ਬਲਵੰਤ ਸਿੰਘ ਰਾਮੂਵਾਲੀਆ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox officeholder ਬਲਵੰਤ ਸਿੰਘ ਰਾਮੂਵਾਲੀਆ[1] (ਜਨਮ 15 ਮਾਰਚ 1942) ਇੱਕ ਭਾਰਤੀ ਸਿਆਸਤਦਾਨ ਹੈ। ਉਸ ਦਾ ਪਿਤਾ  ਕਰਨੈਲ ਸਿੰਘ ਪਾਰਸ, ਇੱਕ ਮਸ਼ਹੂਰ ਕਵੀਸ਼ਰ ਸੀ। ਬਲਵੰਤ ਸਿੰਘ ਨੇ 1963 ਵਿੱਚ ਭਾਰਤ ਦੀ ਵਿਦਿਆਰਥੀ ਫੈਡਰੇਸ਼ਨ ਦੇ ਜਨਰਲ ਸਕੱਤਰ ਦੇ ਤੌਰ ਉੱਤੇ ਵਿਦਿਆਰਥੀ ਰਾਜਨੀਤੀ ਨਾਲ ਆਪਣਾ ਸਿਆਸੀ ਕੈਰੀਅਰ ਸ਼ੁਰੂ ਕੀਤਾ ਹੈ। ਫਿਰ ਉਹ ਆਲ ਇੰਡੀਆ ਸਿੱਖ ਵਿਦਿਆਰਥੀ ਫੈਡਰੇਸ਼ਨ ਵਿੱਚ  ਚਲਾ ਗਿਆ  ਅਤੇ 1968 ਤੋਂ 72 ਤੱਕ ਇਸ ਦਾ ਪ੍ਰਧਾਨ ਰਿਹਾ।[2] ਬਾਅਦ ਵਿੱਚ ਉਹ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਿਆ ਅਤੇ ਫਰੀਦਕੋਟ ਅਤੇ ਸੰਗਰੂਰ ਤੋਂ ਦੋ ਵਾਰ ਸੰਸਦ ਮੈਂਬਰ ਬਣਿਆ। ਉਸ ਨੇ 1996 ਵਿੱਚ ਰਾਜ ਸਭਾ ਲਈ ਚੁਣੇ ਜਾਣ ਲਈ ਅਕਾਲੀ ਦਲ ਨੂੰ ਛੱਡ ਦਿੱਤਾ ਅਤੇ ਕੇਂਦਰ ਸਰਕਾਰ ਦੇ ਸਮਾਜ-ਭਲਾਈ(ਸੋਸ਼ਲ ਵੈਲਫੇਅਰ) ਮੰਤਰੀ ਦੇ ਤੌਰ ਉੱਤੇ ਸੇਵਾ ਕੀਤੀ। ਫਿਰ ਉਸ ਨੇ ਆਪਣੀ ਵੱਖਰੀ ਸਿਆਸੀ ਪਾਰਟੀ ਲੋਕ ਭਲਾਈ ਪਾਰਟੀ ਦਾ ਗਠਨ ਕੀਤਾ, ਜਿਸ ਨੂੰ ਉਸ ਨੇ ਨਵੰਬਰ 2011 ਵਿੱਚ ਅਕਾਲੀ ਦਲ ਵਿੱਚ ਲੀਨ ਕਰ  ਦਿੱਤਾ। ਉਸ ਨੇ 2012 ਚੋਣ ਵਿੱਚ ਮੋਹਾਲੀ ਤੋਂ ਪੰਜਾਬ ਵਿਧਾਨ ਸਭਾ ਲਈ ਚੋਣ ਲੜੀ ਪਰ ਨਾਕਾਮ ਰਿਹਾ। 2015 ਵਿੱਚ ਉਸਨੇ ਅਕਾਲੀ ਦਲ ਨੂੰ ਛੱਡ ਦਿੱਤੀ ਸਮਾਜਵਾਦੀ ਪਾਰਟੀ ਦੀ ਉੱਤਰ ਪ੍ਰਦੇਸ਼ ਸਰਕਾਰ ਵਿੱਚ ਮੰਤਰੀ ਬਣ ਗਿਆ।

ਅਹੁਦੇ 

  • ਪ੍ਰਧਾਨ,(i) ਆਲ ਇੰਡੀਆ ਸਿੱਖ ਵਿਦਿਆਰਥੀ ਫੈਡਰੇਸ਼ਨ, 1968-72 ਅਤੇ (ii) ਪੰਜਾਬੀ ਭਲਾਈ ਮੰਚ 
  •  ਜਨਰਲ ਸਕੱਤਰ, ਭਾਰਤ ਦੀ ਵਿਦਿਆਰਥੀ ਫੈਡਰੇਸ਼ਨ, 1963-64 
  • ਪ੍ਰਚਾਰ ਸਕੱਤਰ, ਸ਼੍ਰੋਮਣੀ ਅਕਾਲੀ ਦਲ, 1975-77 ਅਤੇ 1980-82
  • ਸਕੱਤਰ ਜਨਰਲ, ਸ਼੍ਰੋਮਣੀ ਅਕਾਲੀ ਦਲ, 1985-87 
  • ਆਗੂ, ਅਕਾਲੀ ਦਲ ਗਰੁੱਪ, 8ਵੀਂ ਲੋਕ ਸਭਾ
  • ਮੈਂਬਰ, (i) ਸੈਨੇਟ ਪੰਜਾਬੀ ਯੂਨੀਵਰਸਿਟੀ, ਪਟਿਆਲਾ, 1978-80, (ii) ਸਿੰਡੀਕੇਟ, ਪੰਜਾਬੀ ਯੂਨੀਵਰਸਿਟੀ,ਪਟਿਆਲਾ 1996 ਦੇ ਬਾਅਦ, (iii) ਇੰਡੀਅਨ ਏਅਰਲਾਈਨਜ਼ ਦਾ ਬੋਰਡ, 1991-93, (iv) 6ਵੀਂ ਅਤੇ 8ਵੀਂ ਲੋਕ ਸਭਾ, (v) ਲੋਕ ਲੇਖਾ ਕਮੇਟੀ, 1987-88, (VI) ਅਨੁਮਾਨ ਕਮੇਟੀ, 1986-87, (VII) ਪਬਲਿਕ ਅੰਡਰਟੇਕਿੰਗ ਕਮੇਟੀ, 1988-89, (viii) ਬਿਜਨਸ ਸਲਾਹਕਾਰ ਕਮੇਟੀ, 1978-79, (IX) ਪਟੀਸ਼ਨਾਂ ਬਾਰੇ  ਕਮੇਟੀ, 1978-79, (X) ਉਦਯੋਗ ਮੰਤਰਾਲੇ ਲਈ ਸਲਾਹਕਾਰ ਕਮੇਟੀ, 1985-89, (xi) ਵਿਦੇਸ਼ ਮੰਤਰਾਲੇ ਲਈ ਸਲਾਹਕਾਰ ਕਮੇਟੀ, 1978-79 ਅਤੇ (xii) ਕਿਰਤ ਅਤੇ ਭਲਾਈ ਬਾਰੇ ਕਮੇਟੀ 
  • ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ 
  •  ਸੋਸ਼ਲ ਵੈਲਫੇਅਰ ਦੇ ਮੰਤਰੀ, 1996-98 
  • 1996 ਨਵੰਬਰ 'ਚ ਰਾਜ ਸਭਾ ਲਈ ਚੁਣਿਆ ਗਿਆ।[3]

ਹਵਾਲੇ

ਫਰਮਾ:ਹਵਾਲੇ

  1. Lua error in package.lua at line 80: module 'Module:Citation/CS1/Suggestions' not found.
  2. http://www.nriinternet.com/NRIpoliticians/INDIA/A_Z/R/Ramuwalia/BIO.htm
  3. B.S. Ramoowalia