ਪ੍ਰਕਾਸ਼ ਸਾਥੀ

ਭਾਰਤਪੀਡੀਆ ਤੋਂ
Jump to navigation Jump to search

ਪ੍ਰਕਾਸ਼ ਸਾਥੀ (5 ਮਾਰਚ 1928 -1992[1]) ਪੰਜਾਬੀ ਕਵੀ ਤੇ ਗੀਤਕਾਰ ਸੀ.

ਪ੍ਰਕਾਸ਼ ਸਾਥੀ ਦਾ ਜਨਮ (5 ਮਾਰਚ 1928-) ਨੂੰ ਪਿੰਡ ਨੰਦ, ਜ਼ਿਲ੍ਹਾ ਸ਼ੇਖੂਪੁਰਾ ਵਿੱਚ ਹੋਇਆ। ਉਸ ਦਾ ਅਸਲੀ ਨਾਂ ਓਮ ਪ੍ਰਕਾਸ਼ ਪ੍ਰਭਾਕਰ ਸੀ। ਉਸ ਕੋਲ ਲੋਕ ਮੂੰਹ ਤੇ ਚੜ੍ਹ ਜਾਣ ਵਾਲੀ ਵਿਲੱਖਣ ਸ਼ੈਲੀ ਸੀ। ਉਸ ਨੇ ਕਈ ਪੰਜਾਬੀ ਤੇ ਹਿੰਦੀ ਫ਼ਿਲਮਾ ਦੇ ਗੀਤ ਲਿਖੇ। ਰੰਗ ਮੰਚ ਤੇ ਉਸ ਦੇ ਨਾਟਕਾਂ ਨੇ ਨਾਟਕ ਕਲਾ ਨੂੰ ਇੱਕ ਨਵਾਂ ਮੋੜ ਦਿਤਾ, ਕਈ ਹਿੰਦੀ-ਪੰਜਾਬੀ ਨਾਟਕਾਂ ਦੇ ਗੋਲਡਨ ਜੁਬਲੀ ਸ਼ੋ ਹੋਏ। ਉਸ ਨੂੰ 1979 ਵਿੱਚ "ਬੇਹਤਰੀਨ ਨਾਟਕਕਾਰ" ਲਈ ਸ਼ੋਭਨਾ ਐਵਾਰਡ, 1980 ਵਿੱਚ ਭੋਮਿਕਾ ਐਵਾਰਡ, 1981 ਵਿੱਚ ਘਈ ਐਵਾਰਡ, 1982 ਵਿੱਚ "ਬੇਹਤਰੀਨ ਪੰਜਾਬੀ ਕਵੀ" ਲਈ ਪੀ.ਸੀ.ਐਸ. ਐਵਾਰਡ ਤੇ 1983 ਵਿੱਚ "ਬੇਹਤਰੀਨ ਗੀਤ ਲੇਖਕ" ਲਈ ਕਲਾ ਸੰਗਮ ਐਵਾਰਡ ਨਾਲ ਸਨਾਮਨਤ ਕੀਤਾ ਗਿਆ।

ਕਾਵਿ-ਪੁਸਤਕਾਂ

  • ਯਾਦਾਂ ਜਾਗ ਪਈਆਂ
  • ਅਣਵਿੱਧੇ ਮੋਤੀ
  • ਖੁਸ਼ੀ ਦੇ ਹੰਝੂ
  • ਪਿਆਸੇ ਜਾਮ
  • ਸਦਕੇ ਤੇਰੇ ਹਾਸੇ ਤੋਂ
  • ਦਰਪਣ ਦਿਲ ਦਾ
  • ਰੁਲਦੇ ਮੋਤੀ

ਹਵਾਲੇ

ਫਰਮਾ:ਹਵਾਲੇ