ਫਲੌਂਡ ਕਲਾਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox settlement ਫਲੌਂਡ ਕਲਾਂ ਭਾਰਤੀ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਬਲਾਕ ਮਲੇਰਕੋਟਲਾ ਦਾ ਇੱਕ ਪਿੰਡ ਹੈ।[1] ਪਿੰਡ ਦਾ ਭੋਂਇ ਖੇਤਰ 268 ਹੈਕਟਰ ਹੈ। ਵਸੋਂ 2011 ਦੇ ਅੰਕੜਿਆਂ ਅਨੁਸਾਰ 1310 ਹੋ ਗਈ ਹੈ। ਮਾਲੇਰਕੋਟਲੇ ਦਾ ਰੇਲਵੇ ਸਟੇਸ਼ਨ 8 ਕਿਲੋਮੀਟਰ ’ਤੇ ਸਥਿਤ ਹੈ। ਸੰਗਰੂਰ ਤੋਂ 40 ਕਿਲੋਮੀਟਰ ਉੱਤਰ ਵੱਲ ਹੈ। ਇਥੋਂ ਨੇੜਲਾ ਸ਼ਹਿਰ ਅਤੇ ਰੇਲਵੇ ਸਟੇਸ਼ਨ ਮਾਲੇਰਕੋਟਲਾ ਹੈ।

ਇਤਿਹਾਸ

ਸੰਨ 1808 ਵਿੱਚ ਮਹਾਰਾਜਾ ਰਣਜੀਤ ਸਿੰਘ ਸਤਲੁਜ ਨੂੰ ਪਾਰ ਕਰਕੇ "ਦੁਲਾਧੀ " ਪਿੰਡ ਦਾ ਫ਼ੈਸਲਾ ਕਰਾਓਣ ਲਈ ਆਇਆ ਜੋ ਕਿ ਪਟਿਆਲਾ ਅਤੇ ਨਾਭਾ ਰਿਆਸਤ ਵਿਚਕਾਰ ਝਗੜੇ ਦਾ ਕਾਰਨ ਬਣ ਗਿਆ ਸੀ ਇਸ ਲੜਾਈ ਸਮੇ ਜੀਂਦ ਦਾ ਰਾਜਾ ਭਾਗ ਸਿੰਘ ਮਾਰਿਆ ਗਿਆ। ਰਾਜਾ ਜਸਵੰਤ ਸਿੰਘ, ਨਾਭਾ,ਭਾਈ ਲਾਲ ਸਿੰਘ ਕੈਥਲ,ਸਰਦਾਰ ਗੁਰਦਿਤ ਸਿੰਘ ਲਾਡਵਾ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਚਲ ਦੇ ਸਨ। ਮਲੇਰਕੋਟਲਾ ਦੇ ਪਠਾਨੀ ਇਲਾਕੇ ਤੇ " ਸਿੰਘ ਸਾਹਿਬ " ਰਣਜੀਤ ਸਿੰਘ ਨੇ ਧਾਬਾ ਬੋਲ ਦਿਤਾ ਜਿਥੇ ਆਤੋਓਅ ਉੱਲਾ ਖਾਨ ਦਾ ਰਾਜ ਸੀ ਜਿਸ ਤੋਂ 1,000000 ਰਪੁਏ ਖ਼ਰਾਜ ਮੰਗੀ ਗਈ। ਖਾਨ ਨੇ ਕੁਝ ਰਕਮ ਅਦਾ ਕੀਤੀ ਤੇ ਕਿੱਲਾ ਜਮਾਲਪੁਰ ਤੇ ਤਿਨ ਹੋਰ ਕਿਲਿਆਂ ਨੂੰ ਰਾਜਾ ਪਟਿਆਲਾ ਪਾਸ ਗਿਰ੍ਬੀ ਰਖ ਦਿਤਾ। ਨਵਾਬ ਅਤੋਉਲਾ ਖਾਨ ਨੇ ਬਾਬਾ ਗੱਜਣ ਸ਼ਾਹ ਨੂੰ ਫ੍ਲੋੜ,ਛੋਟੀ ਫ਼ਲੋੰਡ, ਬਾਲੇਵਾਲ, ਭੋਗੀਵਾਲ, ਤੇ ਨਵਾਬ ਰਾਇਕੋਟ ਨੇ ਪਡੋਰੀ ਪਿੰਡ " ਖਰਚ ਤੇ ਖ਼ੁਰਾਕ " ਲਈ ਦਿਤੇ ਜਿਸ ਦੇ ਫ਼ਾਰਸੀ ਵਿੱਚ ਲਿਖੇ "ਪੱਟੇ " ਬਾਬਾ ਜੀ ਦੀ ਸਮਾਧ ਤੇ ਮੋਜੂਦ ਹਨ। ਸਰਕਾਰ ਇਸ ਜਮੀਨ ਦਾ ਮਾਮਲਾ ਨਹੀ ਲੈਦੀ।

ੲਿਹ ਧਾਰਮਿਕ ਅਤੇ ੲਿਤਿਹਾਸਕ ਪਿੰਡ ਹੈ ਮਾਲੇਰਕੋਟਲਾ ਰਿਅਾਸਤ ਤੇ ਸੰਗਰੂਰ ਜਿਲੇ ਦੇ ਪ੍ਰਸ਼ਾਸਨਿਕ ਦਾ ਅਾਖਿਰੀ ਖੇਤਰ ਹੈ। ਸੰਨ ੧੯੪੭ ਦੀ ਵੰਡ ਸ਼ਮੇ ੲਿਸ਼ ਦੀ ਹਦ ਅੰਦਰ ਕੋੲੀ ਕਤਲੋਗਰਦ ਨਹੀਂ ਹੋੲਿਅਾ। ਪੂਰਵ ਵਲ ਫਕੀਰ ਬਾਬਾ ਗਜਣ ਸ਼ਾਹ ਜੀ ਦੀ ਸਮਾਧ ਬਣੀ ਹੋੲੀ ਹੇੈ ਜਿਸ ਦੇ ਨਾਂੳੁ ਮਹਾਰਾਜਾ ਰਣਜੀਤ ਸਿੰਘ ਦੇ ਹੁਕਮ ਮੁਤਾਬਿਕ ਵਕਤ ਦੇ ਨਵਾਬਾਂ ਵਲੋਂ ਜਮੀਨ ਦੇ "ਪਟੇ" ਫਾਰਸ਼ੀ ਭਾਸ਼ਾ ਵਿਚ ਲਿਖੇ ਹੋੲੇ ਹਾਂਲੀ ਵੀ ਮਜੌਦ ਹਨ। ੲਿਥੇ ਹਰ ਜਾਤ ਤੇ ਬਰਾਦਰੀ ਦੇ ਲੋਕ ਜਿਵੇਂ ਕਿ ਤੇਲੀ,ਭਰਾੲੀ,ਨਾੲੀ,ਝਿੳੁਰ,ਸੁਨਿਅਾਰ,ਛਿਬੇ,ਜੁਲਾਹੇ,ਬਾਣਿੲੇ,ਮ੍ਹਜਬੀ ਸਿੰਘ,ਰਾਮਦਾਸੀੲੇ,ਲੁਹਾਰ,ਤਰਖਾਣ, ਪੰਡਤ ,ਬਾਬਾ ਜੀ ਦੇ ਪੈਰੋਕਾਰ ਮੰਹਤ,ਜਟ ਜਿਮੀਦਾਰ ਅਾਪਸੀ ਪ੍ਰੇਮ ਤੇ ਸ਼ੁਹਿਰਦਤਾ ਨਾਲ ਰਹਿੰਦੇ ਹਨ।

ਸੰਮਤ 1884 ਵਿੱਚ ਬਾਬਾ ਗੱਜਣ ਸ਼ਾਹ ਜੀ ਨੇ ਲੋਹੜੀ ਦਾ ਮੇਲਾ ਆਪ ਸੁਰੂ ਕੀਤਾ | ਦੂਰ ਦੁਰਾਡੇ ਤੋ ਸੰਤ ਮਹਾਤਮਾ , ਸਾਧੂ ,ਸੰਸਕ੍ਰਿਤ ਦੇ ਵਿਦਵਾਨ , ਅਯੂਰਵੇਦਾ ਦੇ ਗਿਆਤਾ ਇਸ ਮੇਲੇ ਵਿੱਚ ਸਿਰਕਤ ਕਰਦੇ ਸਨ ਪ੍ਰੰਤੂ ਸਮੇਂ ਦੇ ਬਦਲਾਵ ਨਾਲ ਸਾਧੂ ਲੋਕ ਹੁਣ ਘਟ ਹੀ ਆਓਦੇ ਹਨ |ਇਸ ਤੋਂ ਇਲਾਵਾ ਪ੍ਰਪਰਾਗਤ ਸ਼ਾਜਾਂ ਨਾਲ ਲੋਕ ਵਿਰਸ਼ੇ ਨੂੰ ਗਾਉਣ ਵਾਲੇ , ਮਤੋਈ ਦੇ ਕਵਾਲ ,ਇਕਤਾਰਾ ਨਾਲ ਮਨੋਰੰਜਨ ਕਰਨ ਵਾਲੇ ਕਲਾਕਾਰ ਹੁਣ ਵੀ ਮੇਲੇ ਵਿੱਚ ਆਪਣੇ ਫਨ ਦਾ ਮੁਜਾਹਰਾ ਕਰਦੇ ਹਨ ਤੇ ਇਨਾਂ ਨੂੰ ਬਾਬਾ ਜੀ ਦੇ ਪ੍ਰੋਕਾਰ ' ਰਸਦ ' ਦਿੰਦੇ ਹਨ |ਸੰਨ 1951 ਤੋਂ ਯੁੰਗ ਫਾਰਮਰ ਕਲਬ ਪੇਂਡੂ ਖੇਡਾਂ ਕਬਡੀ , ਫੁਟਵਾਲ , ਵਾਲੀਵਾਲ , ਰਛਾ -ਕਛੀ ,ਪਹਿਲਵਾਨਾਂ ਦੇ ਦੰਗਲ ,ਦੋੜਾਂ ਹਰ ਸਾਲ ਅਜੋਜਿਤ ਕਰਵਾਦੇ ਹਨ |

ਜਿਆਦਾ ਤਰ ਲੋਕ ਫ਼ੋਜ ਵਿਚ ਸੇਵਾ ਕਰਦੇ ਰਹੇ ਹਨ ਸੂਬੇਦਾਰ ਦਲੀਪ ਸਿੰਘ 1944 ਸ਼ਮੇ ਦੁਨੀਆਂ ਦੀ ਦੂਜੀ ਜੰਗ ਵਿਚ ਕੋਰੀਆ (KOREA)ਮਿਲਟਰੀ ਦੀ ਅਮ੍ਬੁਲਾਂਸ ਟੁਕ੍ਰੀ ਦੇ ਮੈਬਰ ਸਨ ਤੇ ਇਨਾਂ ਦਾ ਤਰਜਮੇਕਾਰ ਇਕ ਯੂਹੁਦੀ ਸੀ | ਵਿਦਿਆ ਦੇ ਖੇਤਰ ਵਿਚ ਵੀ ਮਾਸਟਰ , ਸਰੀਰਕ ਸਿਖਿਆ ਦੇ ਅਧਿਆਪਕ ,ਉਚ ਵਿਦਿਆ ਦੇ ਪ੍ਰਸਾਸਨਕ ਅਧਿਕਾਰੀ ਸਵਸ੍ਰੀ ਬਾਲ ਆਨੰਦ , I.F.S.(retd),ਬਚਿਤਰ ਸਿੰਘ ,I.R.S.,ਜਗਤਾਰ ਸਿੰਘ (ਏ.ਆਰ ),ਸਤਵੰਤ ਸਿੰਘ ਬੇਂਕ ਮਨੇਜਰ ਦਾ ਯੋਗਦਾਨ ਕਾਫ਼ੀ ਹੈ |

ਨਵੀ ਪੀੜ੍ਹੀ ਦੇ ਨੋਜਵਾਨ ਜਲਦੀ ਅਮੀਰ (Neo-Rich) ਹੋਣ ਦੀ ਅਭਿਲਾਸ਼ਾ ਨੂੰ ਪੂਰਾ ਕਰਨ ਲਈ ਸੰਯੁਕਤ ਰਾਸਟਰ ,ਕੇਨੇਡਾ ,ਆਸਟ੍ਰਲਿਆ , ਨੂਜਿਲੇਡ ,ਯੂਰਪ ਤੇ ਗਲ੍ਫ਼ ਦੇਸਾਂ ਵਿਚ ਆਪਣੀ ਕਿਸਮਤ ਨਾਲ ਮੇਹਨਤ ਕਰ ਰਹੇ ਹਨ ਪ੍ਰੰਤੂ ਲੋਹੜੀ ਦੇ ਮੇਲੇ ਸ਼ਮੇ ਬਾਬਾ ਗੱਜਣ ਸ਼ਾਹ ਨੂੰ ਨਕਮ੍ਸਤਕ ਕਰਨ ਲਈ ਆਪਣੇ ਪਿੰਡ ਦੇ ਨਿਘੇ ਵਤਾਵਰਨ ਦਾ ਅਨੰਦ ਜਰੂਰ ਮਾਣਦੇ ਹਨ |

ਹਵਾਲੇ

ਫਰਮਾ:ਹਵਾਲੇ ਫਰਮਾ:ਅਧਾਰ

  1. "ਬਲਾਕ ਅਨੁਸਾਰ ਪਿੰਡਾ ਦੀ ਸੂਚੀ". ਪੰਜਾਬ ਰਾਜ ਪਲਾਨਿੰਗ ਬੋਰਡ.