ਪਿਆਰਾ ਸਿੰਘ ਕੁੱਦੋਵਾਲ

ਭਾਰਤਪੀਡੀਆ ਤੋਂ
Jump to navigation Jump to search

ਪਿਆਰਾ ਸਿੰਘ ਕੁੱਦੋਵਾਲ ਪਰਵਾਸੀ ਪੰਜਾਬੀ ਲੇਖਕ ਹੈ।

ਜਿੰਦਗੀ

ਪਿਆਰਾ ਸਿੰਘ ਕੁੱਦੋਵਾਲ ਦਾ ਜਨਮ 1955 ਵਿੱਚ ਜਲੰਧਰ ਜਿਲੇ ਦੇ ਪਿੰਡ ਕੁੱਦੋਵਾਲ ਵਿੱਚ ਲੱਖਾ ਸਿੰਘ ਠੇਕਦਾਰ ਅਤੇ ਮਾਤਾ ਅਮਰ ਕੌਰ ਦੇ ਘਰ ਹੋਇਆ। ਉਸਨੇ ਡੀਏਵੀ ਕਾਲਜ ਜਲੰਧਰ ਤੋਂ ਪੰਜਾਬੀ ਅਤੇ ਉਤਰ ਪ੍ਰਦੇਸ ਤੋਂ ਹਿੰਦੀ ਦੀ ਐਮਏ ਕੀਤੀ। ਉਹ 1985 ਵਿੱਚ ਥਾਈਲੈਂਡ ਚਲੇ ਗਿਆ ਅਤੇ ਸਿੱਖ ਇੰਟਰਨੈਸ਼ਨ ਸਕੂਲ ਵਿੱਚ ਅਧਿਆਪਕ ਦੇ ਤੌਰ 'ਤੇ ਕੰਮ ਕਰਦਾ ਰਿਹਾ। ਫਿਰ 1995 ਵਿੱਚ ਅਮਰੀਕਾ ਚਲੇ ਗਿਆ ਅਤੇ 2007 ਵਿੱਚ ਕੈਨੇਡਾ ਜਾ ਵੱਸਿਆ।[1]

ਪੁਸਤਕਾਂ

  • ਸਮਿਆਂ ਤੋਂ ਪਾਰ (ਕਾਵਿ ਸੰਗ੍ਰਹਿ, 2009)
  • ਸੂਰਜ ਨਹੀਂ ਮੋਇਆ (ਕਾਵਿ ਸੰਗ੍ਰਹਿ, 2014)
  • ਬੰਦਾ ਬਹਾਦਰ (ਨਾਟਕ, 2015)

ਹਵਾਲੇ

ਫਰਮਾ:ਹਵਾਲੇ