ਫ਼ਾਰੂਖ਼ ਸ਼ੇਖ਼

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਜੀਵਨੀ

ਫਾਰੂਖ਼ ਸ਼ੇਖ (25 ਮਾਰਚ 1948 - 27 ਦਸੰਬਰ 2013) ਦਾ ਜਨਮ ਮੁਸਤਫ਼ਾ ਸ਼ੇਖ ਜੋ ਮੁੰਬਈ ਦੇ ਵਕੀਲ ਸਨ, ਦੇ ਘਰ ਫਰੀਦਾ ਸ਼ੇਖ ਦੀ ਕੁੱਖੋਂ 'ਚ ਗੁਜਰਾਤ ਦੇ ਬੜੌਦਾ ਜ਼ਿਲ੍ਹੇ ਦੇ ਅਮਰੇਲੀ 'ਚ ਹੋਇਆ | ਆਪਣੀ ਜੀਵਨ ਸਾਥਣ ਰੂਪਾ ਨੂੰ ਉਹ ਕਾਲਜ ਦੇ ਦਿਨਾਂ ਤੋਂ ਜਾਣਦੇ ਸਨ। ਬਾਅਦ ਵਿੱਚ ਉਨ੍ਹਾਂ ਵਿਆਹ ਕਰਵਾ ਲਿਆ। ਉਨ੍ਹਾਂ ਦੀਆਂ ਦੋ ਧੀਆਂ ਸ਼ਾਇਸਤਾ ਤੇ ਸਨਾਅ ਹਨ। ਉਨ੍ਹਾਂ ਦਾ ਜਨਮ ਇੱਕ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ। ਆਪ ਇੱਕ ਭਾਰਤੀ ਐਕਟਰ, ਸਮਾਜ-ਸੇਵੀ ਅਤੇ ਇੱਕ ਟੈਲੀਵਿਜਨ ਪ੍ਰਸਤੁਤਕਰਤਾ ਹੈ। ਉਹ 70 ਅਤੇ 80 ਦੇ ਦਹਾਕਿਆਂ ਦੀਆਂ ਫਿਲਮਾਂ ਲਈ ਮੁੱਖ ਤੌਰ ਤੇ ਜਾਣਿਆ ਜਾਂਦਾ ਹੈ। ਉਹ ਆਮ ਤੌਰ ਤੇ ਕਲਾ ਸਿਨੇਮਾ ਵਿੱਚ ਆਪਣੇ ਕਾਰਜ ਲਈ ਪ੍ਰਸਿੱਧ ਹੈ ਜਿਸਨੂੰ ਸਮਾਂਤਰ ਸਿਨੇਮਾ ਵੀ ਕਿਹਾ ਜਾਂਦਾ ਹੈ। ਉਸਨੇ ਸਤਿਆਜੀਤ ਰਾਏ, ਸ਼ਿਆਮ ਬੇਨੇਗਲ, ਮੁਜ਼ਫਰ ਅਲੀ, ਹਰਿਸ਼ੀਕੇਸ਼ ਮੁਖਰਜੀ ਅਤੇ ਕੇਤਨ ਮਹਿਤਾ ਵਰਗੇ ਨਿਰਦੇਸ਼ਕਾਂ ਨਾਲ ਵੀ ਕੰਮ ਕੀਤਾ ਹੈ।[1]

ਥਿਏਟਰ ਅਤੇ ਫਿਲਮਾਂ

ਫਾਰੂਖ਼ ਸ਼ੇਖ਼ ਨੇ ਵਕਾਲਤ ਪਾਸ ਕੀਤੀ ਸੀ ਪਰ ਉਨ੍ਹਾਂ ਦਾ ਕੰਮ ਲੀਹ ਉੱਤੇ ਨਾ ਚੜ੍ਹ ਸਕਿਆ। ਕਾਲਜ ਦੇ ਦਿਨਾਂ ਤੋਂ ਹੀ ਉਹ ਥੀਏਟਰ ਨਾਲ ਜੁੜੇ ਹੋਏ ਸਨ ਅਤੇ ਫਿਰ ਉਨ੍ਹਾਂ ਥੀਏਟਰ ਵੱਲ ਮੂੰਹ ਕਰ ਲਿਆ। ਫਾਰੂਖ਼ ਸ਼ੇਖ਼ ਨੇ 1973 ਵਿੱਚ ਫਿਲਮਾਂ ਵਿੱਚ ਆਉਣ ਤੋਂ ਪਹਿਲਾਂ ਥਿਏਟਰ ਨਾਲ ਜੁੜੇ ਹੋਏ ਸਨ। ਫਿਲਮਾਂ ਦੇ ਨਾਲ-ਨਾਲ ਉਹ ਥਿਏਟਰ ਵਿੱਚ ਵੀ ਸਰਗਰਮ ਰਹੇ। ਸ਼ਬਾਨਾ ਆਜ਼ਮੀ ਨਾਲ ਉਨ੍ਹਾਂ ਦਾ ਨਾਟਕ ‘ਤੁਮਹਾਰੀ ਅੰਮ੍ਰਿਤਾ’ ਬੜਾ ਹਿੱਟ ਹੋਇਆ। 1973 ਵਿੱਚ ਦੇਸ਼ ਦੀ ਵੰਡ ਬਾਰੇ ਐਮ.ਐਸ. ਸੱਥਿਊ ਵੱਲੋਂ ਬਣਾਈ ਫਿਲਮ ‘ਗਰਮ ਹਵਾ’ ਵਿੱਚ ਉਨ੍ਹਾਂ ਬਲਰਾਜ ਸਾਹਨੀ ਦੇ ਛੋਟੇ ਪੁੱਤਰ ਦਾ ਕਿਰਦਾਰ ਨਿਭਾਇਆ ਸੀ। ਹਿੰਦੀ ਵਿੱਚ ਆਰਟ ਸਿਨਮਾ ਦੀ ਲਹਿਰ ਖੜ੍ਹੀ ਕਰਨ ਲਈ ਇਸ ਫਿਲਮ ਨੂੰ ਅਹਿਮ ਮੰਨਿਆ ਜਾਂਦਾ ਹੈ। ਇਸ ਫਿਲਮ ਤੋਂ ਬਾਅਦ ਉਨ੍ਹਾਂ ਕਦੀ ਪਿਛਾਂਹ ਮੁੜ ਕੇ ਨਹੀਂ ਦੇਖਿਆ।

ਮਸ਼ਹੂਰ ਫਿਲਮਾਂ

ਜਿਨ੍ਹਾਂ ਫਿਲਮਾਂ ਨਾਲ ਫਾਰੂਖ਼ ਸ਼ੇਖ਼ ਦਾ ਨਾਂ ਪੀਡਾ ਜੁੜਿਆ ਹੋਇਆ ਹੈ, ਉਨ੍ਹਾਂ ਵਿੱਚ ਸ਼ਤਰੰਜ ਕੇ ਖਿਲਾੜੀ (ਸੱਤਿਆਜੀਤ ਰੇਅ), ਨੂਰੀ, ਚਸ਼ਮੇ ਬੱਦੂਰ, ਕਿਸੀ ਸੇ ਨਾ ਕਹਿਨਾ, ਕਥਾ, ਫਾਸਲੇ ਤੇ ਸਾਗਰ ਸਰਹੱਦੀ ਦੀ ਫਿਲਮ ਬਾਜ਼ਾਰ ਸ਼ਾਮਲ ਹਨ।

ਦੀਪਤੀ ਨਵਲ ਨਾਲ ਜੋੜੀ

ਅਦਾਕਾਰਾ ਦੀਪਤੀ ਨਵਲ ਨਾਲ ਉਨ੍ਹਾਂ ਦੀ ਖ਼ੂਬ ਜੋੜੀ ਬਣੀ ਅਤੇ ਇਨ੍ਹਾਂ ਨੇ ‘ਚਸ਼ਮੇ ਬੱਦੂਰ’, ‘ਕਿਸੀ ਸੇ ਨਾ ਕਹਿਨਾ’, ‘ਕਥਾ’ ਤੇ ਹਾਲ ਹੀ ’ਚ ਲਿਸਨ ਆਮਿਆ’ ਵਿੱਚ ਯਾਦਗਾਰੀ ਭੂਮਿਕਾਵਾਂ ਨਿਭਾਈਆਂ।

ਸਾਰਥਿਕ ਸਿਨਮਾ

ਥੀਏਟਰ ਨਾਲ ਜੁੜੇ ਚਰਚਿਤ ਅਦਾਕਾਰ ਫਾਰੂਖ਼ ਸ਼ੇਖ ਜਦੋਂ ਫਿਲਮਾਂ ਵੱਲ ਆਏ ਤਾਂ ਉਦੋਂ ਸਾਰਥਿਕ ਸਿਨਮਾ ਹਿੰਦੀ ਫਿਲਮੀ ਦੁਨੀਆ ਵਿੱਚ ਦਸਤਕ ਦੇ ਰਿਹਾ ਸੀ। ਉਸ ਵੇਲੇ ਉਨ੍ਹਾਂ ਬਿਹਤਰੀਨ ਫਿਲਮਾਂ ਵਿੱਚ ਬਿਹਤਰੀਨ ਅਦਾਕਾਰੀ ਦਾ ਜਲਵਾ ਦਿਖਾਇਆ। ਸਾਰਥਿਕ ਸਿਨੇਮੇ ਵਾਲੇ ਉਸ ਦੌਰ ਵਿੱਚ ਸ਼ਬਾਨਾ ਆਜ਼ਮੀ, ਓਮ ਪੁਰੀ, ਨਸੀਰੁਦੀਨ ਸ਼ਾਹ, ਦੀਪਤੀ ਨਵਲ ਵਰਗੇ ਅਦਾਕਾਰਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਕੰਮ ਕੀਤਾ ਅਤੇ ਸਿਨੇਮੇ ਰਾਹੀਂ ਸਮਾਜਿਕ ਸੁਨੇਹਾ ਦੇਣ ਵਿੱਚ ਕਾਮਯਾਬ ਰਹੇ। ਉਹ ਇੱਕ ਵਾਰ ਵੀ ਪੈਸੇ ਪਿੱਛੇ ਨਹੀਂ ਭੱਜੇ ਬਲਕਿ ਸਦਾ ਸਾਰਥਿਕ ਕੰਮ ਨੂੰ ਹੀ ਪਹਿਲ ਦਿੱਤੀ। ਉਹ ‘ਸਾਸ ਬਹੂ ਔਰ ਸੈਂਸੈਕਸ’, ‘ਟੈੱਲ ਮੀ ਓ ਖੁਦਾ’ ਅਤੇ ‘ਲਾਹੌਰ’ ਵਰਗੀਆਂ ਫਿਲਮਾਂ ਕਰ ਰਹੇ ਸਨ। ‘ਲਾਹੌਰ’ ਫਿਲਮ ਵਿੱਚ ਉਨ੍ਹਾਂ ਬਾਕਸਿੰਗ ਕੋਚ ਦਾ ਕਿਰਦਾਰ ਨਿਭਾਇਆ ਅਤੇ 2010 ਵਿੱਚ ਸਹਾਇਕ ਅਦਾਕਾਰ ਦਾ ਕੌਮੀ ਫਿਲਮ ਪੁਰਸਕਾਰ ਹਾਸਲ ਕੀਤਾ। ਉਹ ਟੀਵੀ ਪ੍ਰੋਗਰਾਮਾਂ ਲਈ ਵੀ ਸਰਗਰਮ ਰਹੇ। ਉਨ੍ਹਾਂ ‘ਸ੍ਰੀਕਾਂਤ’, ‘ਚਮਤਕਾਰ’, ‘ਜੀ ਮੰਤਰੀ ਜੀ’ ਲੜੀਵਾਰਾਂ ਵਿੱਚ ਕੰਮ ਕੀਤਾ। ਜ਼ੀ. ਟੀ. ਵੀ. ਦੇ ਮਸ਼ਹੂਰ ਪ੍ਰੋਗਰਾਮ ਪਾਪੂਲਰ ਚੈਟ ਸ਼ੋਅ 'ਜੀਨਾ ਇਸੀ ਕਾ ਨਾਮ ਹੈ'[2] ਦੀ ਮੇਜ਼ਬਾਨੀ ਵੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਬਾਲੀਵੁੱਡ ਦੀਆਂ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨਾਲ ਇੰਟਰਵਿਊ ਕੀਤੀ | ਉਨ੍ਹਾਂ ਨੇ ਫਿਲਮ 'ਕਥਾ' ਤੇ ਯਸ਼ ਚੋਪੜਾ ਦੀ ਫਿਲਮ 'ਫ਼ਾਸਲੇ' 'ਚ ਖਲਨਾਇਕ ਦੀ ਭੂਮਿਕਾ ਵੀ ਨਿਭਾਈ | ਉਹ ਫ਼ਿਲਮ 'ਸਾਸ ਬਹੂ ਔਰ ਸੈਂਸੈਕਸ' (2008) ਅਤੇ 'ਲਾਹੌਰ' (2009) 'ਚ ਵੀ ਨਜ਼ਰ ਆਏ ਜਿਸ ਲਈ ਉਨ੍ਹਾਂ ਨੂੰ 2010 'ਚ ਸਰਬੋਤਮ ਸਹਾਇਕ ਕਲਾਕਾਰ ਲਈ ਰਾਸ਼ਟਰੀ ਫ਼ਿਲਮ ਪੁਰਸਕਾਰ ਪ੍ਰਦਾਨ ਕੀਤਾ ਗਿਆ |[3]

ਸਨਮਾਨ

2010 ਵਿੱਚ ਸਹਾਇਕ ਅਦਾਕਾਰ ਦਾ ਰਾਸ਼ਟਰੀ ਫਿਲਮ ਪੁਰਸਕਾਰ

ਮੌਤ

ਉਨ੍ਹਾਂ ਦਾ 27 ਦਸੰਬਰ 2013 ਨੂੰ ਦਿਲ ਦਾ ਦੌਰਾ ਪੈਣ ਨਾਲ ਦੁਬਈ 'ਚ ਦਿਹਾਂਤ ਹੋ ਗਿਆ। ਉਹ 65 ਵਰ੍ਹਿਆਂ ਦੇ ਸਨ।

ਹਵਾਲੇ

ਫਰਮਾ:ਹਵਾਲੇ