ਨੂਰ ਮੁਹੰਮਦ ਨੂਰ

ਭਾਰਤਪੀਡੀਆ ਤੋਂ
Jump to navigation Jump to search

ਨੂਰ ਮੁਹੰਮਦ ਨੂਰ (ਜਨਮ 13 ਸਤੰਬਰ 1954) ਪੰਜਾਬੀ ਕਵੀ ਹੈ।[1]

ਨੂਰ ਮੁਹੰਮਦ ਨੂਰ ਦਾ ਜਨਮ ਜਨਾਬ ਮੁਹੰਮਦ ਇਸਮਾਈਲ ਥਿੰਦ ਦੇ ਘਰ, ਕਿਲ੍ਹਾ ਰਹਿਮਤ ਗੜ੍ਹ, ਮਾਲੇਰ ਕੋਟਲਾ, ਜ਼ਿਲਾ ਸੰਗਰੂਰ, ਪੰਜਾਬ ਵਿੱਚ ਹੋਇਆ। ਉਸ ਦਾ ਅਸਲੀ ਨਾਂ ਨੂਰ ਮੁਹੰਮਦ ਥਿੰਦ ਹੈ ਅਤੇ ਨੂਰ ਮੁਹੰਮਦ ਨੂਰ ਉਸ ਦਾ ਕਲਮੀ ਨਾਂ ਹੈ। ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੰਜਾਬੀ ਵਿੱਚ ਐਮ ਏ ਕੀਤੀ। ਉਸ ਨੂੰ 'ਬਾਬਾ-ਏ-ਪੰਜਾਬੀ ਅਦਬੀ ਅਵਾਰਡ' ਅਤੇ 'ਲਹਿਰਾਂ ਅਦਬੀ ਅਵਾਰਡ' 2001 (ਲਾਹੌਰ, ਪਾਕਿਸਤਾਨ) ਨਾਲ ਸਨਮਾਨਿਤ ਕੀਤਾ ਗਿਆ ਹੈ।

ਰਚਨਾਵਾਂ

ਗ਼ਜ਼ਲ ਸੰਗ੍ਰਿਹ

  • ਯਾਦਾਂ ਦੇ ਅੱਖਰ (1990)
  • ਸੋਚਾਂ ਦੇ ਸੱਥਰ (1993)
  • ਪੀੜਾਂ ਦੇ ਪੱਥਰ ੨੦੦੧,
  • ਬਿਰਹਾ ਦੇ ਖੱਖਰ ੨੦੧੦,
  • ਸੱਧਰਾਂ ਦੀ ਸੱਥ ੨੦੦੨ (ਚੋਣਵੀਆਂ ਗ਼ਜ਼ਲਾਂ ਸ਼ਾਹਮੁਖੀ)
  • ਵਸਦੇ ਦਰਦ ਕਲੱਖਰ
  • ਪਾਕਿਸਤਾਨੀ ਪੰਜਾਬੀ ਗ਼ਜ਼ਲ (ਭਾਗ ਪਹਿਲਾ ਅਤੇ ਦੂਜਾ) ਸੰਪਾਦਿਤ

ਉਸ ਦੇ ਸੰਪਾਦਿਤ ਕੀਤੇ ਪਾਕਿਸਤਾਨੀ ਪੰਜਾਬੀ ਗ਼ਜ਼ਲ (ਭਾਗ ਪਹਿਲਾ ਅਤੇ ਦੂਜਾ) ਨੂੰ ਭਾਸ਼ਾ ਵਿਭਾਗ ਪਟਿਆਲਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਤੋਂ ਬਿਨਾਂ ਉਨ੍ਹਾਂ ਨੇ ਪ੍ਰਿੰਸੀਪਲ ਅੱਬਾਸ ਮਿਰਜ਼ਾ ਦੀ ਰਚਨਾ ਪਤਾਸੇ ਦਾ ਪੰਜਾਬੀ ਬੈਤ, ਲਿੱਪੀਅੰਤਰਣ ਅਤੇ ਸੰਪਾਦਨ ਵੀ ਕੀਤਾ ਹੈ।

ਹਵਾਲੇ

ਫਰਮਾ:ਹਵਾਲੇ

  1. "ਨੂਰ ਮੁਹੰਮਦ ਨੂਰ ਪੰਜਾਬੀ ਕਵਿਤਾ". www.punjabi-kavita.com. Retrieved 2020-06-06.