ਪਿੰਜਰ (ਨਾਵਲ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox book ਪਿੰਜਰ ਨਾਵਲ ਅੰਮ੍ਰਿਤਾ ਪ੍ਰੀਤਮ ਦਾ ਲਿਖਿਆ ਇੱਕ ਪੰਜਾਬੀ ਬੋਲੀ ਦਾ ਨਾਵਲ ਹੈ ਜੋ ਪਹਿਲੀ ਵਾਰ 1950 ਵਿੱਚ ਛਪਿਆ। ਇਹ ਨਾਵਲ ਦੇਸ਼-ਵੰਡ ਨਾਲ ਸੰਬੰਧਿਤ ਹੈ। ਇਸ ਨਾਵਲ ਵਿੱਚ ਵੰਡ ਵੇਲੇ ਔਰਤ ਦੀ ਤ੍ਰਾਸਦਿਕ ਹਾਲਤ ਦਾ ਪੁਰੋ ਪਾਤਰ ਦੇ ਹਵਾਲੇ ਨਾਲ ਚਿਤਰਣ ਹੈ। ਪਿੰਜਰ ਨਾਵਲ ਹਿੰਦੀ ਭਾਸ਼ਾ ਸਮੇਤ ਕਈ ਭਾਸ਼ਾਵਾਂ 'ਚ ਅਨੁਵਾਦ ਹੋਇਆ ਹੈ।[1][2]

ਇਹ ਨਾਵਲ ਇੱਕ ਹਿੰਦੂ ਕੁੜੀ, ਪੂਰੋ ਦੀ ਕਹਾਣੀ ਹੈ ਜੋ ਕਿ ਇੱਕ ਮੁਸਲਮਾਨ ਆਦਮੀ ਰਸ਼ੀਦ ਦੁਆਰਾ ਜ਼ਬਰਦਸਤੀ ਅਗ਼ਵਾ ਕਰ ਲਈ ਜਾਂਦੀ ਹੈ[3] ਅਤੇ ਜਦੋਂ ਉਹ ਕੁਝ ਵਕਤ ਬਾਅਦ ਉਸ ਤੋਂ ਬਚ ਕੇ ਵਾਪਸ ਆਉਂਦੀ ਹੈ ਤਾਂ ਉਸ ਦੇ ਮਾਪੇ ਉਸ ਨੂੰ ਨਾਪਾਕ ਕੁੜੀ ਮੰਨਦੇ ਹੋਏ ਅਪਣਾਉਣ ਤੋਂ ਇਨਕਾਰ ਕਰ ਦਿੰਦੇ ਹਨ ਅਤੇ ਫਿਰ ਉਹ ਰਸ਼ੀਦੇ ਦੇ ਘਰ ਹੀ ਰਹਿੰਦੀ ਹੈ ਅਤੇ 1947 ਦੀ ਵੰਡ ਪਿੱਛੋਂ ਆਪਣੇ ਦਰਦ ਸਮੇਤ ਪਰਿਵਾਰ ਨੂੰ ਸਾਂਭਦੀ ਹੈ। ਤੇ ਕੋਲ ਰੋਕ ਬਚਾ ਵੀ ਹੋ ਜਾਂਦਾ ਹੈ। ਆਪਣੀ ਜ਼ਬਰਦਸਤੀ ਚੁੱਕੀ ਗਈ ਭਰਜਾਈ ਨੂੰ ਲੱਭਣ 'ਚ ਮਦਦ ਕਰਦੀ ਹੋਈ ਆਪਣੇ ਭਰਾ ਨੂੰ ਵੀ ਮਿਲਦੀ ਹੈ। ਉਹ ਪੁਰੋ ਨੂੰ ਨਾਲ ਆਉਣ ਨੂੰ ਕਹਿੰਦਾ ਹੈ ਪਰ ਪੁਰੋ ਹੁਣ ਤਾਂ ਰਸ਼ੀਦੇ ਦੇ ਹੀ ਲੜ ਲੱਗ ਚੁੱਕੀ ਹੁੰਦੀ ਹੈ।ਅੰਤ 'ਤੇ ਬਾਕੀ ਔਰਤਾਂ ਨੂੰ ਲਿਜਾਂਦਾ ਟਰੱਕ ਧੂੜ ਉਡਾਉਂਦਾ ਜਾਂਦਾ ਹੈ।

ਇਸ ਦਾ ਅੰਗਰੇਜ਼ੀ ਤਰਜਮਾ ਖ਼ੁਸ਼ਵੰਤ ਸਿੰਘ[4] ਅਤੇ ਫ਼੍ਰੈਂਚ ਤਰਜਮਾ ਡੈਨਿਸ ਮਾਰਟ੍ਰਿੰਗ ਨੇ ਕੀਤਾ।

ਮੁੱਖ ਪਾਤਰ

ਨਾਵਲ ਦੇ ਮੁੱਖ ਪਾਤਰ ਸਮੇਤ ਸਾਰੇ ਪਾਤਰ ਇਸ ਪ੍ਰਕਾਰ ਹਨ:

  • ਪੂਰੋ (ਬਾਅਦ ਵਿੱਚ, ਹਮੀਦਾ)
  • ਰਸ਼ੀਦ
  • ਰਾਮ ਚੰਦ
  • ਲਾਜੋ
  • ਤ੍ਰਿਲੋਕ
  • ਰੱਜੋ
  • ਤਾਰਾ (ਪੂਰੋ ਦੀ ਮਾਤਾ)
  • ਮੋਹਨ ਲਾਲ (ਪੂਰੋ ਦਾ ਪਿਤਾ)
  • ਸ਼ਿਆਮ ਲਾਲ (ਰਾਮ ਚੰਦ ਦਾ ਪਿਤਾ)
  • ਪਗਲੀ
  • ਜਾਵੇਦ

ਕਹਾਣੀ ਅਪਣਾਈ

ਇਸ ਨਾਵਲ ਦੀ ਕਹਾਣੀ ਨੂੰ 2003 ਦੀ ਇੱਕ ਇਸੇ ਨਾਮ ਦੀ ਬਾਲੀਵੁੱਡ ਫ਼ਿਲਮ ਵਿੱਚ ਅਪਣਾਇਆ ਗਿਆ ਜਿਸ ਵਿੱਚ ਮੁੱਖ ਕਿਰਦਾਰ ਉਰਮਿਲਾ ਮਾਤੌਂਡਕਰ, ਮਨੋਜ ਬਾਜਪਾਈ ਅਤੇ ਸੰਜੇ ਸੂਰੀ ਨੇ ਨਿਭਾਏ ਹਨ।[5] ਇਸ ਫ਼ਿਲਮ ਨੂੰ ਕੌਮੀ ਏਕਤਾ ਬਾਰੇ ਸਭ ਤੋਂ ਵਧੀਆ ਫ਼ੀਚਰ ਫ਼ਿਲਮ ਦਾ ਇਨਾਮ ਮਿਲਿਆ।[5]

ਹਵਾਲੇ

ਫਰਮਾ:ਹਵਾਲੇ

  1. ਫਰਮਾ:Cite news
  2. "Pinjar (PaperBack, Punjabi)". ਆੱਨਲਾਈਨ ਕਿਤਾਬ ਖ਼ਰੀਦੋ. FilpKart.com. Retrieved ਅਕਤੂਬਰ 25, 2012. {{cite web}}: External link in |publisher= (help)
  3. ਫਰਮਾ:Cite news
  4. "ਇਕ ਖ਼ਤ ਇਮਰੋਜ਼ ਦਾ". ਪੰਜਾਬੀ ਟ੍ਰਿਬਿਊਨ. ਅਗਸਤ 28, 2010. Retrieved ਅਕਤੂਬਰ 25, 2012.
  5. 5.0 5.1 ਫਰਮਾ:IMDb