ਪਿੰਡਾਂ ਆਲ਼ੇ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਪਿੰਡਾਂ ਆਲ਼ੇ ਇੱਕ ਪੰਜਾਬੀ ਕਿਤਾਬ ਹੈ, ਜੋ ਕਿ ਪ੍ਰੇਮਜੀਤ ਸਿੰਘ ਨੈਣੇਵਾਲੀਆ ਦੀ ਲਿਖੀ ਹੋਈ ਹੈ।

ਸੰਖੇਪ ਜਾਣਕਾਰੀ

ਇਹ ਪ੍ਰੇਮਜੀਤ ਸਿੰਘ ਨੈਣੇਵਾਲੀਆ ਦੀ ਪਹਿਲੀ ਕਿਤਾਬ ਹੈ। ਲੇਖਕ ਦਾ ਪਿੰਡ ਨੈਣੇਵਾਲ ਹੈ, ਜੋ ਕਿ ਭਾਰਤੀ ਪੰਜਾਬ ਦੇ ਜ਼ਿਲ੍ਹਾ ਬਰਨਾਲਾ ਵਿੱਚ ਪੈਂਦਾ ਹੈ। ਇਸ ਕਿਤਾਬ ਦਾ ਪਹਿਲਾ ਸੰਸਕਰਣ ਜਨਵਰੀ 2017 ਵਿੱਚ ਆਇਆ ਸੀ, ਉਸ ਤੋਂ ਬਾਅਦ ਇਹ ਕਿਤਾਬ ਲਗਾਤਾਰ ਵਿਕਦੀ ਰਹੀ ਹੈ। ਇਸ ਕਿਤਾਬ ਨੂੰ ਪ੍ਰਕਾਸ਼ਿਤ ਕਰਨ ਦਾ ਕੰਮ ਗੋਸਲ ਪ੍ਰਕਾਸ਼ਨ ਨੇ ਕੀਤਾ ਹੈ। ਕਿਤਾਬ ਦੇ ਪੇਸ਼ ਕਰਤਾ ਕਿਰਨਪ੍ਰੀਤ ਸਿੰਘ ਤਲਵੰਡੀ ਹਨ। ਇਸਦਾ ਕਿਤਾਬ ਦਾ ਮੁੱਲ 200 ਰੁਪਏ ਹੈ ਅਤੇ ਇਸਦੇ ਪੰਨੇ ਵੀ 200 ਹੀ ਹਨ।

ਇਸ ਕਿਤਾਬ ਦਾ ਜ਼ਿਆਦਾਤਰ ਭਾਗ ਵਾਰਤਕ ਹੈ ਅਤੇ ਇਸ ਵਿੱਚ ਖੁੱਲ੍ਹੀਆਂ ਕਵਿਤਾਵਾਂ ਵੀ ਸ਼ਾਮਿਲ ਕੀਤੀਆਂ ਗਈਆਂ ਹਨ। ਇਸ ਕਿਤਾਬ ਦੀ ਵਿਲੱਖਣਤਾ ਇਸਦੀ ਭਾਸ਼ਾ ਸ਼ੈਲੀ ਹੈ, ਜੋ ਕਿ ਮਾਲਵੇ ਦੀ ਭਾਸ਼ਾ ਹੈ। ਭਾਵ ਕਿ ਠੇਠ ਪੰਜਾਬੀ ਵਰਤੀ ਗਈ ਹੈ। ਲੇਖਕ ਨੇ ਆਮ ਲੋਕਾਂ ਦੇ ਪੇਂਡੂ ਜੀਵਨ ਨੂੰ ਖ਼ੂਬ ਚਿਤਰਿਆ ਹੈ।

ਕਾਵਿ-ਵੰਨਗੀ ਦਾ ਨਮੂਨਾ

ਕੁਝ ਚੱਲ ਪੇ ਮੋਬੈਲ ਪੱਟ ਹੋਣੇ, ਸ਼ਹਿਰੀਂ ਨਮੇ ਮਾਲ ਖੁੱਲ ਗੇ
ਨੀ ਤੇਰੇ 'ਤੇ ਜੁਆਨੀ ਹੁਣ ਚੜ ਗੀ, ਜੋ ਕੋਠੇ ਚੜ ਬਾਲ ਖੁੱਲਗੇ
ਖਤ ਫਿਰਦੇ ਆ ਦਾੜੀ ਦੇ ਕਢਾਈ, ਨੀ ਕੰਨਾਂ ਵਿੱਚ ਪਾਉਣ ਮੁੰਦਰਾਂ,
"ਰਾਜਾ ਖੇਤਾਂ ਦਾ" ਟਰੈਟ ਤੇ ਲਖਾਇਆ, ਟਰਾਲੀ ਪਿੱਛੇ "ਰਾਣੀ ਸੁੰਦਰਾਂ"
ਲਾਕੇ ਚਾਦਰੇ ਨੇ ਪਾਉਂਦੇ ਪੈਲਾਂ ਫਿਰਦੇ, ਜਿਉਂ ਹੱਡਾਰੋੜੀ ਆਉਣ ਗਿਰਝਾਂ
ਮਾਪੇ ਆਖਦੇ ਸਲੱਗ ਪੁੱਤ ਜੰਮਤੇ, ਨੀ ਖੇਤ ਜਾ ਕੇ ਗਾਉਣ ਮਿਰਜਾ....

ਹਵਾਲੇ

ਫਰਮਾ:ਹਵਾਲੇ

ਬਾਹਰੀ ਕੜੀਆਂ