ਪ੍ਰਤਾਪ ਸਿੰਘ ਕੈਰੋਂ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Officeholder ਪਰਤਾਪ ਸਿੰਘ ਕੈਰੋਂ (ਅਕਤੂਬਰ 1901 – 6 ਫਰਵਰੀ 1965)[1] ਪੰਜਾਬ ਸੂਬੇ ਵਿੱਚ(ਉਸ ਸਮੇਂ ਇਸ ਵਿੱਚ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਸ਼ਾਮਿਲ ਸਨ।) ਦਾ ਮੁੱਖ ਮੰਤਰੀ ਸੀ।

ਜੀਵਨੀ

ਪਰਤਾਪ ਸਿੰਘ ਦਾ ਜਨਮ ਅੰਮ੍ਰਿਤਸਰ ਜਿਲ੍ਹੇ ਦੇ ਕੈਰੋਂ ਪਿੰਡ ਵਿੱਚ ਹੋਇਆ ਸੀ। ਖਾਲਸਾ ਕਾਲਜ ਤੋਂ ਬੀ ਏ ਕਰਕੇ ਅਮਰੀਕਾ ਗਏ ਅਤੇ ਉੱਥੇ ਮਿਸ਼ੀਗਨ ਯੂਨੀਵਰਸਿਟੀ ਤੋਂ ਐਮ ਏ ਕੀਤੀ; ਅਤੇ ਉਥੇ ਹੀ ਉਹ ਭਾਰਤ ਦੀ ਰਾਜਨੀਤੀ ਦੇ ਵੱਲ ਰੁਚਿਤ ਹੋਏ। ਭਾਰਤ ਦੀ ਆਜ਼ਾਦੀ ਲਈ ਅਮਰੀਕਾ ਵਿੱਚ ਗਦਰ ਪਾਰਟੀ ਦੇ ਨਾਮ ਨਾਲ ਜੋ ਸੰਸਥਾ ਸਥਾਪਤ ਹੋਈ ਸੀ, ਉਸਦੇ ਕੰਮਾਂ ਵਿੱਚ ਉਹ ਸਰਗਰਮੀ ਨਾਲ ਭਾਗ ਲੈਣ ਲੱਗੇ। ਭਾਰਤ ਵਾਪਸ ਆਉਣ ਉੱਤੇ 1926 ਵਿੱਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋਏ ਅਤੇ ਉਦੋਂ ਤੋਂ ਆਜ਼ਾਦੀ ਪ੍ਰਾਪਤ ਹੋਣ ਤੱਕ ਕਾਂਗਰਸ ਦੇ ਅੰਦੋਲਨਾਂ ਵਿੱਚ ਲਗਾਤਾਰ ਭਾਗ ਲੈਂਦੇ ਰਹੇ ਅਤੇ ਜੇਲ੍ਹ ਗਏ।

ਹਵਾਲੇ

ਫਰਮਾ:ਹਵਾਲੇ