ਪ੍ਰੇਮ ਰਤਨ ਧਨ ਪਾਇਓ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film ਪ੍ਰੇਮ ਰਤਨ ਧਨ ਪਾਇਓ (ਹਿੰਦੀ: प्रेम रतन धन पायो) ਇੱਕ ਭਾਰਤੀ ਹਿੰਦੀ ਫਿਲਮ ਹੈ।[1][2] ਇਸਦੇ ਨਿਰਦੇਸ਼ਕ ਸੂਰਜ ਬਰਜਾਤੀਆ ਹਨ। ਇਸ ਵਿੱਚ ਸਲਮਾਨ ਖਾਨ, ਸੋਨਮ ਕਪੂਰ, ਨੀਲ ਨਿਤਿਨ ਮੁਕੇਸ਼ ਅਤੇ ਅਨੁਪਮ ਖੇਰ ਹਨ। ਇਹ ਫਿਲਮ 12 ਨਵੰਬਰ 2015 ਨੂੰ ਦੀਵਾਲੀ ਮੌਕੇ ਰੀਲੀਜ਼ ਹੋਈ।

ਪਲਾਟ

ਫਿਲਮ ਵਿੱਚ ਯੁਵਰਾਜ ਵਿਜਯ ਸਿੰਘ (ਸਲਮਾਨ ਖਾਨ) ਦਾ ਰਿਸ਼ਤਾ ਰਾਜਕੁਮਾਰੀ ਮੈਥਿਲੀ (ਸੋਨਮ ਕਪੂਰ) ਨਾਲ ਹੋਣ ਵਾਲਾ ਹੈ ਪਰ ਮੈਥਿਲੀ ਉਸਨੂੰ ਪਸੰਦ ਨਹੀਂ ਕਰਦੀ। ਵਿਜੇ ਦਾ ਚਚੇਰਾ ਭਰਾ ਅਜੇ (ਨੀਲ ਨਿਤਿਨ ਮੁਕੇਸ਼) ਉਸਨੂੰ ਮਾਰ ਕੇ ਆਪ ਗੱਦੀ ਉੱਪਰ ਬੈਠਣਾ ਚਾਹੁੰਦਾ ਹੈ। ਉਹ ਉਸ ਉੱਪਰ ਇੱਕ ਹਮਲਾ ਕਰਵਾਉਂਦਾ ਹੈ ਜਿਸ ਵਿੱਚ ਵਿਜੇ ਬਚ ਤਾਂ ਜਾਂਦਾ ਹੈ ਪਰ ਜਖਮੀ ਹੋ ਜਾਂਦਾ ਹੈ। ਪ੍ਰੇਮ ਦਿਲਵਾਲੇ ਇੱਕ ਅਭਿਨੇਤਾ ਹੈ ਜਿਸਦੀ ਸ਼ਕਲ ਵਿਜੇ ਨਾਲ ਮਿਲਦੀ ਹੈ। ਉਹ ਰਾਜਕੁਮਾਰੀ ਮੈਥਲੀ ਨੂੰ ਪਸੰਦ ਕਰਦਾ ਹੈ। ਉਹ ਉਸ ਕੋਲ ਚਲਾ ਜਾਂਦਾ ਹੈ। ਪ੍ਰੀਤਮਗੜ੍ਹ ਦਾ ਰਾਜਾ ਉਸਨੂੰ ਦੇਖ ਲੈਂਦਾ ਹੈ ਅਤੇ ਉਸਨੂੰ ਵਿਜੇ ਦੀ ਜਗਾਹ ਗੱਦੀ ਉਪਰ ਬਿਠਾ ਦਿੰਦਾ ਹੈ। ਮੈਥਲੀ ਪ੍ਰੇਮ ਨੂੰ ਪਿਆਰ ਕਰਨ ਲੱਗਦੀ ਹੈ। ਅੰਤ ਵਿੱਚ ਅਜੇ ਨੂੰ ਆਪਣੀ ਗਲਤੀ ਨਾਲ ਅਹਿਸਾਸ ਹੋ ਜਾਂਦਾ ਹੈ ਅਤੇ ਉਹ ਵਿਜੇ ਤੋਂ ਮਾਫੀ ਮੰਗ ਲੈਂਦਾ ਹੈ। ਸ਼ਾਹੀ ਪਰਿਵਾਰ ਪ੍ਰੇਮ ਦਾ ਵਿਆਹ ਮੈਥਲੀ ਨਾਲ ਕਰ ਦਿੰਦੇ ਹਨ।

ਕਾਸਟ

ਹਵਾਲੇ

ਫਰਮਾ:ਹਵਾਲੇ

  1. Sooraj Barjatya And Salman Khan's Next Finally Has A Name – Prem Ratan Dhan Payo. Indiatimes.com (13 March 2014). Retrieved on 31 July 2015.
  2. Salman Khan & Sooraj Barjatya’s Film to be Called Prem Ratan Dhan Payo. Masala.com (22 July 2015). Retrieved on 31 July 2015.