਵੱਲੋਂ ਵੱਖ-ਵੱਖ ਰੂਪਾਂ ਦੇ ਇੱਕਤਰਣ, ਸੰਪਾਦਨ ਅਤੇ ਅਧਿਐਨ ਨਾਲ ਸੰਬੰਧਿਤ ਮਾਲਵੇ ਦੇ ਲੋਕਗੀਤਾਂ ਦਾ ਪ੍ਰਾਜੈਕਟ ਪੰਜਾਬੀ ਸੱਭਿਆਚਾਰ ਦੇ ਉਘੇ ਵਿਦਵਾਨ ਡਾ. ਨਾਹਰ ਸਿੰਘ ਨੂੰ ਸੋਪਿਆਂ ਗਿਆ, ਜੋ ਦਸ ਜਿਲਦਾਂ ਵਿੱਚ ਮੁਕੰਮਲ ਹੋਇਆ ਹੈ। ਬਾਗੀਂ ਚੰਬਾ ਖਿੜ ਰਿਹਾ ਇਸ ਦੀ ਪੰਜਵੀਂ ਜਿਲਦ ਹੈ, ਜਿਸ ਵਿੱਚ ਵਿਆਹ ਨਾਲ ਸੰਬੰਧਿਤ ਲੋਕਗੀਤ- ਸੁਹਾਗ, ਘੋੜੀਆਂ, ਸੋਹਲੜੇ ਅਤੇ ਛੰਦ ਪਰਾਗੇ ਸ਼ਾਮਿਲ ਹਨ। ਇਸ ਪ੍ਰਜੈਕਟ ਦੀਆਂ ਇਨ੍ਹਾਂ ਛੇ ਜਿਲਦਾਂ ਨੂੰ ਪ੍ਰਕਾਸ਼ਿਤ ਕਰਨ ਦੀ ਪ੍ਰਵਾਨਗੀ ਉਸ ਵੇਲੇ ਦੇ ਵਾਈਸ ਚਾਂਸਲਰ, ਭਾਰਤ ਦੇ ਉਘੇ ਅਰਥ ਸ਼ਾਸ਼ਤਰੀ, ਡਾ. ਸਰਦਾਰਾ ਸਿੰਘ ਜੋਹਲ ਹੋਰਾਂ ਨੇ ਯੂਨੀਵਰਸਿਟੀ ਦੀ ਸਿੰਡੀਕੇਟ ਰਾਹੀਂ ਦੇ ਦਿੱਤੀ ਸੀ। ਇਸ ਤਰ੍ਹਾਂ ਇਨ੍ਹਾਂ ਦਸ ਜਿਲਦਾਂ ਵਿੱਚ ਮਾਲਵੇ ਦੇ ਲੋਕ-ਕਾਵਿ ਦੀ ਅਮੀਰ ਵਿਰਾਸਤ ਨੂੰ ਸਾਂਭਣ ਦਾ ਇੱਕ ਨਿਗੂਣਾ ਜਿਹਾ ਉਪਰਾਲਾ ਹੋਵੇਗਾ। ਡਾ. ਨਾਹਰ ਸਿੰਘ ਨੇ ਖੇਤਰੀ ਕਾਰਜ ਦਾ ਕੰਮ 1976 ਵਿੱਚ ਆਰੰਭ ਕੀਤਾ ਅਤੇ ਸਹਿਜੇ-ਸਹਿਜੇ ਹੁੰਦਾ ਗਿਆ। ਜਿਵੇਂ: ਧੀਆਂ, ਮੁਟਿਆਰਾਂ ਹੋ ਜਾਦੀਆਂ ਹਨ:- ਨਿੱਕੀ-ਨਿੱਕੀ ਕਣੀ ਨਾਲ ਢਾਬ ਭਰ ਜਾਂਦੀ ਹੈ।

ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ
 ਚੂਲੀਏ,ਚੂਲੀਏ ਢਾਬ ਭਰੀ
 ਨੀ ਤੇਰਾ ਕਦ ਮੁਕਲਾਵਾ ਭਾਗਭਰੀ

ਬਾਗੀਂ ਚੰਬਾ ਖਿੜ ਰਿਹਾ ਖਰੜੇ ਦੀ ਪ੍ਰੈਸ ਕਾਪੀ ਤਿਆਰ ਕਰਕੇ ਸੁਚੱਜੇ ਰੂਪ ਵਿੱਚ ਪ੍ਰਕਾਸ਼ਨ ਯੋਗ ਬਣਾਉਣ ਦਾ ਕਾਰਜ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੀ ਲੈਕਚਰਾਰ ਬਲਜੀਤ ਕੌਰ ਸੇਖੋਂ ਨੇ ਕੀਤਾ। ਡਾ. ਨਾਹਰ ਸਿੰਘ ਨੇ ਪੂਰੀ ਸੁਹਿਰਦਤਾ ਨਾਲ ਲੋਕਗੀਤਾਂ ਦੀ ਪ੍ਰਮਾਣਿਕ ਧਾਰਾ ਨੂੰ ਆਪਣੇ ਖੇਤਰੀ ਖੋਜ ਕਾਰਜ ਦੇ ਆਧਾਰ ਤੇ ਸੰਕਲਿਤ ਕੀਤਾ ਹੈ ਅਤੇ ਇਨ੍ਹਾਂ ਦੀ ਵਿਆਖਿਆਂ, ਔਰਤ ਦੇ ਮਨੋ ਸਮਾਜਕ ਸੰਦਰਭਾਂ ਦੇ ਅੰਤਰਗਤ ਕੀਤੀ ਹੈ। ਅਸਲ ਵਿੱਚ ਇਹ ਸੰਗ੍ਰਹਿ ਪੰਜਾਬੀ ਲੋਕਗੀਤਾਂ ਦੇ ਪ੍ਰਸੰਗ ਵਿੱਚ ਪੰਜਾਬੀ ਵਿਆਹ ਦਾ ਅਤੇ ਪੰਜਾਬੀ ਸਮਾਜ ਵਿੱਚ ਔਰਤ ਦੀ ਸਥਿਤੀ ਦਾ ਇੱਕ ਗਹਿਰਾ ਅਧਿਐਨ ਹੈ।[1] ਡਾ• ਨਾਹਰ ਸਿੰਘ ਨੇ 'ਬਾਗੀਂ ਚੰਬਾ ਖਿੜ ਰਿਹਾ' ਪੁਸਤਕ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ:-

ਭਾਗ ਪਹਿਲਾ: ਸੁਹਾਗ ਘੋੜੀਆਂ ਦੀ ਚਿਹਨ-ਜੁਗਤ

(ੳ)ਵਿਆਹ ਦੇ ਲੋਕਗੀਤ: ਅਧਿਐਨ ਸੰਦਰਭ

ਪੰਜਾਬੀ ਸਮਾਜ ਵਿੱਚ ਵਿਆਹ ਅਤੇ ਮੁੰਡੇ ਦਾ ਜਨਮ ਅਸਾਧਾਰਨ ਖੁਸ਼ੀ ਵਜੋਂ ਮਨਾਏ ਜਾਂਦੇ ਹਨ। ਵਿਆਹ ਦੇ ਸੰਭਨਾਂ ਰੂਪਾਂਕਾਰਾਂ ਜਿਵੇਂ: ਸੁਹਾਗ, ਘੋੜੀਆਂ, ਸਿੱਠਣੀ, ਛੰਦ ਪਰਾਗਾ, ਵਧਾਵਾ, ਬੋਲੀਆਂ, ਟੱਪੇ ਨਾਲ ਸੰਬੰਧਿਤ ਲੋਕਗੀਤਾਂ ਦੇ ਮਹੱਤਵ ਨੂੰ ਇਨ੍ਹਾਂ ਉਚੇਰੀਆਂ ਖੁੱਲਾਂ ਵਾਲੇ ਸਭਿਆਚਿਰਕ ਸੰਦਰਭਾਂ ਦੇ ਅੰਤਰਗਤ ਹੀ ਸਮਝਿਆਂ ਜਾ ਸਕਦਾ ਹੈ।

  • ਬੋਲੀਆਂ ਅਤੇ ਟੱਪੇ:-
ਜੀਵਨ ਰੂਪੀ ਖੁਰਦਰੇ ਖੱਦਰ ਦੀ ਫੁੱਲਕਾਰੀ ਉਤੇ ਉਕਰੇ ਹੋਏ ਰੇਸ਼ਮੀ ਫੁੱਲ ਹਨ।
  • ਸੁਹਾਗ, ਘੋੜੀਆਂ ਅਤੇ ਹੇਅਰੇ:-
ਸਾਡੇ ਰਿਸ਼ਤਿਆਂ, ਕਦਰਾ-ਕੀਮਤਾਂ ਅਤੇ ਸਮਾਜਕ ਵਿਵਹਾਰ ਦੇ ਆਦਰਸ਼ਕ ਰੂਪਾਂ ਦਾ ਬਿੰਬ ਸਿਰਜਦੇ ਹਨ।
  • ਸਿੱਠਣੀਆਂ:

ਸਿੱਠਣੀਆਂ ਵਿੱਚ ਧੀ ਵਾਲੀ ਧਿਰ ਪੁੱਤ ਵਾਲਿਆ ਦੀ ਨੈਤਿਕਤਾ ਦਾ ਉਛਾੜ ਲਾਹ ਕੇ ਉਹਨਾਂ ਨਾਲ ਮਸ਼ਕਰੀ ਕਰਦੀ ਹੈ, ਤਨਜ ਕਸਦੀ ਹੈ। ਵਿਆਹ ਦੇ ਇਨ੍ਹਾਂ ਰੀਤਾਂ ਅਤੇ ਗੀਤਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਕਈ ਬੁਨਿਆਦੀ ਅਤੇ ਗੈਰ ਸੁਭਾਵਕ ਪ੍ਰਸੰਗ ਦ੍ਰਿਸ਼ਟਮਾਨ ਹੁੰਦੇ ਹਨ।

(ਅ) ਸੁਹਾਗ ਅਤੇ ਘੋੜੀਆਂ:- ਸੱਭਿਆਚਾਰ ਦੇ ਨਾਰੀ ਮੁਖੀ ਪ੍ਰਵਚਨ

1• ਸੁਹਾਗ ਅਤੇ ਘੋੜੀਆਂ:- ਮੰਗਲਮਈ ਰੀਤਾਂ ਅਤੇ ਕਾਰਜਾਂ ਦੇ ਪਵਿੱਤਰ ਗੀਤ।
2• ਸੁਹਾਗ ਅਤੇ ਘੋੜੀਆਂ ਦੇ ਗਾਇਨ ਸੰਦਰਭ।
3• ਗਾਇਨ ਸ਼ੈਲੀ ਅਤੇ ਗਾਇਨ ਮੌਕੇ।
4• ਸੁਹਾਗ, ਘੋੜੀਆਂ, ਲੰਮੇ ਗੌਣਾਂ ਅਤੇ ਕੀਰਨਿਆਂ ਦਾ ਸੁਰ-ਸੰਸਾਰ।
5• ਸੁਹਾਗ ਅਤੇ ਘੋੜੀਆਂ - ਸਾਂਝਾਂ ਅਤੇ ਨਿਖੇੜੇ।
6• ਸੁਹਾਗ ਅਤੇ ਘੋੜੀਆਂ:- ਭਾਈਚਾਰਕ ਮਰਿਆਦਾਵਾਂ ਦਾ ਗੁਣ-ਗਾਨ।
7• ਯਥਾਰਥ ਦੀ ਸਹਿਜ ਸੋਝੀ ਅਤੇ ਭਰਮ ਮੂਲਕ ਵਿਚਾਰਧਾਰਾ।
8• ਪੰਜਾਬੀ ਘਰ ਪਰਿਵਾਰ ਅਤੇ ਸਾਕਾਦਾਰੀ ਸੰਬੰਧਾਂ ਵਿੱਚ ਔਰਤ।
9• ਵਿਅਕਤੀ, ਪਰਿਵਾਰ ਅਤੇ ਭਾਈਚਾਰਾ।
10• ਪਰਿਵਾਰ ਰੂਪੀ ਰੁੱਖ- ਮਾਂ ਤੋਂ ਧੀ ਵੱਲ।
11• ਲਾੜਾ-ਲਾੜੀ ਤੇ ਪਰਿਵਾਰ।
12• ਵਿਅਕਤੀਮੂਲਕ ਪ੍ਰਵਿਰਤੀ ਅਤੇ ਸੱਭਿਆਚਾਰਕ ਪ੍ਰਤੀਮਾਨ: ਟਕਰਾਓ ਤੇ ਸੁਮੇਲ।

(ੲ) ਸੁਹਾਗ: ਭਰਮ ਮੂਲਕ ਵਿਚਾਰਧਾਰਾ ਅਤੇ ਸਹਿਜ ਅਨੁਭਵ ਦਾ ਸੰਵਾਦ

1• ਲੋਕ ਕਾਵਿ ਪਾਠ ਦੀ ਸਿਰਜਨਾ ਅਤੇ ਅਧਿਐਨ ਦਾ ਮਸਲਾ।
2• ਸੰਪਾਦਨਾ ਵਿਉਂਤ।
3• ਬਾਗੀਂ ਚੰਬਾ ਖਿੜ ਰਿਹਾ।
4• ਬਾਬਲ ਕਾਜ ਰਚਾਇਆ।
5• ਜੋਗੜਾ ਵਰ ਪਾਇਆ।
6• ਬਾਬਲ ਵਿਦਾ ਕਰੇਂਦਿਆ।
7• ਗੁਆਚੇ ਘਰ ਦਾ ਸੰਤਾਪ।
8• ਚੇਤੇ ਆਵੇ ਧਰਮੀ ਬਾਬਲ ਦਾ ਦੇਸ਼।
9• ਔਰਤ ਦੀ ਮਨੋ ਭਾਵੁਕ ਸਥਿਤੀ ਅਤੇ ਭਾਸ਼ਾਈ ਉਚਾਰ।
10• ਬਾਬਲ ਦੇ ਵਿਹੜੇ ਤੋਂ ਸਹੁਰਿਆਂ ਵੱਲ ਦਾ ਸਫ਼ਰ।
11• ਸੁਹਾਗ: ਸੱਭਿਆਚਾਰ ਦੀ ਡੂਘੇਰੀ ਸੰਰਚਨਾ ਦਾ ਪ੍ਰਵਚਨ।
12• ਔਰਤ, ਧਰਤੀ ਅਤੇ ਪ੍ਰਕਿਰਤੀ।
13• ਰਾਜੇ ਬਾਬਲ ਦੀ ਹਾਰ।
14• ਪਿਉ-ਧੀ ਵਿਦਾਇਗੀ ਸੰਵਾਦ।
15• ਔਰਤ ਦੀ ਅਸਤਿਤਵਿਕ ਪੀੜ ਅਤੇ ਸੁਹਾਗ ਗੀਤ।

(ਸ) ਘੋੜੀਆਂ: ਕਿਸਾਨੀ ਸੰਸਕ੍ਰਿਤੀ ਦਾ ਸੱਭਿਆਚਾਰਕ ਜਲੌਅ

1• ਘੋੜੀ ਲਾੜੇ ਵੀਰ ਦੀ ਮਹਿਮਾ ਦਾ ਗਾਨ।
2• ਘੋੜੀ ਸੱਭਿਆਚਾਰਕ ਪ੍ਰਕਾਰਜ।
3• ਸੰਪਾਦਨਾ ਵਿਉਂਤ।
4• ਦਾਦਕਾ ਰਿਸ਼ਤਿਆਂ ਦਾ ਇਕਰਾਰਨਾਮਾ: ਨਾਨਕਿਆਂ ਤੋਂ ਸਹੁਰਿਆਂ ਵੱਲ।
5• ਨਨਦ ਤੇ ਭਿਬੋ ਦਾ ਰਿਸ਼ਤਾ: ਸੱਭਿਆਚਾਰਕ ਦਵੰਦ।
6• ਸ਼ਗਨਾਂ ਦੇ ਨਾਲੋ - ਨਾਲ ਗਾਨ।
7• ਲਾੜਾ ਤੇ ਜੰਨ: ਇੱਕ ਬਾਦਸ਼ਾਹ ਦੀ ਚੜਤ।
8• ਵਿਆਹ ਸੰਸਥਾ ਅਤੇ ਰੀਤੀ ਮੂਲਕ ਪ੍ਰੇਰਨਾਵਾਂ।
9• ਸੱਭਿਆਚਾਰਕ ਪ੍ਰਤੀਮਾਨਾਂ ਦਾ ਪੁਨਰ ਸਥਾਪਨ।
10• ਦਿਲਾਂ ਵਿੱਚੋਂ ਗੀਤ ਨਹੀਂ ਮਰਦੇ।

(ਹ) ਸੋਹਲੜੇ, ਵਧਾਵੇ ਅਤੇ ਛੰਦ ਪਰਾਗੇ: ਭਾਵੁਕ ਤ੍ਰਿਪਤੀਆਂ ਦਾ ਗਾਨ

ਵਿਆਹ ਦੇ ਦਿਨਾਂ ਵਿੱਚ ਗਾਏ ਜਾਣ ਵਾਲੇ ਪ੍ਰਮੁੱਖ ਗੀਤ ਰੂਪ ਸੁਹਾਗ, ਘੋੜੀਆਂ, ਸਿੱਠਣੀਆਂ, ਹੇਅਰੇ ਅਤੇ ਸ਼ਗਨਾਂ ਦੇ ਹੋਰ ਰੀਤੀ ਮੂਲਕ ਗੀਤ ਹਨ। ਵਿਆਹ ਦੀਆਂ ਗਾਇਨ ਮਹਿਫ਼ਲਾਂ ਵਿੱਚ ਲੰਮੇ ਗੌਣ, ਝੇੜੇ, ਬਿਹਰੜੇ ਅਤੇ ਹੋਰ ਗੀਤ, ਜੋ ਘੜਾ ਵਜਾ ਕੇ ਗਾਏ ਜਾਂਦੇ ਹਨ ਆਦਿ ਆਉਂਦੇ ਹਨ। ਸੋਹਲੜੇ, ਵਧਾਵੇ ਅਤੇ ਛੰਦ ਪਰਾਗੇ ਵੀ ਵਿਆਹ ਦੇ ਵਿਸ਼ੇਸ਼ ਮੌਕਿਆਂ ਉਤੇ ਗਾਏ ਜਾਂਦੇ ਹਨ

  • ਸੋਹਲੜੇ

ਮੁੰਡੇ ਦੇ ਜੰਮਣ ਵੇਲੇ, ਮੰਗਣੇ ਵੇਲੇ ਅਤੇ ਵਿਆਹ ਵੇਲੇ ਗਾਏ ਜਾਂਦੇ ਹਨ।

  • ਵਧਾਵੇ

ਘਰ ਦੇ ਜੀਅ ਨੂੰ ਮੰਗਣੇ ਜਾਂ ਵਿਆਹ ਦੀਆਂ ਖੁਸ਼ੀਆਂ ਸਾਂਝੀਆਂ ਕਰਦਿਆਂ ਸੁਣਾਏ ਜਾਣ ਵਾਲੇ ਵਧਾਈਆਂ ਦੇ ਗੀਤ ਹਨ। 'ਛੰਦ ਪਰਾਗੇ' ਸਾਲੀਆਂ ਵਿੱਚ ਘਿਰੇ ਹੋਏ ਜੀਜੇ ਦੇ 'ਕਰਾਰੇ' ਬੋਲ ਹਨ।

1• ਸੋਹਲੜੇ- ਵੇਲ ਵਧਣ ਦਾ ਸ਼ੁਕਰਾਨਾ।
2• ਭੂਆਂ ਅਤੇ ਭਤੀਜਾ- ਗੂਹੜਾ ਸਾਕ।
3• ਮਾਂ ਦੀ ਮਹਿਮਾ ਤੇ ਪੁੱਤ ਦੀ ਬਰਕਤ।
4• ਪੰਜਾਬੀ ਬਾਗ ਅਤੇ ਪਰਿਵਾਰ।
5• ਨਿਪੁਤੀਆਂ ਮਾਵਾਂ ਦਾ ਸੰਤਾਪ।
6• ਵਧਾਵੇ:- ਦੁੱਧੀ ਪੁੱਤੀ ਫ਼ਲਣ ਦੀਆਂ ਵਧਾਈਆਂ।
7• ਛੰਦ ਪਰਾਗੇ:- ਗੋਪੀਆਂ ਦੇ ਵਿੱਚ ਕਾਹਨ।
8• ਸਿੱਠਣੀ, ਬੁਝਾਰਤ, ਛੰਦ ਪਰਾਗਾ।
9• ਛੰਦ ਪਰਾਗਾ:- ਬੇਬਾਕ ਬੋਲ।

ਭਾਗ ਦੂਜਾ

ਸੁਹਾਗ, ਧੀਆਂ ਦੇ ਵੰਡੇ ਪਰਦੇਸ ਨੀ।

ਭਾਗ ਤੀਜਾ

ਭੈਣ ਸੁਪੱਤੀ ਤੇਰੀ ਵਾਂਗ ਫੜੇ।

ਭਾਗ ਚੌਥਾ

ਸੋਹਲੜੇ ਤੇ ਵਧਾਵੇ:- ਜੰਮਣ ਪੁੱਤ ਸੁਤੱਤਜੇ ਆਵਣ ਨੂੰਹਾਂ ਸੁਹਾਗਣਾਂ।

  1. ਬਾਗੀਂ ਚੰਬਾ ਖਿੜ ਰਿਹਾ, "ਡਾ• ਨਾਹਰ ਸਿੰਘ ", ਪੰਨਾ 4