ਪੈਰਾਸਾਈਟ (2019 ਫਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox film

ਪੈਰਾਸਾਈਟ ਇੱਕ ਦੱਖਣੀ ਕੋਰੀਆ ਦੀ ਬਲੈਕ ਕਾਮੇਡੀ ਥ੍ਰਿਲਰ ਫਿਲਮ ਹੈ। ਇਹ ਫਿਲਮ ਬੋਂਗ ਜੂਨ-ਹੋ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ, ਜਿਸ ਨੇ ਹੈਨ ਜਿਨ- ਵੋਨ ਨਾਲ ਇਸਦਾ ਸਕ੍ਰੀਨ ਪਲੇਅ ਵੀ ਲਿਖਿਆ। ਫਿਲਮ ਦੇ ਮੁੱਖ ਸਿਤਾਰੇ ਸੌਂਗ ਕੰਗ-ਹੋ, ਲੀ ਸਨ-ਕਿਯੂੰ, ਚੋ ਯੋ-ਜੀਓਂਗ, ਚੋਈ ਵੂ-ਸ਼ਿਕ, ਪਾਰਕ ਸੋ-ਡੈਮ, ਜੰਗ ਹਯ-ਜਿਨ ਅਤੇ ਲੀ ਜੰਗ-ਏਨ ਹਨ। ਫਿਲਮ ਇੱਕ ਗਰੀਬ ਪਰਿਵਾਰ ਦੇ ਮੈਂਬਰਾਂ ਦੀ ਕਹਾਣੀ ਬਿਆਨ ਕਰਦੀ ਹੈ ਹੋ ਜਾਅਲੀ ਪੜ੍ਹਾਈ ਅਤੇ ਹੁਨਰ ਨਾਲ ਇੱਕ ਅਮੀਰ ਪਰਿਵਾਰ ਵਿੱਚ ਘੁਸਪੈਠ ਕਰਦੇ ਹਨ ਅਤੇ ਹੌਲੀ-ਹੌਲੀ ਉਹਨਾਂ ਦੇ ਘਰ 'ਤੇ ਆਪਣੀ ਮਲਕੀਅਤ ਸਮਝਣ ਲੱਗ ਜਾਂਦੇ ਹਨ।

ਪੈਰਾਸਾਈਟ 21 ਮਈ 2019 ਨੂੰ 2019 ਕਾਨ ਫਿਲਮ ਫੈਸਟੀਵਲ ਵਿਚ ਪ੍ਰੀਮੀਅਰ ਕੀਤੀ, ਜਿੱਥੇ ਇਹ ਪਾਮੇ ਡੀ ਓਰ ਜਿੱਤਣ ਵਾਲੀ ਪਹਿਲੀ ਦੱਖਣੀ ਕੋਰੀਆ ਦੀ ਫਿਲਮ ਬਣ ਗਈ। ਇਸ ਤੋਂ ਬਾਅਦ 30 ਮਈ 2019 ਨੂੰ ਸੀਜੇ ਐਂਟਰਟੇਨਮੈਂਟ ਦੁਆਰਾ ਦੱਖਣੀ ਕੋਰੀਆ ਵਿੱਚ ਰਿਲੀਜ਼ ਕੀਤੀ ਗਈ ਸੀ। ਫਿਲਮ ਨੂੰ ਬਹੁਤ ਸਾਰੇ ਆਲੋਚਕਾਂ ਦੁਆਰਾ ਸਾਲ 2019 ਦੀ ਸਰਬੋਤਮ ਫਿਲਮ ਅਤੇ 2010 ਦਸ਼ਕ ਦੀਆਂ ਸਰਬੋਤਮ ਫਿਲਮਾਂ ਵਿਚੋਂ ਇੱਕ ਮੰਨਿਆ ਜਾਂਦਾ ਹੈ। ਇਹ ਮੈਟਾਕ੍ਰਿਟਿਕ ਵੱਲੋਂ 42ਵੀਂ ਉੱਚ ਦਰਜੇ ਦੀ ਫਿਲਮ ਹੈ। ਇਸ ਨੇ ਲਗਭਗ 11 ਮਿਲੀਅਨ ਡਾਲਰ ਦੇ ਉਤਪਾਦਨ ਬਜਟ 'ਤੇ ਵਿਸ਼ਵਭਰ ਵਿਚ 264 ਮਿਲੀਅਨ ਡਾਲਰ ਦੀ ਕਮਾਈ ਕੀਤੀ। ਇਹ ਸਭ ਤੋਂ ਵੱਧ ਕਮਾਈ ਕਰਨ ਵਾਲੀ ਦੱਖਣੀ ਕੋਰੀਆ ਦੀ ਫਿਲਮ ਬਣ ਗਈ।

ਅਨੇਕਾਂ ਪ੍ਰਸੰਸਾਵਾਂ ਵਿੱਚੋਂ, ਪੈਰਾਸਾਈਟ ਨੇ 92 ਵੇਂ ਅਕੈਡਮੀ ਅਵਾਰਡਜ਼ ਵਿੱਚ ਪ੍ਰਮੁੱਖ ਚਾਰ ਪੁਰਸਕਾਰ ਸਰਬੋਤਮ ਫਿਲਮ, ਸਰਬੋਤਮ ਨਿਰਦੇਸ਼ਕ, ਸਰਬੋਤਮ ਮੂਲ ਸਕ੍ਰੀਨਪਲੇਅ ਅਤੇ ਸਰਬੋਤਮ ਅੰਤਰਰਾਸ਼ਟਰੀ ਵਿਸ਼ੇਸ਼ਤਾ ਫਿਲਮ ਜਿੱਤੇ।ਇਹ ਬੇਸਟ ਪਿਕਚਰ ਲਈ ਅਕੈਡਮੀ ਅਵਾਰਡ ਜਿੱਤਣ ਵਾਲੀ ਪਹਿਲੀ ਗੈਰ-ਅੰਗਰੇਜ਼ੀ ਭਾਸ਼ਾ ਵਾਲੀ ਫਿਲਮ ਅਤੇ ਇਸ ਲਈ ਨਾਮਜ਼ਦ ਕੀਤੀ ਜਾਣ ਵਾਲੀ ਪਹਿਲੀ ਦੱਖਣੀ ਕੋਰੀਆ ਦੀ ਫਿਲਮ ਬਣ ਗਈ। ਸਪੇਨੀ ਫਿਲਮਟਾਕ ਟੂ ਹਰ, 2003 ਤੋਂ ਬਾਅਦ ਸਰਬੋਤਮ ਮੂਲ ਸਕ੍ਰੀਨ ਪਲੇਅ ਜਿੱਤਣ ਵਾਲੀ ਪਹਿਲੀ ਗੈਰ-ਅੰਗਰੇਜ਼ੀ ਭਾਸ਼ਾ ਦੀ ਫਿਲਮ ਬਣੀ।

ਪਲਾਟ

ਕਿਮ ਪਰਿਵਾਰ, ਜਿਸ ਵਿੱਚ ਪਿਤਾ ਕੀ-ਟੇਕ, ਮਾਂ ਚੁੰਗ-ਸੂਕ, ਧੀ ਕੀ-ਜੰਗ ਅਤੇ ਪੁੱਤ ਕੀ-ਵੂ ਇੱਕ ਛੋਟੇ ਬੇਸਮੈਂਟ (ਬਨਜੀਹਾ ) ਵਿੱਚ ਰਹਿੰਦੇ ਹਨ,[1] ਉਹਨਾਂ ਦੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚੱਲਦਾ ਹੈ ਅਤੇ ਰੋਜ਼ੀ ਰੋਟੀ ਲਈ ਸਾਰਾ ਪਰਿਵਾਰ ਪੀਜ਼ਾ ਬਾਕਸ ਫੋਲਡਰ ਬਣਾਉਂਦਾ ਹੈ।[2] ਕੀ-ਵੂਜ਼ ਦਾ ਦੋਸਤ ਅਤੇ ਯੂਨੀਵਰਸਿਟੀ ਦਾ ਵਿਦਿਆਰਥੀ ਮਿਨ-ਹਯੁਕ ਇਹਨਾ ਨੂੰ ਦੌਲਤ ਵਧਾਉਣ ਵਾਲਾ ਇੱਕ ਪੱਥਰ ਦਿੰਦਾ ਹੈ। ਉਹ ਪੜ੍ਹਨ ਲਈ ਵਿਦੇਸ਼ ਜਾ ਰਿਹਾ ਹੈ ਅਤੇ ਸੁਝਾਅ ਦਿੰਦਾ ਹੈ ਕਿ ਕੀ-ਵੂ ਇੱਕ ਅਮੀਰ ਪਰਿਵਾਰ, ਪਾਰਕ, ਦੀ ਧੀ ਡਾ-ਹਿਏ ਲਈ ਅੰਗ੍ਰੇਜ਼ੀ ਅਧਿਆਪਕ ਦੀ ਨੌਕਰੀ ਕਰ ਲਵੇ। ਕੀ-ਵੂ ਯੂਨੀਵਰਸਿਟੀ ਦੇ ਵਿਦਿਆਰਥੀ ਵਜੋਂ ਜਾਂਦਾ ਹੈ ਅਤੇ ਪਾਰਕਸ ਪਰਿਵਾਰ ਉਸਨੂੰ ਆਪਣੀ ਕੁੜੀ ਦਾ ਅੰਗ੍ਰੇਜ਼ੀ ਅਧਿਆਪਕ ਰੱਖ ਲੈਂਦੇ ਹਨ।

ਕਿਮ ਪਰਿਵਾਰ ਇੱਕ ਦੂਜੇ ਨੂੰ ਪਾਰਕ ਪਰਿਵਾਰ ਵਿੱਚ ਨੌਕਰੀ ਦਵਾਉਣ ਦੀਆਂ ਤਰਕੀਬਾਂ ਘੜਨ ਲੱਗ ਜਾਂਦਾ ਹੈ। ਕੀ-ਵੂ ਪਾਰਕ ਪਰਿਵਾਰ ਦੀ ਕੁੜੀ ਦਾ-ਹੇ ਨੂੰ ਭਰਮਾ ਲੈਂਦਾ ਹੈ ਅਤੇ ਕੀ-ਜੁੰਗ "ਜੈਸਿਕਾ" ਬਣਕੇ ਪਾਰਕਸ ਪਰਿਵਾਰ ਦੇ ਛੋਟੇ ਮੁੰਡੇ ਦਾ-ਸੌਂਗ ਦੀ ਆਰਟ ਥੈਰੇਪਿਸਟ ਬਣ ਜਾਂਦੀ ਹੈ। ਪਾਰਕਸ ਪਰਿਵਾਰ ਦਾ ਡਰਾਇਵਰ ਜਦੋਂ ਕੀ-ਜੁੰਗ ਨੂੰ ਘਰ ਛੱਡਣ ਲਈ ਜਾਂਦਾ ਤਾਂ ਕੀ-ਜੁੰਗ ਕਾਰ ਵਿਚ ਉਸਦੇ ਅੰਡਰਵੀਅਰ ਛੱਡ ਜਾਂਦੀ ਹੈ, ਪਾਰਕ ਨੂੰ ਲੱਗਦਾ ਹੈ ਕਿ ਉਹਨਾਂ ਦਾ ਡਰਾਇਵਰ ਉਸਦੀ ਗੱਡੀ ਵਿੱਚ ਸੈਕਸ ਕਰਦਾ ਹੈ ਤਾਂ ਉਹ ਉਸਨੂੰ ਨੌਕਰੀ ਤੋਂ ਹਟਾ ਦਿੰਦਾ ਹੈ। ਪਾਰਕ ਪਰਿਵਾਰ ਕੀ-ਟੇਕ ਨੂੰ ਉਸਦੀ ਜਗ੍ਹਾ ਡਰਾਇਵਰ ਰੱਖ ਲੈਂਦੇ ਹਨ। ਅੰਤ ਕਿਮ ਪਰਿਵਾਰ ਪਾਰਕਸ ਦੇ ਘਰ ਦੀ ਪੁਰਾਣੀ ਨੌਕਰਾਨੀ, ਮੂਨ-ਗਵਾਂਗ, ਦੀ ਆੜੂ ਤੋਂ ਹੋਣ ਵਾਲੀ ਐਲਰਜੀ ਨੂੰ ਟੀ.ਬੀ ਦਾ ਬਹਾਨਾ ਬਣਾ ਕੇ ਮਾਲਕਾਂ ਨੂੰ ਉਸਨੂੰ ਹਟਾਉਣ ਲਈ ਮਜਬੂਰ ਕਰ ਦਿੰਦੇ ਹਨ ਅਤੇ ਉਸਦੀ ਜਗ੍ਹਾ ਚੁੰਗ-ਸੂਕ ਅਹੁਦਾ ਸੰਭਾਲ ਲੈਂਦੀ ਹੈ।

ਇੱਕ ਰਾਤ ਜਦੋਂ ਪਾਰਕ ਪਰਿਵਾਰ ਪਿਕਨਿਕ ਮਨਾਉਣ ਲਈ ਜਾਂਦੇ ਹਨ ਤਾਂ ਕਿਮ ਪਰਿਵਾਰ ਉਹਨਾਂ ਦੇ ਘਰ ਮਜ਼ੇ ਲੈਂਦੇ, ਖਾਂਦੇ-ਪੀਂਦੇ ਹਨ। ਇਸੇ ਦੌਰਾਨ ਮੂਨ-ਗਵਾਂਗ ਦਰਵਾਜ਼ੇ 'ਤੇ ਦਸਤਕ ਦਿੰਦੀ ਹੈ ਅਤੇ ਚੁੰਗ-ਸੂਕ ਨੂੰ ਦੱਸਦੀ ਹੈ ਕਿ ਉਸਦਾ ਬੇਸਮੈਂਟ ਵਿੱਚ ਕੁਝ ਰਹੀ ਗਿਆ ਹੈ। ਉਹ ਪਿਛਲੇ ਮਾਲਕ ਦੁਆਰਾ ਬਣਾਏ ਖੁਫੀਆ ਰਸਤੇ ਰਾਹੀਂ ਬੇਸਮੈਂਟਵਿੱਚ ਦਾਖਲ ਹੁੰਦੀ ਹੈ, ਜਿੱਥੇ ਮੂਨ-ਗਵਾਂਗ ਦਾ ਪਤੀ, ਜਿਨ-ਸਾਏ, ਕਰਜ਼ੇ ਤੋਂ ਛੁਪ ਕੇ, ਚਾਰ ਸਾਲਾਂ ਤੋਂ ਗੁਪਤ ਰੂਪ ਵਿੱਚ ਰਹਿ ਰਿਹਾ ਹੈ। ਮੂਨ-ਗਵਾਂਗ ਚੁੰਗ-ਸੂਕ ਨੂੰ ਉਸਦੇ ਪਤੀ ਜਿਨ-ਸਾਏ ਨੂੰ ਉਥੇ ਰੱਖਣ ਲਈ ਮਿੰਨਤਾਂ ਕਰਦੀ ਹੈ ਪਰ ਚੁੰਗ-ਸੂਕ ਉਸਨੂੰ ਇਨਕਾਰ ਕਰ ਦਿੰਦੀ ਹੈ। ਕਿਮ ਪਰਿਵਾਰ ਲੁਕ ਕੇ ਸਾਰੀ ਗੱਲ ਬਾਤ ਸੁਨ ਰਿਹਾ ਹੁੰਦਾ ਹੈ ਅਤੇ ਅਚਾਨਕ ਸਾਹਮਣੇ ਆ ਜਾਂਦਾ ਹੈ। ਮੂਨ-ਗਵਾਂਗ ਉਨ੍ਹਾਂ ਨੂੰ ਫਿਲਮਾਂ ਕਰਦਾ ਹੈ ਅਤੇ ਵੀਡੀਓ ਪਾਰਕਜ਼ ਨੂੰ ਭੇਜਣ ਦੀ ਧਮਕੀ ਦਿੰਦੀ

ਹੈ।

ਤੇਜ਼ ਬਾਰਸ਼ ਕਾਰਨ ਪਾਰਕ ਪਰਿਵਾਰ ਜਲਦੀ ਘਰ ਪਰਤ ਆਉਂਦਾ ਹੈ ਅਤੇ ਕਿਮ ਪਰਿਵਾਰ ਉਹਨਾਂ ਦੇ ਆਉਣ ਤੋਂ ਪਹਿਲਾਂ ਘਰ ਦੀ ਸਫਾਈ ਕਰਨ ਲੱਗ ਜਾਂਦਾ ਹੈ। ਇਸੇ ਦੌਰਾਨ ਮੂਨ-ਗਵਾਾਂਗ, ਜਿਨ-ਸਾਏ ਅਤੇ ਕਿਮ ਪਰਿਵਾਰ ਵਿਚਕਾਰ ਝਗੜਾ ਹੋ ਜਾਂਦਾ ਹੈ। ਕਿਮ ਪਰਿਵਾਰ ਨੇ ਜਿਨ-ਸਾਏ ਨੂੰ ਜ਼ਖਮੀ ਕਰ ਦਿੰਦਾ ਹੈ ਅਤੇ ਮੂਨ-ਗਵਾਂਗ ਨੂੰ ਬੰਕਰ ਵਿੱਚ ਕੈਦ ਕਰ ਦਿੰਦੇ ਹਨ। ਸ੍ਰੀਮਤੀ ਪਾਰਕ ਨੇ ਚੁੰਗ-ਸੂਕ ਨੂੰ ਦੱਸਦੀ ਹੈ ਕਿ ਦਾ-ਸੌਂਗ ਨੇ 'ਤੇ ਪਿਛਲੇ ਜਨਮਦਿਨ ਤੇ ਤਹਿਖ਼ਾਨੇ ਵਿੱਚੋਂ ਇੱਕ "ਭੂਤ" (ਜਿਨ-ਸਾਏ) ਵੇਖ ਲਿਆ ਸੀ ਜਿਸ ਕਰਕੇ ਉਸਨੂੰ ਦੌਰਾ ਪੈ ਗਿਆ ਸੀ। ਕਿਮ ਪਰਿਵਾਰ ਘਰ ਤੋਂ ਭੱਜ ਜਾਣਦੇ ਹਨ ਪਰ ਜਾਣ ਤੋਂ ਪਹਿਲਾਂ ਉਹ ਪਾਰਕ ਦੀ ਆਪਣੀ ਪਤਨੀ ਨਾਲ ਗੱਲ ਬਾਤ ਸੁਨ ਲੈਂਦੇ ਹਨ ਜਿਸ ਵਿੱਚ ਉਹ ਦੱਸਦਾ ਹੈ ਕਿ ਕੀ-ਟੇਕ ਵਿੱਚੋਂ ਕਿੱਦਾਂ ਦੀ ਅਜੀਬ ਬਦਬੂ ਆਉਂਦੀ ਹੈ। ਘਰ ਪੁੱਜਣ 'ਤੇ ਉਹ ਦੇਖਦੇ ਹਨ ਕਿ ਉਹਨਾਂ ਦਾ ਘਰ ਜ਼ੋਰਦਾਰ ਮੀਂਹ ਅਤੇ ਸੀਵਰੇਜ ਦੇ ਪਾਣੀ ਨਾਲ ਭਰਿਆ ਹੋਇਆ ਹੈ ਅਤੇ ਉਹ ਹੋਰ ਬੇਘਰ ਹੋਏ ਲੋਕਾਂ ਨਾਲ ਜਿਮਨੇਜ਼ੀਅਮ ਵਿੱਚ ਪਨਾਹ ਲੈਣ ਲਈ ਮਜਬੂਰ ਹੋ ਜਾਂਦੇ ਹਨ।

ਅਗਲੇ ਦਿਨ, ਸ਼੍ਰੀਮਤੀ ਪਾਰਕ ਕਿਮ ਪਰਿਵਾਰ ਦੀ ਮਦਦ ਨਾਲ ਡਾ-ਸੌਂਗ ਦੇ ਜਨਮਦਿਨ ਲਈ ਇੱਕ ਹਾਊਸ ਪਾਰਟੀ ਰੱਖਦੀ ਹੈ। ਕੀ-ਵੂ ਉਸ ਪੱਥਰ ਨੂੰ ਲੈ ਕੇ ਜਿਨ-ਸਾਏ ਦਾ ਸਾਹਮਣਾ ਕਰਨ ਲਈ ਬੰਕਰ ਵਿਚ ਦਾਖਲ ਹੁੰਦਾ ਹੈ। ਜਦੋਂ ਉਸਨੂੰ ਪਤਾ ਲੱਗਦਾ ਹੈ ਕਿ ਮੂਨ-ਗਵਾਂਗ ਮਰ ਚੁੱਕੀ ਹੈ ਜੀਨ-ਸਾਏ ਉਸੇ ਪੱਥਰ ਨਾਲ ਉਸ ਦੇ ਸਿਰ 'ਤੇ ਹਮਲਾ ਕਰਦਾ ਹੈ। ਖੂਨ ਨਾਲ ਲਥਪਥ ਕੀ-ਵੂ ਨੂੰ ਉਥੇ ਛੱਡ ਕੇ ਜੀਨ-ਸਾਏ ਬਾਹਰ ਆ ਜਾਂਦਾ ਹੈ। ਮੂਨ-ਗਵਾਂਗ ਦੇ ਬਦਲੇ ਵਿੱਚ ਹੜਬੜਾਇਆ ਜੀਨ-ਸਾਏ ਮਹਿਮਾਨਾਂ ਦੇ ਸਾਹਮਣੇ ਕੀ-ਜੰਗ ਰਸੋਈ ਵਾਲਾ ਚਾਕੂ ਖੁਭੋ ਦਿੰਦਾ ਹੈ। ਇਹ ਸਭ ਵੇਖਦਿਆਂ ਦਾ-ਸੌਂਗ ਨੂੰ ਦੌਰਾ ਪੈ ਜਾਂਦਾ ਹੈ ਅਤੇ ਚੁੰਗ-ਸੂਕ ਬਾਰਬਿਕਯੂ ਸਿਲਾਈ ਨਾਲ ਜੀਨ-ਸਾਏ ਨੂੰ ਜ਼ਖਮੀ ਕਰ ਦਿੰਦੀ ਹੈ। ਕੀ-ਟੇਕ ਖੂਨਨਾਲ ਲਥਪਥ ਕੀ-ਜੰਗ ਵੱਲ ਜਾਂਦਾ ਹੈ ਅਤੇ ਪਾਰਕ ਉਸ ਨੂੰ ਡਾ-ਸੌਂਗ ਨੂੰ ਹਸਪਤਾਲ ਲਿਜਾਣ ਦਾ ਆਦੇਸ਼ ਦਿੰਦਾ ਹੈ। ਹਫੜਾ-ਦਫੜੀ ਵਿਚ, ਕੀ-ਟੇਕ, ਜੀਨ-ਸਾਏ ਦੀ ਗੰਧ ਤੋਂ ਸ੍ਰੀ ਪਾਰਕ ਦੀ ਘ੍ਰਿਣਾਯੋਗ ਪ੍ਰਤੀਕ੍ਰਿਆ ਨੂੰ ਵੇਖਦਾ ਹੈ ਅਤੇ ਚਾਕੂ ਨਾਲ ਉਸਨੂੰ ਮਾਰ ਦਿੰਦਾ ਹੈ। ਕੀ-ਟੇਕ ਫਿਰ ਆਪਣੀ ਮਰਨ ਵਾਲੀ ਧੀ ਨੂੰ ਲਾਅਨ 'ਤੇ ਛੱਡ ਕੇ ਮੌਕੇ ਤੋਂ ਭੱਜ ਗਿਆ।

ਹਫ਼ਤੇ ਬਾਅਦ ਵਿੱਚ ਕੀ-ਵੂ ਦਿਮਾਗ ਦੀ ਸਰਜਰੀ ਤੋਂ ਬਾਅਦ ਜਾਗਿਆ। ਉਸਨੂੰ ਅਤੇ ਚੁੰਗ-ਸੂਕ ਨੂੰ ਧੋਖਾਧੜੀ ਦੇ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਪ੍ਰੋਬੇਸ਼ਨ ਉੱਤੇ ਪਾ ਦਿੱਤਾ ਗਿਆ ਹੈ। ਕੀ-ਜੁੰਗ ਦੀ ਮੌਤ ਹੋ ਗਈ ਅਤੇ ਕੀ-ਟੇਕ ਨੂੰ ਪਾਰਕ ਦੀ ਹੱਤਿਆ ਲਈ ਪੁਲਿਸ ਲੱਭ ਰਹੀ ਹੈ। ਜੀਨ-ਸਾਏ ਨੂੰ ਬੇਘਰ ਮੰਨਿਆ ਗਿਆ ਹੈ, ਅਤੇ ਨਾ ਹੀ ਉਸਨੂੰ ਅਤੇ ਨਾ ਹੀ ਕੀ-ਟੇਕ ਨੂੰ ਆਪਣੇ ਚਾਕੂ ਮਾਰਨ ਦਾ ਮਨੋਰਥ ਪਤਾ ਹੈ। ਕੀ-ਵੂ ਪਾਰਕਸ ਦੇ ਘਰ ਜਾਸੂਸੀ ਕਰਦਾ ਹੈ, ਇਕ ਜਰਮਨ ਪਰਿਵਾਰ ਨੂੰ ਇਸ ਦੇ ਇਤਿਹਾਸ ਤੋਂ ਅਣਜਾਣ ਵੇਚਦਾ ਹੈ, ਅਤੇ ਮੋਰਸ ਕੋਡ ਵਿੱਚ ਇੱਕ ਚਮਕਦੀ ਬੱਤੀ ਤੋਂ ਇੱਕ ਸੁਨੇਹਾ ਵੇਖਦਾ ਹੈ। ਇਹ ਕੀ-ਟੇਕ ਹੈ, ਜੋ ਗੈਰਾਜ ਰਾਹੀਂ ਬੰਕਰ ਵਿੱਚ ਭੱਜ ਗਿਆ ਸੀ। ਹੁਣ ਉਹ ਰਾਤ ਨੂੰ ਫਰਿੱਜ 'ਚੋਂ ਆਪਣੇ ਖਾਣ ਲਈ ਕੁਝ ਨਾ ਕੁਝ ਲੈ ਆਉਂਦਾ ਹੈ। ਉਸਨੇ ਮੂਨ-ਗਵਾਾਂਗ ਨੂੰ ਵਿਹੜੇ ਵਿੱਚ ਦਫਨਾ ਦਿੱਤਾ ਅਤੇ ਹਰ ਉਸੇ ਬਲਬ ਨੂੰ ਜਗਾਉਂਦਾ ਹੈ ਇਸ ਉਮੀਦ ਨਾਲ ਕਿ ਕੀ-ਵੂ ਕਦੇ ਨਾ ਕਦੇ ਇਸ ਨੂੰ ਇਸ ਨੂੰ ਵੇਖੇਗਾ। ਅਜੇ ਵੀ ਆਪਣੀ ਮਾਂ ਦੇ ਬੇਸਮੈਂਟ ਵਿੱਚ ਰਹਿ ਰਿਹਾ ਕੀ-ਵੂ ਆਪਣੇ ਪਿਤਾ ਨੂੰ ਪੱਤਰ ਲਿਖਦਾ ਹੈ ਕਿ ਇੱਕ ਦਿਨ ਉਹ ਖ਼ੂਬ ਪੈਸੇ ਕਮਾ ਕੇ ਇਹ ਮਕਾਨ ਖਰੀਦੇਗਾ ਅਤੇ ਆਪਣੇ ਪਿਤਾ ਨੂੰ ਦੁਬਾਰਾ ਮਿਲੇਗਾ।

ਹਵਾਲੇ

ਫਰਮਾ:Reflist

  1. Kim, Victoria. "The halfway underground homes of 'Parasite' are real spaces of desperation and dreams". Los Angeles Times. Archived from the original on 12 February 2020. Retrieved 13 February 2020.
  2. ਫਰਮਾ:Cite news