ਪੰਜਾਬ (ਪੁਸਤਕ )

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਬੇ-ਹਵਾਲਾਫਰਮਾ:Infobox book

ਪੰਜਾਬ , ਭਾਸ਼ਾ ਵਿਭਾਗ ਪੰਜਾਬ , ਪਟਿਆਲਾ , ਵੱਲੋਂ ਪ੍ਰਕਾਸ਼ਤ ਇੱਕ ਵੱਡ ਆਕਾਰੀ ਪੁਸਤਕ ਹੈ ਜਿਸਦੇ ਮੁੱਖ ਸੰਪਾਦਕ ਪੰਜਾਬ ਅਤੇ ਪੰਜਾਬੀਅਤ ਦੇ ਪ੍ਰੇਮੀ ਅਤੇ ਭਾਰਤੀ ਸਿਵਲ ਸੇਵਾ ਅਧਿਕਾਰੀ ਸ੍ਰੀ ਮਹਿੰਦਰ ਸਿੰਘ ਰੰਧਾਵਾ ਸਨ। ਇਹ ਪੁਸਤਕ ਪਹਿਲੀ ਵਾਰ 1980 ਵਿੱਚ ਪ੍ਰਕਾਸ਼ਤ ਹੋਈ।ਇਸ ਪੁਸਤਕ ਵਿੱਚ ਸਾਂਝੇ ਪੰਜਾਬ ਦੇ ਸਾਹਿਤ, ਸੱਭਿਆਚਾਰ, ਕਲਾ ਅਤੇ ਇਤਿਹਾਸ ਦਾ ਰੌਚਕ ਸ਼ੈਲੀ ਵਿੱਚ ਵਰਣਨ ਕੀਤਾ ਹੋਇਆ ਹੈ |ਇਸ ਪੁਸਤਕ ਨੂੰ ਪੰਜਾਬ ਦਾ ਇਨਸਾਈਕਲੋਪੀਡੀਆ ਕਿਹਾ ਜਾਂਦਾ ਹੈ ਜਿਸ ਰਾਹੀਂ ਪੰਜਾਬ ਦੀ ਰੂਹ ਦੇ ਦੀਦਾਰ ਹੁੰਦੇ ਹਨ।ਇਸ ਪੁਸਤਕ ਨੂੰ ਤਿਆਰ ਕਰਨ ਵਿੱਚ ਪੰਜਾਬ ਦੇ ਉਸ ਸਮੇਂ ਦੇ ਮੁੱਖ ਮੰਤਰੀ ਸ੍ਰੀ ਪ੍ਰਤਾਪ ਸਿੰਘ ਕੈਰੋਂ ਦੀ ਵੀ ਪ੍ਰੇਰਨਾ ਰਹੀ ਸੀ।ਇਸ ਪੁਸਤਕ ਦਾ ਮੁਖਬੰਧ ਵੀ ਸ੍ਰੀ ਕੈਰੋਂ ਵਲੋਂ ਲਿਖਿਆ ਹੋਇਆ ਹੈ।

ਸੰਪਾਦਕੀ ਬੋਰਡ

ਇਹ ਪੁਸਤਕ ਉਸ ਸਮੇਂ ਦੇ ਕੱਦਾਵਰ ਸਾਹਿਤਕਾਰਾਂ, ਬੁਧੀਜੀਵੀਆਂ ਅਤੇ ਵਿਸ਼ਾ ਮਾਹਰਾਂ ਦੇ ਇੱਕ ਸੰਪਾਦਕੀ ਬੋਰਡ ਵਲੋਂ ਤਿਆਰ ਕੀਤੀ ਗਈ। ਇਹਨਾਂ ਵਿੱਚ ਸ੍ਰੀ ਗੁਰਬਖਸ਼ ਸਿੰਘ ਪ੍ਰੀਤਲੜੀ , ਅਮ੍ਰਿਤਾ ਪ੍ਰੀਤਮ , ਪ੍ਰੋ ਪ੍ਰੀਤਮ ਸਿੰਘ , ਡਾ ਗੰਡਾ ਸਿੰਘ ਅਤੇ ਸ੍ਰੀ ਲਾਲ ਸਿੰਘ ਆਦਿ ਵਰਗੇ ਸਾਹਿਤਕਾਰ ਅਤੇ ਬੁਧੀਜੀਵੀ ਸ਼ਾਮਲ ਸਨ।

ਸਮੁਚੇ ਸੰਪਾਦਕੀ ਬੋਰਡ ਦੀ ਬਣਤਰ

  1. ਡਾ ਮਹਿੰਦਰ ਸਿੰਘ ਰੰਧਾਵਾ
  2. ਸ. ਗੁਰਬਖਸ਼ ਸਿੰਘ ਪ੍ਰੀਤਲੜੀ
  3. ਡਾ.ਗੰਡਾ ਸਿੰਘ
  4. ਪ੍ਰੋ. ਮੋਹਨ ਸਿੰਘ ਮਾਹਰ
  5. ਅਮ੍ਰਿਤਾ ਪ੍ਰੀਤਮ
  6. ਪ੍ਰੋਪ੍ਰੀਤਮ ਸਿੰਘ
  7. ਸ੍ਰੀ ਰਣਜੀਤ ਸਿੰਘ ਗਿੱਲ
  8. ਸ੍ਰੀ ਲਾਲ ਸਿੰਘ
  9. ਡਾ.ਜੀਤ ਸਿੰਘ ਸੀਤਲ
  10. ਸ੍ਰੀ ਪ੍ਰਤਾਪ ਸਿੰਘ ਕੈਤਲ

ਪੁਸਤਕ ਵਿੱਚ ਸ਼ਾਮਲ ਵਿਸ਼ਾ ਸਮਗਰੀ

ਇਸ ਪੁਸਤਕ ਵਿੱਚ ਵੰਨ ਸਵੰਨੇ ਵਿਸ਼ੇ ਸ਼ਾਮਲ ਕੀਤੇ ਗਏ ਹਨ। ਇਸ ਵਿੱਚ ਇੱਕ ਪਾਸੇ ਸਪਤ ਸਿੰਧੂ ਵੇਲੇ ਦੇ ਪੰਜਾਬ ਦੀਆਂ ਹੱਦਾਂ ਦੀ ਨਿਸ਼ਾਨਦੇਹੀ ਕੀਤੀ ਗਈ ਹੈ ਦੂਜੇ ਪਾਸੇ ਪੰਜਾਬ ਦੀਆਂ ਲੋਕ ਕਲਾਵਾਂ ਜਿਵੇਂ ਫੁਲਕਾਰੀ,ਕਾਂਗੜੇ ਦੀ ਚਿਤਰਕਾਰੀ, ਸਿੱਖ ਰਾਜ ਸਮੇਂ ਦੀ ਚਿਤਰਕਾਰੀ, ਲੋਕਗੀਤ,ਲੋਕ ਨਾਚ , ਰਸਮੋ ਰਿਵਾਜ , ਮੇਲੇ, ਤਿਓਹਾਰ, ਲੋਕ ਗਾਥਾਵਾਂ ,ਸਾਹਿਤ ਆਦਿ ਨੂੰ ਕਲਾਵੇ ਵਿੱਚ ਲਿਆ ਗਿਆ ਹੈ। ਇਸ ਪੁਸਤਕ ਦੀ ਸੰਪੂਰਨ ਵਿਸ਼ਾ ਸਮੱਗਰੀ ਦੀ ਰੂਪ ਰੇਖਾ ਹੇਠਾਂ ਦਿੱਤੀ ਗਈ ਹੈ।