ਪਰਾਂਦੀ

ਭਾਰਤਪੀਡੀਆ ਤੋਂ
Jump to navigation Jump to search

ਪਰਾਂਦੀ ਪੰਜਾਬੀ ਸੱਭਿਆਚਾਰ ਵਿੱਚ ਵਾਲਾਂ ਦਾ ਇੱਕ ਪ੍ਰਮੁੱਖ ਗਹਿਣਾ ਹੈ ਜਿਸ ਨੂੰ ਮੁੱਢ ਤੋਂ ਹੀ ਪੰਜਾਬੀ ਔਰਤਾਂ ਆਪਣੇ ਵਾਲਾਂ ਦੀ ਗੁੱਤ ਬਣਾ ਕੇ ਉਸ ਵਿੱਚ ਪਹਿਨਦੀਆਂ ਹਨ। ਇਸ ਨੂੰ ਪੰਜਾਬੀ ਵਿੱਚ "ਪਰਾਂਦਾ" ਅਤੇ "ਡੋਰੀ" ਵੀ ਕਿਹਾ ਜਾਂਦਾ ਹੈ। ਪਰਾਂਦੀ ਨੂੰ ਪੰਜਾਬੀ ਸੱਭਿਆਚਾਰ ਦੇ ਪਛਾਣ ਚਿੰਨ੍ਹ ਵਜੋਂ ਵੀ ਲਿਆ ਜਾਂਦਾ ਹੈ।

ਪਰਾਂਦੀ ਉੱਪਰ ਪੰਜਾਬ ਵਿੱਚ ਬੋਲੀਆਂ ਅਤੇ ਗੀਤ ਵੀ ਗਾਏ ਜਾਂਦੇ ਹਨ ਜਿਸ ਤੋਂ ਪੰਜਾਬੀ ਸੱਭਿਆਚਾਰ ਵਿੱਚ ਪਰਾਂਦੀ ਦੀ ਮਹੱਤਤਾ ਉਭਰ ਕੇ ਸਾਹਮਣੇ ਆਉਂਦੀ ਹੈ।

ਬੋਲੀ

ਕਾਲਾ ਡੋਰੀਆ ਕੁੰਡੇ ਨਾਲ ਅੜਿਆ ਈ ਓਏ, 
ਕੀ ਛੋਟੇ ਦੇਵਰਾ ਭਾਬੀ ਨਾਲ ਲੜਿਆ ਈ ਓਏ,
ਛੋਟੇ ਦੇਵਰਾ ਤੇਰੀ ਦੂਰ ਬਲਾਈ ਓਏ,
ਨਾ ਲੜ ਸੋਹਣਿਆ ਤੇਰੀ ਇੱਕ ਭਰਜਾਈ ਓਏ,

ਕਾਲੇ ਰੰਗ ਦੀ ਪਰਾਂਦੀ, ਸਾਡੇ ਸੱਜਣਾ ਲਿਆਂਦੀ, ਨੀ ਮੈ ਚੁੰਮ ਚੁੰਮ ਰੱਖਦੀ ਫਿਰਾਂ, ਕਿ ਪੱਬਾਂ ਭਰ ਨੱਚਦੀ ਫਿਰਾਂ,

ਗੀਤ

  • ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਗਲ ਨੀ

ਹਵਾਲੇ