ਪ੍ਰੋ. ਕੰਵਲਜੀਤ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਪ੍ਰੋ. ਕੰਵਲਜੀਤ ਸਿੰਘ (1964 - 28 ਸਤੰਬਰ 2014) ਪੰਜਾਬੀ ਕਵੀ, ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੀਡਰ, ਖੇਡ ਪ੍ਰਮੋਟਰ ਅਤੇ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ ਦੇ ਇਲੈਕਟਰੋਨਿਕ ਵਿਭਾਗ ਮੁਖੀ ਸਨ।

ਜੀਵਨ ਵੇਰਵੇ

ਫਰਮਾ:Quote box ਪ੍ਰੋ. ਕੰਵਲਜੀਤ ਸਿੰਘ 1988 ਤੋਂ ਗੁਰੂ ਨਾਨਕ ਦੇਵ ਇੰਜਨੀਰਿੰਗ ਕਾਲਜ ਲੁਧਿਆਣਾ ਵਿਖੇ ਲੈਕਚਰਾਰ ਸਨ। ਨਾਲ ਹੀ 1989 ਤੋਂ ਉਹ ਜਲੰਧਰ ਦੂਰਦਰਸ਼ਨ ਦੇ ਨਿਊਜ਼ ਰੀਡਰ ਅਤੇ ਕੈਨੇਡਾ ਦੇ ਵੱਖ-ਵੱਖ ਰੇਡੀਓ ਸਟੇਸ਼ਨਾਂ ਤੇ ਵੀ ਖ਼ਬਰਾਂ ਪੜ੍ਹਦੇ ਸਨ। ਉਹ ਇੱਕ ਖੇਡ ਪ੍ਰਮੋਟਰ ਵੀ ਸਨ ਅਤੇ ਜਰਖੜ ਖੇਡਾਂ ਨਾਲ ਪਿਛਲੇ 20 ਸਾਲ ਤੋਂ ਜੁੜੇ ਹੋਏ ਸਨ। ਉਨ੍ਹਾਂ ਨੇ ਪਰਵਾਸ ਬਾਰੇ ਕਈ ਕਿਤਾਬਾਂ ਲਿਖੀਆਂ ਹਨ। ਫੋਟੋ ਕਲਾਕਾਰੀ ਅਤੇ ਕਵਿਤਾਵਾਂ ਲਿਖਣ ਅਤੇ ਪੇਟਿੰਗ ਵਿੱਚ ਵੀ ਉਨ੍ਹਾਂ ਦਾ ਕੰਮ ਹੈ। ਫੋਟੋ ਕਲਾਕਾਰੀ ਦੇ ਖੇਤਰ ਵਿੱਚ ਉਨ੍ਹਾਂ ਨੂੰ 130 ਦੇ ਕਰੀਬ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਐਵਾਰਡ ਮਿਲੇ। 1997 ਵਿੱਚ ਉਨ੍ਹਾਂ ਨੂੰ ਪੰਜਾਬ ਸਟੇਟ ਲਲਿਤ ਕਲਾ ਅਕੈਡਮੀ ਐਵਾਰਡ ਨਾਲ ਸਨਮਾਨਿਆ ਗਿਆ। ਸਰਵੋਤਮ ਨਾਗਰਿਕ ਦਾ ਐਵਾਰਡ ਅਤੇ ਹੋਰ ਅਨੇਕਾ ਐਵਾਰਡ ਉਨ੍ਹਾਂ ਨੂੰ ਮਿਲ ਚੁੱਕੇ ਸਨ। 28 ਸਤੰਬਰ 2014 ਨੂੰ ਉਨ੍ਹਾਂ ਦੀ ਬੇਵਕਤ ਮੌਤ ਹੋ ਗਈ।

ਰਚਨਾਵਾਂ

ਕਵਿਤਾ ਅਧਾਰਿਤ ਸਲਾਈਡ ਸੋ਼ਅ

  • ਜਿੰਦਗੀ ਦੀਆਂ ਰੁੱਤਾਂ (1989)
  • ਚੱਲੋ ਚਾਨਣ ਦੀ ਗੱਲ ਕਰੀਏ (1998)
  • ਸੂਰਜਮੁਖੀ ਫਿਰ ਖਿੜ ਪਏ ਨੇ (1999)
  • ਬੁੱਢਾ ਬਿਰਖ ਤੈਨੂੰ ਅਰਜ ਕਰਦਾ ਹੈ (2008)

ਪੁਸਤਕਾਂ

  • ਕੂੰਜਾਂ (ਪਰਵਾਸੀ ਪੰਜਾਬੀਆਂ ਬਾਰੇ)
  • ਬਿਨਾਂ ਪਤੇ ਵਾਲਾ ਖ਼ਤ (1997)

ਫ਼ੋਟੋ ਨੁਮਾਇਸ਼ਾਂ

  • ਫ਼ਰੋਜ਼ਨ ਫ਼ਰੇਮਜ਼ (ਨਾਰਥ ਜ਼ੋਨ ਕਲਚਰਲ ਸੈਟਰ ਵੱਲੋਂ, ਲੁਧਿਆਣਾ-ਚੰਡੀਗੜ੍ਹ- 1997)
  • ਮੇਰੀ ਧਰਤੀ ਮੇਰੇ ਲੋਕ (ਟੋਰਾਂਟੋ,ਸਰੀ, ਵੈਨਕੂਵਰ - 2000)
  • ਨੱਚਣ ਕੁੱਦਣ ਮਨ ਕਾ ਚਾਓ (ਲੁਧਿਆਣਾ - 2004)
  • ਮੇਰੀ ਧਰਤੀ ਮੇਰੇ ਲੋਕ, (ਪੰਜਾਬੀ ਯੂਨੀਵਰਸਿਟੀ ਮਿਊਜ਼ੀਅਮ ਪਟਿਆਲਾ -2008)
  • ਨੇਚਰ ਸਕੇਪਸ (ਆਰਟ ਪੰਜਾਬ ਗੈਲਰੀ, ਜਲੰਧਰ – 2009)

ਮਾਣ-ਸਨਮਾਨ

  • ਪੰਜਾਬ ਸਟੇਟ ਅਵਾਰਡ (ਕਲਾ, 2007)
  • ਪੰਜਾਬ ਰਾਜ ਲਲਿਤ ਕਲਾ ਅਕੈਡਮੀ ਅਵਾਰਡ (ਫ਼ੋਟੋਗ੍ਰਾਫ਼ੀ, 1997)
  • ਸਰਵੋਤਮ ਭਾਰਤੀ ਫ਼ੋਟੋਗ੍ਰਾਫ਼ੀ ਅਵਾਰਡ
  • ਇੰਡੀਅਨ ਅਕਾਡਮੀ ਆਫ਼ ਫ਼ਾਈਨ ਆਰਟਸ (2004)
  • ਐਸੋਸੀਏਟਸ਼ਿਪ ਭਾਰਤੀ ਅੰਤਰਰਾਸ਼ਟਰੀ ਫ਼ੋਟੋਗ੍ਰਾਫ਼ੀ ਕਾਊਂਸਲ (2009)