ਨੰਦ ਸਿੰਘ

ਭਾਰਤਪੀਡੀਆ ਤੋਂ
Jump to navigation Jump to search

ਫਰਮਾ:ਗਿਆਨਸੰਦੂਕ ਜੀਵਨੀ ਨੰਦ ਸਿੰਘ (24 ਸਤੰਬਰ 1914-12 ਦਸੰਬਰ 1947) ਇੱਕ ਭਾਰਤੀ ਸੈਨਿਕ ਸੀ ਜਿਸ ਨੂੰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ ਸੀ ਜੋ ਕਿ ਬਰਤਾਨੀਆ ਅਤੇ ਕਾਮਨਵੈਲਥ ਦੇਸ਼ਾਂ ਦੇ ਵਿੱਚ ਬਹਾਦਰੀ ਲਈ ਸਭ ਤੋਂ ਉੱਤਮ ਪੁਰਸਕਾਰ ਹੈ।

ਜਨਮ

ਨੰਦ ਸਿੰਘ ਦਾ ਜਨਮ ਮਾਤਾ ਜੈ ਕੌਰ ਦੀ ਕੁੱਖੋਂ ਪਿਤਾ ਭਾਗ ਸਿੰਘ ਦੇ ਘਰ ਪਿੰਡ ਬਹਾਦਰਪੁਰ (ਬਰੇਟਾ) ਜ਼ਿਲ੍ਹਾ ਮਾਨਸਾ ਵਿਖੇ ਹੋਇਆ। 19 ਸਾਲਾਂ ਦੀ ਉਮਰ ਵਿੱਚ ਭਾਰਤੀ ਸੈਨਾ ਦੀ ਸਿੱਖ ਰੈਜੀਮੈਂਟ ਪਹਿਲੀ ਬਟਾਲੀਅਨ ਵਿੱਚ ਭਰਤੀ ਹੋਇਆ।[1][2]

ਜੀਵਨ

ਪੂਰੀ ਦੇਸ਼ ਭਗਤੀ ਦੀ ਮਿਸਾਲ ਦਿੰਦੇ ਹੋਏ ਇਹੋ ਜਿਹੇ ਕਾਰਨਾਮੇ ਵਿਖਾਏ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ 1947 ਵਿੱਚ ਕਸ਼ਮੀਰ ਰਾਜ ਵਿੱਚ ਉੜੀ ਦੀ ਲੜਾਈ ਵਿੱਚ ਆਪਣਾ ਫਰਜ਼ ਨਿਭਾਇਆ। ਦੇਸ਼ ਦਾ ਸਰਬਉੱਤਮ ਪੁਰਸਕਾਰ ਵਿਕਟੋਰੀਆ ਕਰਾਸ ਅਤੇ ਮਹਾਂਵੀਰ ਚੱਕਰ ਜਿੱਤ ਕੇ ਆਪਣੇ ਪਿੰਡ ਦਾ ਨਾਂਅ ਦੇਸ਼ ਵਿੱਚ ਰੌਸ਼ਨ ਕੀਤਾ।

ਸਹੀਦੀ

12 ਦਸੰਬਰ, 1947 ਨੂੰ ਕਬਾਇਲੀ ਹਮਲਾਵਰਾਂ ਦਾ ਸਫਾਇਆ ਕਰਨ ਲਈ ਮੋਰਚਾ ਸਾਂਭਦਿਆਂ ਕਈ ਸਾਥੀਆਂ ਦੇ ਸ਼ਹੀਦ ਹੋ ਜਾਣ ਉੱਤੇ ਵੀ ਇਸ ਬਹਾਦਰ ਯੋਧੇ ਨੇ ਕਈ ਮੋਰਚਿਆਂ ਉੱਤੇ ਕਬਜ਼ਾ ਕਰ ਕੇ ਦੁਸ਼ਮਣਾਂ ਨੂੰ ਪਿੱਛੇ ਹਟਾਇਆ। ਇਹ ਮਹਾਨ ਯੋਧਾ ਫਾਇਰਿੰਗ ਦੌਰਾਨ ਸ਼ਹੀਦ ਹੋ ਗਿਆ।

ਸਨਮਾਨ

  • ਨੰਦ ਸਿੰਘ ਇੱਕ ਐਸਾ ਯੋਧਾ ਹੈ, ਜਿਸ ਨੂੰ ਜਿਉਂਦੇ ਜੀਅ ਵਿਕਟੋਰੀਆ ਕਰੌਸ ਮਿਲਿਆ ਸੀ
  • ਪਟਿਆਲਾ ਦੇ ਮਹਾਰਾਜਾ ਭਲਇੰਦਰ ਸਿੰਘ ਸਹੀਦ ਨੰਦ ਸਿੰਘ ਨੂੰ ਸਨਮਾਨਿਤ ਕਰਨ ਲਈ ਪਿੰਡ ਬਹਾਦਰਪੁਰ ਆਏ ਸਨ ਤਾਂ ਉਹਨਾਂ ਵੱਲੋਂ ਆਪਣੇ ਪੁਰਖਿਆਂ ਦੀ ਨਿਸ਼ਾਨੀ ਤਲਵਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ।
  • ਬਠਿੰਡਾ ਵਿਖੇ ਆਪ ਦੀ ਯਾਦ ਵਿੱਚ ਚੋਕ ਤੇ ਬੁਤ ਲਗਾਇਆ ਗਿਆ ਹੈ ਜਿਸ ਨੂੰ ਫੋਜ਼ੀ ਚੋਕ ਵੀ ਕਿਹਾ ਜਾਂਦਾ ਹੈ।
  • ਬਰੇਟਾ ਦੇ ਬਸ ਸਟੈਂਡ ਦਾ ਨਾਮ ਨੰਦ ਸਿੰਘ ਵਿਕਟੋਰੀਆ ਬਸ ਸਟੈਂਡ ਹੈ।
  • ਇਸ ਯੋਧੇ ਨੂੰ ਸ਼ਹੀਦ ਹੋਣ ਉੱਪਰੰਤ 1948 ਵਿੱਚ ਭਾਰਤ ਸਰਕਾਰ ਨੇ ਮਹਾਵੀਰ ਚੱਕਰ ਦੇ ਕੇ ਸਨਮਾਨਿਤ ਕੀਤਾ।
  • ਇਸ ਬਹਾਦਰ ਸਪੂਤ ਦੀ ਯਾਦ ਵਿੱਚ 1956 ਵਿੱਚ ਮੇਰਠ ਛਾਉਣੀ ਵਿੱਚ ਇੱਕ ਸਟੇਡੀਅਮ ਬਣਾਇਆ ਗਿਆ।

ਹਵਾਲੇ

ਫਰਮਾ:ਹਵਾਲੇ ਫਰਮਾ:ਭਾਰਤੀ ਸੈਨਾ ਸਨਮਾਨ ਅਤੇ ਤਗਮੇ

  1. "tribuneindia...Book Reviews". Tribuneindia.com. Retrieved 6 December 2011.
  2. "The Tribune - Magazine section - Saturday Extra". Tribuneindia.com. 31 December 2005. Retrieved 6 December 2011.