ਪੋਠੋਹਾਰੀ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox language ਪੋਠੋਹਾਰੀ ਪੰਜਾਬੀ ਦੀ ਇੱਕ ਉਪਭਾਸ਼ਾ ਹੈ। ਇਹ ਜਿਹਲਮ ਤੋਂ ਪਾਰ ਦੇ ਇਲਾਕੇ (ਪੋਠੋਹਾਰ) ਵਿੱਚ ਬੋਲੀ ਜਾਂਦੀ ਹੈ।

ਟਕਸਾਲੀ ਨਾਲ ਤੁਲਨਾ

ਮਿੱਘੀ (ਮੈਨੂੰ),ਤੁੱਘੀ(ਤੈਨੂੰ),ਮਾਰਾ(ਮੇਰਾ),ਸਾੜਾ(ਸਾਡਾ)। ਪੋਠੋਹਾਰੀ ਵਿੱਚ ਅੱਧਕ ਦੀ ਬਹੁਤ ਕੀਤੀ ਜਾਂਦੀ ਹੈ। ਰਤਾ ਨੂੰ ਰੱਤਾ, ਪਤਾ ਨੂੰ ਪੱਤਾ ਕਿਹਾ ਜਾਂਦਾ ਹੈ। ਇਸ ਵਿੱਚ ਸ਼ਬਦਾਂ ਦੇ ਸ਼ੁਰੂ ਵਿੱਚ "ਹ" ਜੋੜਨ ਦੀ ਰੁੱਚੀ ਹੈ। ਜਿਵੇਂ ਹਿਕ(ਇਕ),ਹਿੱਥੇ(ਇੱਥੇ),ਹਿੰਝ(ਇੰਝ),ਹੁਸ(ਉਸ),ਹਿੱਸ(ਇਸ)। ਪੋਠੋਹਾਰੀ ਵਿੱਚ ਕਨੌੜਾ ਨਹੀਂ ਵਰਤਿਆ ਜਾਂਦਾ। ਇਸ ਵਿੱਚ ਕੌਲੀ ਨੂੰ ਕੋਲੀ, ਚੌਲ ਨੂੰ ਚੋਲ, ਪੌੜੀ ਨੂੰ ਪੋੜੀ ਅਤੇ ਤੌੜੀ ਨੂੰ ਤੋੜੀ ਕਹਿੰਦੇ ਹਨ।

ਪੋਠੋਹਾਰੀ ਦੇ ਲੇਖਕ

ਬਾਕੀ ਸਦੀਕੀ

ਬਾਕੀ (1909 - 1972), ਅਸਲ ਨਾਂ ਕਾਜ਼ੀ ਮੁਹੰਮਦ ਅਫ਼ਜ਼ਲ, ਸਹਾਮ, ਤਹਸੀਲ ਟੈਕਸਲਾ, ਜ਼ਿਲ੍ਹਾ ਰਾਵਲਪਿੰਡੀ ਦਾ ਸੀ। ਬਾਕੀ ਸਦੀਕੀ ਨੂੰ ਪੋਠੋਹਾਰੀ ਦੇ ਪਹਿਲੇ ਦੀਵਾਨ ਵਾਲਾ ਸ਼ਾਇਰ ਮੰਨਿਆ ਜਾਂਦਾ ਹੈ। ਉਹਨਾਂ ਦੀ ਪੋਥੀ 'ਕਖ਼ੇ ਕਾੜੇ' 1967 ਵਿੱਚ ਛਪੀ ਸੀ। ਉਹਨਾਂ ਦਾ ਇੱਕ ਸ਼ਿਅਰ:

ਬੱਚੇ ਜਿਆ ਫਲ ਨਾਂ ਡਿੱਠਾ - ਜਿੰਨਾਂ ਕੱਚਾ ਓਨਾ ਮਿੱਠਾ

ਅਫ਼ਜ਼ਲ ਪਰਵੇਜ਼

ਅਫ਼ਜ਼ਲ ਪਰਵੇਜ਼ (2000 - 1917) ਪੋਠੋਹਾਰੀ ਦੇ ਸ਼ਾਇਰ, ਪੱਤਰਕਾਰ, ਸੰਗੀਤਕਾਰ ਅਤੇ ਖੋਜੀ ਸਨ। ਪੋਠੋਹਾਰੀ ਲੋਕ ਗੀਤਾਂ ਤੇ ਲੋਕ ਨਾਚ ਤੇ ਉਹਨਾਂ ਦੀ ਕਿਤਾਬ 'ਬਣ ਫਲਵਾੜੀ' 1973 ਚ ਛਪੀ ਸੀ। ਉਹਨਾਂ ਦੀ ਪੰਜਾਬੀ ਸ਼ਾਇਰੀ ਦੀ ਕਿਤਾਬ 'ਕਿੱਕਰਾਂ ਦੀ ਛਾਂ' 1971 ਵਿੱਚ ਛਪੀ।

ਹੋਰ

  • ਅਖ਼ਤਰ ਇਮਾਮ ਰਿਜ਼ਵੀ
  • ਸੁਲਤਾਨ ਜ਼ਹੂਰ ਅਖ਼ਤਰ
  • ਦਿਲਪਜ਼ੀਰ ਸ਼ਾਦ
  • ਅਬਦੁੱਲ ਕਾਦਿਰ ਕਾਦਰੀ

ਫਰਮਾ:ਅਧਾਰ