ਪਰੀਬੰਦ

ਭਾਰਤਪੀਡੀਆ ਤੋਂ
Jump to navigation Jump to search

ਪਰੀਬੰਦ ਇਸਤਰੀਆਂ ਦੁਆਰਾ ਬਾਂਹ ਵਿੱਚ ਪਾਇਆ ਜਾਣ ਵਾਲਾ ਚਾਂਦੀ ਦਾ ਗਹਿਣਾ ਹੈ। ਇਸਤਰੀਆਂ ਦੁਆਰਾ ਬਾਂਹ ਵਿੱਚ ਪਾਏ ਜਾਣ ਵਾਲੇ ਹੋਰ ਵੀ ਬਹੁਤ ਸਾਰੇ ਗਹਿਣੇ ਹਨ ਜਿਹਨਾਂ ਦਾ ਅਕਾਰ ਤੇ ਸ਼ਕਲ ਲਗਭਗ ਇੱਕੋ ਜਿਹਾ ਹੁੰਦਾ ਹੈ ਪਰ ਪਰੀਬੰਦ ਇਸ ਗੱਲੋਂ ਵੱਖਰੇ ਹੁੰਦੇ ਹਨ ਕਿਉਂਂਕਿ ਇਹਨਾਂ ਦੇ ਘੁੰਗਰੂ ਲੱਗੇ ਹੁੰਦੇ ਹਨ। ਮੰਨਿਆ ਜਾਂਦਾ ਹੈ ਕਿ ਪਰੀਬੰਦ ਜ਼ਿਆਦਾਤਰ ਮੁਸਲਮਾਨ ਔਰਤਾਂ ਹੀ ਪਹਿਨਦੀਆਂ ਹਨ ਜਾਂ ਗਾਡੀ ਲਹੌਰ।

ਬਣਤਰ

ਪਰੀਬੰਦ ਬਣਾਉਣ ਲਈ ਪਹਿਲਾਂ ਮੋਟੇ ਪੱਤਰੇ ਦਾ ਕੜਾ ਬਣਾਇਆ ਜਾਂਦਾ ਹੈ। ਫੇਰ ਉਸ ਕੜੇ ਵਿੱਚ ਕੁੰਡੇ ਲਗਾਏ ਜਾਂਦੇ ਹਨ। ਘੁੰਗਰੂ ਬਣਾ ਕੇ ਉਹਨਾਂ ਵਿੱਚ ਵੀ ਕੁੰਡੇ ਲਾਏ ਜਾਂਦੇ ਹਨ। ਫੇਰ ਘੁੰਗਰੂਆਂ ਦੇ ਕੁੰਡਿਆਂ ਨੂੰ ਕੜੇ ਦੇ ਕੁੰਡਿਆਂ ਵਿੱਚ ਪਾ ਕੇ ਮੇਲ ਦਿੱਤਾ ਜਾਂਦਾ ਹੈ।

ਹਵਾਲੇ

ਫਰਮਾ:ਹਵਾਲੇ ਹਰਕੇਸ਼ ਸਿੰਘ ਕਹਿਲ, ਪੰਜਾਬੀ ਵਿਰਸਾ ਕੋਸ਼, ਯੂਨੀਸਟਾਰ ਬੁੱਕਸ, ਚੰਡੀਗੜ੍ਹ, 2013, ਪੰਨਾ 348