ਪੰਜ ਪਿਆਰੇ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਪੰਜ ਪਿਆਰੇ ਪੰਜ ਪਿਆਰੇ ਉਹ ਪਹਿਲੇ ਪੰਜ ਵਿਅਕਤੀ ਸਨ ਜਿਹਨਾ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਨ 1699ਈ. ਦੇ ਵਿਸਾਖੀ ਵਾਲੇ ਦਿਨ ਅੰਮ੍ਰਿਤ ਛਕਾ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ। ਬਾਅਦ ਵਿੱਚ ਇਹਨਾਂ ਪੰਜ ਪਿਆਰਿਆਂ ਪਾਸੋਂ ਆਪ ਅੰਮ੍ਰਿਤ ਛਕਿਆ ਅਤੇ ਗੁਰੂ ਸਾਹਿਬ ਨੇ ਇਹਨਾਂ ਨੂੰ ਖ਼ਾਲਸਾ ਹੋਣ ਦਾ ਮਾਣ ਬਖਸ਼ਿਆ ਅਤੇ ਕਿਹਾ ਇਹਨਾਂ ਦਾ ਹੁਕੁਮ ਮੈਨੂੰ ਸਦਾ ਪਰਵਾਨ ਹੋਵੇਗਾ।

ਫਰਮਾ:Sikhism sidebar ਇਹ ਪੰਜ ਪਿਆਰੇ ਸਨ:-

  1. ਭਾਈ ਦਇਆ ਸਿੰਘ ਜੀ
  2. ਭਾਈ ਧਰਮ ਸਿੰਘ ਜੀ
  3. ਭਾਈ ਹਿੰਮਤ ਸਿੰਘ ਜੀ
  4. ਭਾਈ ਮੋਹਕਮ ਸਿੰਘ ਜੀ
  5. ਭਾਈ ਸਾਹਿਬ ਸਿੰਘ ਜੀ

ਇਤਿਹਾਸ

ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖ਼ਾਲਸਾ ਪੰਥ ਦੀ ਸਾਜਨਾ ਕਰਨੀ ਸੀ ਤਾਂ ਸਿੱਖਾਂ ਦੀ ਪਰਖ ਵਾਸਤੇ ਪੰਜ ਸਿਰ ਮੰਗੇ ਗਏ। ਫਿਰ ਇੱਕ ਇੱਕ ਕਰਕੇ ਪੰਜ ਸਿੱਖ ਚੁਣੇ ਗਏ। ਉਪਰੰਤ ਖੰਡੇ ਦੀ ਪਹੁਲ ਸ਼ੁਰੂ ਕੀਤੀ ਜਿਸ ਦਾ ਨਾਂ ਅੰਮ੍ਰਿਤ ਛੱਕਣਾ ਪੈ ਗਿਆ। ਇਨ੍ਹਾਂ ਸੀਸ ਭੇਟ ਕਰਨ ਵਾਲਿਆਂ ਨੂੰ ਸਭ ਤੋਂ ਪਹਿਲਾਂ ਖੰਡੇ ਦੀ ਪਹੁਲ ਪ੍ਰਾਪਤ ਹੋਈ। ਦਸਮ ਪਾਤਸ਼ਾਹ ਨੇ ਇਨ੍ਹਾਂ ਨੂੰ ਪੰਜ ਪਿਆਰਿਆਂ ਦੀ ਪਦਵੀ ਨਾਲ ਨਿਵਾਜਿਆ। ਇਨ੍ਹਾਂ ਪੰਜ ਪਿਆਰਿਆਂ ਵਿਚਕਾਰ, ਗੁਰੂ ਜੀ ਖ਼ੁਦ ਹਾਜ਼ਰ ਸਨ ਤੇ ਗੁਰੂ ਸਾਹਿਬਾਨ ਨੂੰ ਹਾਜ਼ਰ ਨਾਜ਼ਰ ਸਮਝਿਆ ਜਾਂਦਾ ਸੀ।

ਪੰਜ ਪਿਆਰੀਆਂ ਦੀ ਵਿਸੇਸ਼ ਭੂਮਿਕਾ

ਇਨ੍ਹਾਂ ਪੰਜ ਪਿਆਰਿਆਂ ਨੇ ਬਾਕੀ ਸਿੱਖਾਂ ਨੂੰ ਜਿਹਨਾਂ ਨੇ ਖੰਡੇ ਦੀ ਪਹੁਲ ਗ੍ਰਹਿਣ ਦੀ ਯਾਚਨਾ ਕੀਤੀ ਨੂੰ ਪਹੁਲ ਦਿੱਤੀ। ਜਿਹਨਾਂ ਨੇ ਪਹੁਲ ਲਈ ਸੀ ਫਿਰ ਉਹਨਾਂ ਨੇ ਕਈ ਜੱਥਿਆਂ ਵਿੱਚ ਦੂਰ-ਦੁਰਾਡੇ ਜਾ ਕੇ ਸਿੰਘਾਂ ਨੂੰ ਖੰਡੇ ਦੀ ਪਹੁਲ ਦਿੱਤੀ। ਇਹ ਪਹੁਲ ਦੇਣ ਵਾਲੇ ਤੋਂ ਇਹ ਸੇਵਾ ਨਿਭਾਉਣ ਵਾਲੇ ਬਹੁਤ ਸਾਰੇ ਜੱਥੇ ਸਨ, ਪਰ ਉਹ ਪੰਜ-ਪੰਜ ਸਿੱਖਾਂ ਦੇ ਜਥੇ ਸਨ ਤੇ ਪੰਜ ਪਿਆਰੇ ਨਹੀਂ ਸਨ।[1] ਫਰਮਾ:ਸਿੱਖੀ

ਹਵਾਲੇ

ਫਰਮਾ:ਹਵਾਲੇ


ਫਰਮਾ:Sikhism-stub

  1. ਹਰਚਰਨ ਸਿੰਘ (18 ਜਨਵਰੀ 2016). "ਸਿੱਖ ਕੌਮ ਵਿੱਚ ਪੰਜ ਪਿਆਰਿਆਂ ਦੀ ਸਥਿਤੀ ਅਤੇ ਸਥਾਨ". ਪੰਜਾਬੀ ਟ੍ਰਿਬਿਊਨ. Retrieved 16 ਫ਼ਰਵਰੀ 2016.