ਫ਼ਰੀਦਕੋਟ ਹਾਊਸ

ਭਾਰਤਪੀਡੀਆ ਤੋਂ
Jump to navigation Jump to search

ਫ਼ਰੀਦਕੋਟ ਹਾਊਸ ਹਰਿਆਣਾ ਦੇ ਸ਼ਹਿਰ ਕੁਰੂਕਸ਼ੇਤਰ ਵਿੱਚ ਝਾਂਸਾ ਰੋਡ ਉੱਪਰ ਸਥਿਤ ਇੱਕ ਇਤਿਹਾਸਕ ਸਮਾਰਕ ਹੈ ਜਿਸਨੂੰ ਫ਼ਰੀਦਕੋਟ ਰਿਆਸਤ ਦੇ ਰਾਜਾ ਵਜ਼ੀਰ ਸਿੰਘ ਦੀ ਯਾਦ ਵਿੱਚ ਬਣਾਇਆ ਗਿਆ ਸੀ। ਇਹ ਹਾਊਸ ਸਿੱਖ ਭਵਨ ਨਿਰਮਾਣ ਕਲਾ ਦਾ ਉੱਤਮ ਨਮੂਨਾ ਹੈ।

ਇਤਿਹਾਸ

ਮਹਾਰਾਜਾ ਵਜ਼ੀਰ ਸਿੰਘ 1849 ਈ. ਵਿੱਚ ਮਹਾਰਾਜਾ ਪਹਾੜਾ ਸਿੰਘ ਦੀ ਮੌਤ ਤੋਂ ਬਾਅਦ 21 ਸਾਲ ਦੀ ਉਮਰ ਵਿੱਚ ਫ਼ਰੀਦਕੋਟ ਰਿਆਸਤ ਦਾ ਰਾਜਾ ਬਣੇ ਜਿਹਨਾਂ ਨੇ 1849 ਤੋਂ 1874 ਤੱਕ ਰਾਜ ਕੀਤਾ। ਮਹਾਰਾਜਾ ਵਜ਼ੀਰ ਸਿੰਘ ਅਕਸਰ ਕੁਰੂਕਸ਼ੇਤਰ ਦੇ ਤੀਰਥਾਂ ਦੇ ਦਰਸ਼ਨ ਕਰਨ ਲਈ ਆਉਂਦੇ ਰਹਿੰਦੇ ਸਨ ਤੇ ਉੱਥੇ ਹੀ ਲੰਮਾ ਸਮਾਂ ਰਹਿੰਦੇ ਸਨ। ਆਖ਼ੀਰ 1874 ਵਿੱਚ ਉਹਨਾਂ ਦੀ ਕੁਰੂਕਸ਼ੇਤਰ ਵਿੱਚ ਹੀ ਮੌਤ ਹੋ ਗਈ। ਮੌਤ ਤੋਂ ਬਾਅਦ ਫ਼ਰੀਦਕੋਟ ਦੀ ਰਾਣੀ ਨੇ ਉਹਨਾਂ ਦੀ ਯਾਦ ਵਿੱਚ ਉਸੇ ਸਥਾਨ ਤੇ ਹਰਿਆਣੇ ਦੇ ਲੋਕਾਂ ਦੀ ਮਦਦ ਨਾਲ ਇੱਕ ਸਮਾਰਕ ਬਣਵਾਇਆ ਜਿਸਨੂੰ ਫ਼ਰੀਦਕੋਟ ਹਾਉੂਸ ਕਿਹਾ ਜਾਣ ਲੱਗਾ।[1]