ਬਲਵੀਰ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਰਲਾਓ

ਬਲਬੀਰ ਸਿੰਘ

ਜੀਵਨ

ਬਲਬੀਰ ਸਿੰਘ ਦਾ ਜਨਮ 20 ਅਕਤੂਬਰ 1918 ਈ. ਵਿੱਚ ਪਿੰਡ ਢਿੱਲਵਾਂ,ਜ਼ਿਲਾ ਕਪੂਰਥਲਾ ਵਿੱਚ ਸ.ਹਾਕਮ ਸਿੰਘ ਦੇ ਘਰ ਹੋਇਆ। ਖ਼ਾਲਸਾ ਹਾਈ ਸਕੂਲ ਗੁਜਰਾਂਵਾਲਿਓਂ ਦਸਵੀਂ,ਗੁਰੂ ਨਾਨਕ ਖ਼ਾਲਸਾ ਕਾਲਜ ਗੁਜਰਾਂਵਾਲਿਓਂ ਐਫ਼.ਏ., ਫਾਰਮਨ ਕਾਲਜ ਲਾਹੌਰੋਂ ਬੀ.ਏ. ਕਰਨ ਪਿੱਛੋਂ ਐੱਮ.ਏ. ਦੀ ਪੜ੍ਹਾਈ ਕੀਤੀ,1942 ਵਿੱਚ ਗਿਆਨੀ ਤੇ 1939-42 ਦੇ ਦੌਰਾਨ ਰੇਲਵੇ ਵਿੱਚ 1946 ਤਕ ਐੱਫ਼.ਸੀ. ਕਾਲਜ ਲਾਹੌਰ ਵਿੱਚ ਤੇ 1954 ਤਕ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਰਹੇ ਫ਼ਿਰ ਸਨਾਤਨ ਧਰਮ ਕਾਲਜ ਪਠਾਨਕੋਟ ਵਿੱਚ ਰਹੇ। [1]

ਰਚਨਾਵਾਂ

ਬਲਬੀਰ ਸਿੰਘ ਦੀਆਂ ਨਾਟਕੀ ਰਚਨਾਵਾਂ ਰੰਗਮੰਚ 'ਤੇ ਸਫ਼ਲਤਾ ਸਹਿਤ ਪੇਸ਼ ਹੋਣ ਦੇ ਗੁਣ ਰਖਦੀਆਂ ਹਨ, ਪਰ ਕਿਸੇ ਨਿਰਦੇਸ਼ਕ ਨੇ ਇਨ੍ਹਾਂ ਵਲ ਧਿਆਨ ਨਹੀਂ ਦਿੱਤਾ ਇਸ ਕਰਕੇ ਮੰਚਤ ਨਹੀਂ ਹੋ ਸਕੀਆਂ ਤੇ ਨਾਟਕਕਾਰ ਪੰਜਾਬੀ ਨਾਟਕ ਪ੍ਰੇਮੀਆਂ ਨਾਲ ਆਪਣੀ ਵਿਸ਼ੇਸ਼ ਨੇੜਤਾ ਨਹੀਂ ਬਣਾ ਸਕਿਆ।[2] ਆਪ ਦੀਆਂ ਰਚਨਾਵਾਂ ਕਾਲਜ ਦੀ ਪੜ੍ਹਾਈ ਸਮੇਂ ਤੋਂ ਹੀ ਰਸਾਲਿਆਂ ਵਿੱਚ ਛਪ ਰਹੀਆਂ ਹ ਨ। ਰਚਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ:

ਇਕਾਂਗੀ

ਉਦੋਂ ਤੇ ਹੁਣ (1947), ਸਤਿ ਜੁੱਗ ਤੋਂ ਕਲਿ ਜੁਗ (1952), ਮੋਹ ਆਇਆ (1952), ਚੋਣਵੇਂ ਇਕਾਂਗੀ (1955), ਸਭ ਚੋਰ (1955), ਪੰਦਰਾਂ ਚੋਣਵੇਂ ਇਕਾਂਗੀ (1958)

ਨਾਟਕ

ਸੁਪਨਾ ਟੁੱਟ ਗਿਆ (1950), ਵਣਜਾਰੇ, ਯੁਵਰਾਜ, ਅਰਵਿੰਦ (1954), ਇਕ ਸਰਕਾਰ ਬਾਝੋਂ, ਮਹਾਰਾਜਾ ਰਣਜੀਤ ਸਿੰਘ

ਕਹਾਣੀ

ਮੇਰੀਆਂ ਦਸ ਕਹਾਣੀਆਂ, ਦਸ ਚੋਣਵੀਆਂ ਕਹਾਣੀਆਂ

ਇਹਨਾਂ ਤੋਂ ਇਲਾਵਾ ਤਕਰੀਬਨ ਇੱਕ ਦਰਜਨ ਪੁਸਤਕਾਂ ਅਜੇ ਛਪਣ ਵਾਲੀਆਂ ਹਨ।

  1. ਜੋਗਿੰਦਰ ਸਿੰਘ ਰਮਦੇਵ, ਪੰਜਾਬੀ ਲਿਖਾਰੀ ਕੋਸ਼,ਨਿਊ ਬੁੱਕ ਕੰਪਨੀ,ਜਲੰਧਰ(1966),ਪੰਨਾ-235
  2. ਡਾ.ਧਰਮਪਾਲ ਸਿੰਗਲ, ਪੰਜਾਬੀ ਸਾਹਿਤਅ ਦਾ ਇਤਿਹਾਸ,ਪੰਨਾ ਨੰ.506-07