ਪ੍ਰਮੁੱਖ ਪੰਜਾਬੀ ਨਾਟਕ:ਸਮੀਖਿਆ ਪਰਿਪੇਖ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਪ੍ਰਮੁੱਖ ਪੰਜਾਬੀ ਨਾਟਕ: ਸਮੀਖਿਆ ਪਰਿਪੇਖ ਇੰਦਰਜੀਤ ਕੌਰ ਦੀ ਪੰਜਾਬੀ ਨਾਟ-ਆਲੋਚਨਾ ਨਾਲ ਸੰਬੰਧਿਤ ਇੱਕ ਪੁਸਤਕ ਹੈ। ਇਸ ਵਿੱਚ ਉਸ ਨੇ 'ਨਾਟਕ ਦੀ ਵਿਧਾ', 'ਨਾਟਕ ਤੇ ਰੰਗਮੰਚ: ਅੰਤਰ ਸੰਬੰਧ', 'ਪੰਜਾਬੀ ਨਾਟਕ ਦੀ ਵਿਕਾਸ ਰੇਖਾ', 'ਪੰਜਾਬੀ ਰੰਗਮੰਚ ਦਾ ਵਿਕਾਸ', 'ਸੁਭੱਦਰਾ:ਸੁਖਾਂਤ ਨਾਟਕ', 'ਕਣਕ ਦੀ ਬੱਲੀ:ਇਕ ਸਮਾਜਿਕ ਦੁਖਾਂਤ','ਕਿੰਗ ਮਿਰਜ਼ਾ ਤੇ ਸਪੇਰਾ:ਐਬਸਰਡ ਪ੍ਰਵਿਰਤੀ ਦਾ ਨਾਟਕ', 'ਸੱਤ ਬੇਗਾਨੇ:ਲੋਕਧਾਰਾਈ ਨਾਟਕ', 'ਲੋਕ ਮਨਾਂ ਦਾ ਰਾਜਾ:ਬਹੁਵਿਧਾਈ ਨਾਟਕ ਆਦਿ ਆਲੋਚਨਾਤਮਿਕ ਲੇਖ ਦਰਜ ਕੀਤੇ ਹਨ। ਇਹ ਸਾਰੇ ਲੇਖ ਲੇਖਿਕਾਂ ਦੀ ਪ੍ਰੋੜ੍ਹ ਖੋਜੀ ਬਿਰਤੀ ਦਾ ਸਿੱਟਾ ਹਨ ਅਤੇ ਪੰਜਾਬੀ ਨਾਟ ਆਲੋਚਨਾ ਦੇ ਖੇਤਰ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੇ ਹਨ। ਇਸ ਪੁਸਤਕ ਦੀ ਭੂਮਿਕਾ ਵਿੱਚ ਨਸੀਬ ਬਵੇਜਾ ਲਿਖਦਾ ਹੈ ਕਿ 'ਇੰਦਰਜੀਤ ਦੀ ਆਲੋਚਨਾ ਦਾ ਗੁਣ ਇਹ ਵੀ ਹੈ ਕਿ ਉਹ ਹਰ ਨਾਟਕ ਨੂੰ ਉਸ ਸਿਧਾਂਤ/ਨਾਟ-ਸ਼ੈਲੀ/ਸਰੂਪ ਦੇ ਅੰਤਰਗਤ ਵਿਚਾਰਦੀ ਹੈ ਜਿਹੜਾ ਸਿਧਾਂਤ, ਸ਼ੈਲੀ ਜਾਂ ਸਰੂਪ ਉਸ ਨਾਟਕ ਦੇ ਨਾਟ-ਸੰਗਠਨ ਦੇ ਪਿਛੋਕੜ ਵਿੱਚ ਪਿਆ ਹੈ। ਇਸੇ ਲਈ ਪਹਿਲਾਂ ਉਹ 'ਸਿਧਾਂਤ' ਉਸਾਰਦੀ ਹੇ ਤੇ ਫਿਰ 'ਵਿਹਾਰ' ਨਾਲ ਜੁੜਦੀ ਹੈ।"[1] ਇਹ ਪੁਸਤਕ ਪੰਜਾਬੀ ਨਾਟ ਆਲੋਚਨਾ ਵਿੱਚ ਆਪਣਾ ਮਹੱਤਵਪੂਰਨ ਸਥਾਨ ਗ੍ਰਹਿਣ ਕਰਦੀ ਹੈ।

ਹਵਾਲੇ

ਫਰਮਾ:ਹਵਾਲੇ