ਪਿਆਰ ਵਿਆਹ

ਭਾਰਤਪੀਡੀਆ ਤੋਂ
Jump to navigation Jump to search

ਪਿਆਰ ਵਿਆਹ ਉਸ ਵਿਆਹ ਨੂੰ ਕਹਿੰਦੇ ਹਨ ਜਿਸ ਮੁੰਡਾ ਕੁੜੀ ਦਾ ਪਹਿਲਾਂ ਪਿਆਰ ਹੋ ਜਾਵੇ ਫਿਰ ਉਹ ਆਪਸ ਵਿੱਚ ਵਿਆਹ ਕਰਵਾ ਲੈਣ। ਪਿਆਰ ਵਿਆਹ ਮਾਪਿਆਂ ਦੀ ਸਹਿਮਤੀ ਨਾਲ ਵੀ ਹੁੰਦੇ ਹਨ, ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਵੀ ਹੁੰਦੇ ਹਨ।

ਫਰਮਾ:Quote box

ਪਰਿਭਾਸ਼ਾ

ਵਿਆਹ ਤੋਂ ਪਹਿਲਾਂ ਜੇਕਰ ਲੜਕੇ ਤੇ ਲੜਕੀ 'ਚ ਪਿਆਰ ਹੋਵੇ ਤਾਂ ਇਸ ਕਿਸਮ ਦਾ ਵਿਆਹ ਪਿਆਰ ਵਿਆਹ ਹੁੰਦਾ ਹੈ।

ਜਾਤੀ

ਪਿਆਰ ਵਿਆਹ ਆਪਣੀ ਜਾਤੀ ਵਿੱਚ ਵੀ ਹੁੰਦਾ ਹੈ ਤੇ ਵਿੱਚ ਵੀ ਹੁੰਦਾ ਹੈ। ਦੂਸਰੀ ਜਾਤੀ ਦੇ ਵਿਆਹ ਨੂੰ ਅੰਤਰ ਜਾਤੀ ਵਿਆਹ ਵੀ ਕਹਿੰਦੇ ਹਨ। ਪਿਆਰ ਵਿਆਹ ਪੰਜਾਬ ਵਿੱਚ ਆਮ ਨਹੀਂ ਹਨ। ਕੋਈ ਕੋਈ ਹੀ ਪਿਆਰ ਵਿਆਹ ਕਰਵਾਉਦਾ ਹੈ।

ਪਿਆਰ ਵਿਆਹ: ਸਫ਼ਲ ਤੇ ਅਸਫ਼ਲ

ਪਿਆਰ ਵਿਆਹ ਬਹੁਤੇ ਸਫਲ ਵੀ ਨੀ ਰਹਿੰਦੇ। ਤੋੜ ਤੱਕ,ਅਖੀਰ ਤੱਕ ਬਹੁਤ ਹੀ ਘੱਟ ਨਿਬਦੇ ਹਨ। ਦੂਸਰੀ ਜਾਤੀ ਦੇ ਵਿਆਹ ਤਾ ਆਮ ਤੋਰ ਤੇ ਘੱਟ ਹੀ ਸਫਲ ਹੁੰਦੇ ਹਨ। ਕਾਰਨ ਇਹ ਹੈ ਕਿ ਹਰ ਜਾਤੀ ਦੇ ਧਾਰਮਿਕ ਵਿਸ਼ਵਾਸ, ਰਸਮ ਰਿਵਾਜ਼, ਵਰਤ ਵਿਹਾਰ, ਪਾਲਣ ਪੋਸ਼ਣ, ਰਹਿਣ ਸਹਿਣ ਆਦਿ ਵਿੱਚ ਥੋੜਾ ਬਹੁਤਾ ਤਾ ਫ਼ਰਕ ਹੁੰਦਾ ਹੀ ਹੈ, ਜਿਹੜਾ ਵਿਆਹ ਦੇ ਟੁੱਟਣ ਦਾ ਕਾਰਨ ਬਣਦਾ ਹੈ, ਪਰ ਹੁਣ ਲੋਕਾਂ ਵਿੱਚ ਜਾਗ੍ਰਿਤੀ ਸ਼ੁਰੂ ਹੋ ਗਈ ਹੈ, ਜਿਸ ਕਰ ਕੇ ਵਿਦਿਆ ਦਾ ਪਸਾਰ ਹੋਣ ਕਰ ਕੇ ਪਿਆਰ ਵਿਆਹ ਜ਼ਿਆਦਾ ਹੋਣ ਲੱਗ ਪਏ ਹਨ।

ਪੰਜਾਬ 'ਚ ਪਿਆਰ ਵਿਆਹ ਤੇ ਨਜ਼ਰੀਆ

ਪਿਆਰ ਵਿਆਹ ਜ਼ਿਆਦਾਤਰ 1970 ਦੇ ਵਿੱਚ ਪ੍ਰਚਲਿਤ ਹੋਣ ਲੱਗੇ। 2012 ਵਿੱਚ ਏਨ ਡੀ ਟੀਵੀ ਦੇ ਇੱਕ ਸਰਵੇ ਵਿੱਚ 74% ਲੋਕ ਪਿਆਰ ਵਿਆਹ ਦੇ ਵਿਰੁੱਧ ਸਨ।[1]

ਸਹਾਇਕ ਪੁਸਤਕ

ਪੰਜਾਬੀ ਵਿਰਸਾ ਕੋਸ਼'

ਹਵਾਲੇ

ਫਰਮਾ:ਹਵਾਲੇ

ਫਰਮਾ:ਅਧਾਰ

  1. ਪੰਜਾਬੀ ਵਿਰਸਾ ਕੋਸ਼, ਲੇਖਕ-ਹਰਕੇਸ਼ ਸਿੰਘ ਕਹਿਲ, ਪੰਨਾ-468