ਪਿਆਸਾ (1957 ਫ਼ਿਲਮ)

ਭਾਰਤਪੀਡੀਆ ਤੋਂ
Jump to navigation Jump to search

ਫਰਮਾ:Infobox Film ਪਿਆਸਾ ਗੁਰੂ ਦੱਤ ਦੀ ਨਿਰਦੇਸ਼ਤ 1957 ਦੀ ਭਾਰਤੀ ਫਿਲਮ ਹੈ। ਇਸ ਦਾ ਨਿਰਮਾਤਾ ਵੀ ਉਹੀ ਹੈ ਅਤੇ ਮੁੱਖ ਅਦਾਕਾਰ ਵੀ। ਫਿਲਮ ਵਿੱਚ ਵਿਜੇ ਨਾਮਕ ਸੰਘਰਸ਼ ਕਰ ਰਹੇ ਕਵੀ ਦੀ ਕਹਾਣੀ ਹੈ ਜੋ ਆਜ਼ਾਦ ਭਾਰਤ ਵਿੱਚ ਆਪਣੇ ਕਾਰਜ ਨੂੰ ਪ੍ਰਕਾਸ਼ਿਤ ਕਰਨਾ ਚਾਹੁੰਦਾ ਹੈ। ਫਿਲਮ ਦਾ ਸੰਗੀਤ ਐਸ ਡੀ ਬਰਮਨ ਨੇ ਦਿੱਤਾ ਹੈ।

ਪਟਕਥਾ

ਵਿਜੇ (ਗੁਰੂ ਦੱਤ) ਇੱਕ ਅਸਫਲ ਕਵੀ ਹੈ ਜੋ ਜਿਸਦੇ ਕਾਰਜ ਨੂੰ ਪ੍ਰਕਾਸ਼ਕ ਅਤੇ ਉਸ ਦੇ ਭਰਾ (ਜੋ ਉਸ ਦੀਆਂ ਕਵਿਤਾਵਾਂ ਨੂੰ ਰੱਦੀ ਵਿੱਚ ਵੇਚਦੇ ਹਨ) ਗੰਭੀਰਤਾ ਨਾਲ ਨਹੀਂ ਲੈਂਦੇ। ਉਹ ਨਿਕੰਮਾ ਹੋਣ ਦੇ ਤਾਅਨੇ ਨਾ ਸੁਣ ਸਕਣ ਦੇ ਕਾਰਨ ਘਰ ਤੋਂ ਬਾਹਰ ਰਹਿੰਦਾ ਹੈ ਅਤੇ ਗਲੀ ਗਲੀ ਮਾਰਿਆ ਮਾਰਿਆ ਫਿਰਦਾ ਹੈ। ਉਸਨੂੰ ਗੁਲਾਬੋ (ਵਹੀਦਾ ਰਹਿਮਾਨ) ਨਾਮਕ ਇੱਕ ਚੰਗੇ ਦਿਲ ਦੀ ਵੇਸ਼ਵਾ ਮਿਲਦੀ ਹੈ ਜੋ ਉਸ ਦੀਆਂ ਕਵਿਤਾਵਾਂ ਤੋਂ ਮੁਤਾਸਰ ਹੈ ਅਤੇ ਉਸ ਨਾਲ ਪ੍ਰੇਮ ਕਰਨ ਲੱਗ ਜਾਂਦੀ ਹੈ। ਉਸ ਦੀ ਮੁਲਾਕਾਤ ਉਸ ਦੀ ਕਾਲਜ ਦੀ ਪੂਰਵ ਪ੍ਰੇਮਿਕਾ ਮੀਨਾ (ਮਾਲਾ ਸਿਨਹਾ) ਨਾਲ ਹੁੰਦੀ ਹੈ ਅਤੇ ਉਸਨੂੰ ਪਤਾ ਚੱਲਦਾ ਹੈ ਕਿ ਉਸਨੇ ਵਿੱਤੀ ਸੁਰੱਖਿਆ ਲਈ ਇੱਕ ਵੱਡੇ ਪ੍ਰਕਾਸ਼ਕ ਮਿਸਟਰ ਘੋਸ਼ (ਰਹਿਮਾਨ) ਦੇ ਨਾਲ ਵਿਆਹ ਕਰਵਾ ਲਿਆ ਹੈ। ਘੋਸ਼ ਉਸਨੂੰ ਉਸ ਦੇ ਅਤੇ ਆਪਣੀ ਪਤਨੀ ਮੀਨਾ ਦੇ ਬਾਰੇ ਵਿੱਚ ਜਿਆਦਾ ਜਾਣਨ ਲਈ ਨੌਕਰੀ ਉੱਤੇ ਰੱਖ ਲੈਂਦਾ ਹੈ।

ਮੁੱਖ ਕਲਾਕਾਰ