ਬਲਬੀਰ ਆਤਿਸ਼

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox writer

ਬਲਬੀਰ ਆਤਿਸ਼ (12 ਦਸੰਬਰ 1950 - 1 ਜੁਲਾਈ 1999) ਪੰਜਾਬੀ ਕਵੀ ਸੀ। ਉਹ ਰੋਜ਼ਾਨਾ ਨਵਾਂ ਜ਼ਮਾਨਾ ਵਿੱਚ ਗੋਪ ਗਪੰਗਮ ਨਾਮ ਹੇਠ ਕਾਵਿ-ਵਿਅੰਗ ਲਿਖਦਾ ਹੁੰਦਾ ਸੀ। ਉਹ ਰੰਗਮੰਚ ਸਰਗਰਮੀਆਂ ਵਿੱਚ ਵੀ ਬਹੁਤ ਦਿਲਚਸਪੀ ਲੈਂਦਾ ਸੀ ਅਤੇ ਇਪਟਾ ਦੀ ਖੰਨਾ ਇਕਾਈ ਨਾਲ ਜੁੜਿਆ ਹੋਇਆ ਸੀ।

ਜੀਵਨ ਵੇਰਵੇ

ਬਲਬੀਰ ਆਤਿਸ਼ ਦਾ ਜਨਮ 12 ਦਸੰਬਰ 1950 ਨੂੰ ਖੰਨਾ, ਜ਼ਿਲ੍ਹਾ ਲੁਧਿਆਣਾ ਵਿੱਚ ਉਘੇ ਕਮਿਊਨਿਸਟ ਆਗੂ ਕਾ. ਗੁਰਬਖਸ਼ ਸਿੰਘ ਦੇ ਘਰ ਹੋਇਆ ਸੀ। ਉਹ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡਾ ਸੀ।

ਕਾਵਿ ਸੰਗ੍ਰਹਿ

  • ਕਲਮ ਦਾ ਕਰਜ਼[1]
  • ਮੌਸਮ ਕਿੰਨਾ ਬਦਲ ਗਿਆ ਹੈ
  • ਅਨੁਭਵ[2]

ਲੰਮੀ ਕਵਿਤਾ

  • ਪਾਗਲ ਘੋੜਿਆਂ ਦੇ ਸੁੰਮਾਂ ਹੇਠ[3]

ਫਰਮਾ:Quote box

ਕਾਵਿ-ਨਮੂਨਾ

ਮਹਿਰਾਬਾਂ

ਇੱਕ ਮਹਿਰਾਬ ਸਰੂ ਦਾ ਬੂਟਾ
ਪਰ ਅੱਖਾਂ ਵਿੱਚ ਟੋਏ
ਬੀਤ ਗਏ ਨੂੰ ਚੇਤੇ ਕਰਕੇ
ਮੁੜ ਮੁੜ ਬੂਹਾ ਢੋਏ।

ਇੱਕ ਮਹਿਰਾਬ ਕਸੀਦਾ ਕੱਢੇ
ਕਿੱਕਰ ਦੇ ਮੁਢ ਉੱਤੇ
ਫਿਰ ਵੀ ਫੁੱਲ ਕੌਲਾਂ ਦੇ ਕੱਚੇ
ਨਹੀਂ ਉਠਦੇ ਸੁੱਤੇ।

ਇੱਕ ਮਹਿਰਾਬ ਗਰੀ ਦਾ ਟੋਟਾ
ਖਿੜੀ ਕਪਾਹ ਦੀ ਫੁੱਟੀ
ਚੜ੍ਹਦੀ ਉਮਰੇ ਜਿਵੇਂ ਪਲਾਹੀ
ਹੋਵੇ ਬਣ 'ਚੋਂ ਕੱਟੀ।


ਇੱਕ ਮਹਿਰਾਬ ਨਿਰੀ ਸੰਧਿਆ ਹੈ
ਵੇਸ ਗੇਰੂਆ ਪਾਇਆ
ਦਸਤਕ ਵਾਂਗਰ ਬੂਹੇ ਚਿਪਕੀ
ਜਿਉਂ ਹੌਕਾ ਤਰਹਾਇਆ।

ਇੱਕ ਮਹਿਰਾਬ ਸੰਖ ਪੂਰਦੀ
ਠਾਕਰ ਦੁਆਰੇ ਅੰਦਰ
ਪਾਰਵਤੀ ਲਈ ਤਹਿਖਾਨਾ ਹੈ
ਜਿਥੇ ਸ਼ਿਵ ਦਾ ਮੰਦਰ।

ਇੱਕ ਮਹਿਰਾਬ ਸ਼ੀਸ਼ ਮਹਿਲ ਦੀ
ਰੰਗਸ਼ਾਲਾ ਵਿੱਚ ਸੁੱਤੀ
ਸੋਨੇ ਦੀਆਂ ਤਾਰਾਂ ਵਿੱਚ ਕੱਢੀ
ਜਿਉਂ ਚਮੜੇ ਦੀ ਜੁੱਤੀ।


ਇੱਕ ਮਹਿਰਾਬ ਸੜਕ ਤੇ ਚਿਪਕੀ
ਲੁੱਕ ਦੇ ਅੰਦਰ ਝਾਕੇ
ਅੰਬਰ ਦੀ ਪੌੜੀ ਤੇ ਚੜ੍ਹਦੀ
ਤਰਲਾ ਲਾਈ ਢਾਕੇ।

ਇੱਕ ਮਹਿਰਾਬ ਦੰਦਾਸਾ ਮਲ ਕੇ
ਟਿੱਚਰ ਬਣੀ ਖਲੋਤੀ
ਜੋ ਜਦ ਚਾਹੇ ਉਹਦੇ ਵਿਹੜੇ
ਬੰਨ੍ਹ ਸਕਦਾ ਹੈ ਬੋਤੀ।

ਇੱਕ ਮਹਿਰਾਬ ਰੋਟੀ ਦਾ ਟੁਕੜਾ
ਮਿਹਨਤ ਦੇ ਦਰਵਾਜੇ
ਜਿਸਦੀ ਖਾਤਰ ਜੂਝ ਰਹੇ ਹਨ
ਹੱਕਾਂ ਦੇ ਸ਼ਹਿਜ਼ਾਦੇ।

ਹਵਾਲੇ

ਫਰਮਾ:ਹਵਾਲੇ