ਬਰਗਾੜੀ
Jump to navigation
Jump to search
ਜਿਲ੍ਹਾ | ਡਾਕਖਾਨਾ | ਆਬਾਦੀ | ਖੇਤਰ | ਨਜਦੀਕ | ਥਾਣਾ |
---|---|---|---|---|---|
ਫਰੀਦਕੋਟ | ਬਰਗਾੜੀ | 7,500 | 4500ਏਕੜ | ਬਠਿੰਡਾ ਕੋਟਕਪੂਰਾ ਰੋਡ | ਥਾਣਾ ਸਦਰ, ਬਠਿੰਡਾ ਰੋਡ, ਬਾਜਾਖਾਨਾ (8 ਕਿਲੋਮੀਟਰ) |
ਬਰਗਾੜੀ ਭਾਰਤੀ ਪੰਜਾਬ ਦੇ ਫ਼ਰੀਦਕੋਟ ਜ਼ਿਲ੍ਹੇ ਦੇ ਬਲਾਕ ਕੋਟਕਪੂਰਾ ਤਹਿਸੀਲ ਜੈਤੋ ਦਾ ਇੱਕ ਪ੍ਸਿੱਧ ਪਿੰਡ ਹੈ।[1] ਇਹ ਬਠਿੰਡਾ-ਬਾਜਾਖਾਨਾ-ਫਰੀਦਕੋਟ ਮੁੱਖ ਸੜਕ ਤੇ ਕੋਟਕਪੂਰਾ ਤੋਂ ਲਗਭਗ 14ਕਿਲੋਮੀਟਰ ਦੂਰੀ ਤੇ ਸਥਿਤ ਹੈ।ਬਰਗਾੜੀ ਦੇ ਨਾਲ ਮੋਗਾ ਜਿਲੵੇ ਦੀ ਹੱਦ ਲਗਦੀ ਹੈ। ਬਰਗਾੜੀ ਦੇ ਨਾਲ ਬਹਿਬਲ ਕਲਾਂ, ਬਹਿਬਲ ਖੁਰਦ, ਰਣ ਸਿੰਘ ਵਾਲਾ, ਝੱਖੜ ਵਾਲਾ, ਗੋਂਦਾਰਾ, ਬੁਰਜ ਜਵਾਹਰ ਸਿੰਘ ਵਾਲਾ,ਸਾਹੋਕੇ, ਬੁਰਜ ਹਰੀਕੇ ਦੀ ਹੱਦ ਲਗਦੀ ਹੈ।ਪਿੰਡ ਦੀ ਅਬਾਦੀ ਲਗਪਗ 10000 ਦੇ ਕਰੀਬ ਹੈ ਤੇ ਵਾਹੀਯੋਗ ਰਕਬਾ 4500 ਏਕੜ ਹੈ। ਇਸ ਪਿੰਡ ਦੀ ਵੋਟ ਤਕਰੀਬਨ 7500 ਹੈ। ਪਿੰਡ ਵਿੱਚ ਸਹਿ-ਸਿੱਖਿਆ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੈ। ਇਸ ਤੋਂ ਇਲਾਵਾ ਪਿੰਡ ਵਿੱਚ ਤਿੰਨ ਸਰਕਾਰੀ ਪ੍ਰਾਇਮਰੀ ਸਕੂਲ ਹਨ।