ਬਲਬੀਰ ਸਿੰਘ ਰਾਜੇਵਾਲ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox person

ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਹੈ ਅਤੇ ਸਮਰਾਲਾ ਖੇਤਰ ਦੇ ਮੋਹਰੀ ਵਿੱਦਿਅਕ ਅਦਾਰੇ ਮਾਲਵਾ ਕਾਲਜ ਬੌਂਦਲੀ ਦੀ ਪ੍ਰਬੰਧਕੀ ਕਮੇਟੀ ਦਾ ਮੁਖੀ ਵੀ ਹੈ।

ਬਲਬੀਰ ਸਿੰਘ ਦਾ ਜਨਮ 1943 ਵਿੱਚ ਹੋਇਆ। ਉਸ ਦਾ ਪਿੰਡ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਨੇੜੇ ਰਾਜੇਵਾਲ ਹੈ। ਭਗਤ ਪੂਰਨ ਸਿੰਘ ਇਸੇ ਪਿੰਡ ਦੇ ਸਨ ਅਤੇ ਬਲਬੀਰ ਸਿੰਘ ਨੂੰ ਉਨ੍ਹਾਂ ਨਾਲ਼ ਵਿਚਰਨ ਦਾ ਮੌਕਾ ਮਿਲਿਆ ਅਤੇ ਭਗਤ ਜੀ ਦੀ ਸੇਵਾ ਸਮਰਪਿਤ ਸ਼ਖਸੀਅਤ ਦਾ ਉਸ ਨੇ ਚੰਗਾ ਪ੍ਰਭਾਵ ਕਬੂਲਿਆ।

ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਮੋਢੀਆਂ ਵਿੱਚੋਂ ਇੱਕ ਹੈ ਅਤੇ ਇਸ ਦਾ ਸੰਵਿਧਾਨ ਵੀ ਉਸ ਨੇ ਹੀ ਲਿਖਿਆ ਹੈ। ਉਹ ਐੱਫ਼.ਏ. ਪਾਸ ਹੈ ਅਤੇ ਪਿਛਲੀ ਅੱਧੀ ਸਦੀ (1970) ਤੋਂ ਕਿਸਾਨ ਮਸਲਿਆਂ ਨੂੰ ਲੈ ਕੇ ਸੰਘਰਸ਼ ਵਿੱਚ ਨਿਰੰਤਰ ਸਰਗਰਮ ਭਾਗ ਲੈਂਦਾ ਆ ਰਿਹਾ ਹੈ। ਉਸ ਨੂੰ ਕਿਸਾਨ ਸੰਘਰਸ਼ਾਂ ਦੌਰਾਨ ਕਈ ਵਾਰ ਜੇਲ੍ਹ ਜਾਣਾ ਪਿਆ ਹੈ।[1] 2020-21 ਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਸੰਘਰਸ਼ ਦੀ ਅਗਵਾਈ ਕਰਦਿਆਂ ਉਸ ਨੇ ਸਰਕਾਰ ਨਾਲ ਦੂਜੀਆਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਅੰਦੋਲਨ ਦੀ ਅਗਵਾਈ ਕੀਤੀ ਅਤੇ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਕਿਸਾਨਾਂ ਦੇ ਨਾਂ ਖੁੱਲ੍ਹੀ ਚਿੱਠੀ ਲਿਖੀ।[2]

ਰਾਜਨੀਤਕ ਸਰਗਰਮੀਆਂ

ਬਲਬੀਰ ਸਿੰਘ ਰਾਜੇਵਾਲ ਨੂੰ 2015 ਵਿੱਚ ਸ੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਹਲਕਾ ਸਮਰਾਲਾ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਸੀ।[3]

ਹਵਾਲੇ

ਫਰਮਾ:ਹਵਾਲੇ

  1. Service, Tribune News. "Farm leaders behind the agitation". Tribuneindia News Service (in English). Retrieved 2020-12-11.
  2. ਰਾਜੇਵਾਲ, ਬਲਵੀਰ ਸਿੰਘ. "ਕਿਸਾਨਾਂ ਦੇ ਨਾਂ ਖੁੱਲ੍ਹੀ ਚਿੱਠੀ". Tribuneindia News Service. Retrieved 2021-01-14.
  3. Service, Tribune News. "ਕਿਸਾਨਾਂ ਤੇ ਮਜ਼ਦੂਰਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਹੋਣਗੇ: ਰਾਜੇਵਾਲ". Tribuneindia News Service. Retrieved 2021-01-14.ਫਰਮਾ:ਮੁਰਦਾ ਕੜੀ