ਨਿੰਬਧ ਸਹਿਤ ਦੀਆ ਪਰਵਿਰਤੀਆ

ਭਾਰਤਪੀਡੀਆ ਤੋਂ
Jump to navigation Jump to search

ਨਿੰਬਧ ਸਾਹਿਤ ਦੀਆ ਪਰਵਿਰਤੀਆ

ਜਾਣ-ਪਛਾਣ

ਨਿੰਬਧ ਸਾਹਿਤ 1984 ਈਃ ਤੱਕ ਜਿੰਨਾਂ ਕੁ ਪਰਕਾਸ਼ਿਤ ਹੋ ਚੁੱਕਾ ਹੈ,ੳਸਦੇ ਆਧਾਰ ਤੇ ਪੰਜਾਬੀ ਨਿੰਬਧ ਸਾਹਿਤ ਦੀਆ ਮੁੱਖ ਪਰਵਿਰਤੀਆ ਿੲਹ ਹਨ।

ਧਾਰਮਿਕ ਅਤੇ ਸੱਭਿਆਚਾਰਕ ਜਾਗਰਤੀ

19 ਵੀ ਸਦੀ ਦੇ ਦੂਜੇ ਅੱਧ ਦੀ ਪੰਜਾਬੀ ਵਾਰਤਕ ਵਿੱਚ ਧਾਰਮਕ, ਵਿਦਿਅਕ ਅਤੇ ਸੱਭਿਆਚਾਰਕ ਜਾਗਰਤੀ ਿੲੱਕ ਪਾਸੇ ਈਸਾਈ ਮਿਸ਼ਨਰੀਆ ਦੇ ਧਰਮ ਦੇ ਪਰਚਾਰ ਕਰਕੇ ਆਈ।ਧਾਰਮਿਕ ਅਤੇ ਸੱਭਿਆਚਾਰਕ ਸਾਹਿਤ ਦੇ ਨਿੰਬਧਕਾਰ ਹਨ: ਭਾਈ ਗੁਰਮੁਖ ਸਿੰਘ,ਗਿਆਨੀ ਗਿਆਨ ਸਿੰਘ।[1]

ਸਦਾਚਾਰਕ ਅਤੇ ਸਮਾਜਕ ਸੁਧਾਰਵਾਦ

ਿੲਸਦਾ ਉਦੇਸ਼ ਸਿੰਘ-ਸਭਾ ਲਹਿਰ ਤੋ ਿੲਲਾਵਾ ਹਿੰਦੂਆਂ ਅਤੇ ਮੁਸਲਮਾਨਾਂ ਵਿੱਚ ਪਰਚਿੱਲਤ ਹੋਈਆਂ ਧਾਰਮਕ ਅਤੇ ਸੱਭਿਆਚਾਰਕ ਜਾਗਰਤੀ ਦੀਆਂ ਲਹਿਰਾਂ ਦੇ ਉਦੇਸ਼ ਵਿੱਚ ਸ਼ਾਮਿਲ ਸੀ। ਇਸ ਪਰਵਿਰਤੀ ਦੇ ਨਿੰਬਧਕਾਰ ਹਨਃ ਬਿਹਾਰੀ ਲਾਲ ਪੁਰੀ,ਡਾ.ਚਰਨ ਸਿੰਘ।[2]

ਸੁਤੰਤਰਤਾ ਸੰਗਰਾਮ ਆਦਿਕ ਇਨਕਲਾਬੀ ਲਹਿਰਾ

ਇਸ ਵਿੱਚ ਸਭ ਤੋਂ ਵੱਧ ਯੋਗਦਾਨ ਕੂਕਾ ਲਹਿਰ ਦੇ ਬਾਬਾ ਰਾਮ ਸਿੰਘ ਨੇ ਪਾਇਆ। ਇਸ ਪਰਵਿਰਤੀ ਦੇ ਨਿੰਬਧਕਾਰ ਹਨਃ ਹੀਰਾ ਸਿੰਘ ਦਰਦ, ਗੁਰਮੁਖ ਸਿੰਘ ਮੁਸਾਫਿਰ, ਤੇਜਾ ਸਿੰਘ ਸੁਤੰਤਰ,।[3]

ਆਦਰਸ਼ਵਾਦ-ਰਮਾਂਸਵਾਦ

ਆਦਰਸ਼ਵਾਦ-ਰਮਾਂਸਵਾਦ ਦੀ ਪਰਵਿਰਤੀ ਭਾਰਤ ਦੇ ਧਾਰਮ ਦੀ ਆਤਮਾ ਵਿੱਚ ਵਿਆਪਕ ਸਮੁੱਚੀ ਏਕਤਾ ਨਾਲ ਦੇ ਆਦਰਸ਼ ਦੁਆਰਾ ਨਵਯੁਵਕਾਂ ਵਿੱਚ ਪੈਂਦਾ ਹੋਏ ਭਾਵਾਤਮਕ ਵਿਚਾਰਾ ਨਾਲ ਹੋਂਦ ਵਿੱਚ ਆਈ। ਇਸ ਲਹਿਰ ਵਿੱਚ ਯੋਗਦਾਨ ਪਾਉਣ ਵਾਲੇ ਨਿੰਬਧਕਾਰ ਹਨਃ ਗੁਰਬਖਸ ਸਿੰਘ, ਪੂਰਨ ਸਿੰਘ।[4]

ਪੱਛਮੀ ਅਤੇ ਪੂਰਬੀ ਯਾਤਰਾਂ ਦੇ ਪਰਭਾਵ ਵਾਲੀ ਪਰਵਿਰਤੀ

ਅਮਰੀਕਾ,ਕੈਨੇਡਾ ਆਦਿ ਵਿਕਸ਼ਿਤ ਦੇਸ਼ਾ ਦੀ ਯਾਤਰਾ ਕਈ ਪੰਜਾਬੀਆਂ ਨੇ 19 ਵੀ ਸਦੀ ਦੇ ਅਖੀਰਲੇ ਦਹਾਕੇ ਵਿੱਚ ਅਤੇ 20ਵੀ ਸਦੀ ਦੇ ਸ਼ੁਰੂ ਦੇ ਦਹਕਿਆਂ ਵਿੱਚ ਕੀਤੀ ਿੲਹਨਾਂ ਯਾਤਰਾਵਾਂ ਦੇ ਪਰਭਾਵਾ ਨੂੰ ਆਪਣੀਆ ਲਿਖਤਾਂ ਵਿੱਚ ਉਭਾਰਿਆਂ। ਲਾਲ ਸਿੰਘ ਕਮਲਾ ਅਕਾਲੀ ਪਹਿਲਾ ਲਿਖਾਰੀ ਹੈ ਜਿਸਨੇ ਯੂਰਪ ਦੀ ਯਾਤਰਾਂ ਦੇ ਪਰਭਾਵ ਨੰੂ ਮੇਰਾ ਵਲੈਤੀ ਸਫਰਨਾਮਾ ਪੁਸਤਕ ਵਿੱਚ ਦਰਜ ਕੀਤਾ। ਿੲਸ ਪਰਵਿਰਤੀ ਦੇ ਨਿੰਬਧਕਾਰ ਹਨ: ਸ.ਸ.ਅਮੋਲ,ਨਵਤੇਜ ਸਿੰਘ,।[5]

ਜੀਵਨ ਜਾਂਚ

ਪੱਛਮੀ ਦੇਸ਼ਾ ਦੀ ਯਾਤਰਾ ਬਾਰੇ ਸਾਹਿਤ ਨੇ ਪੰਜਾਬੀ ਲੇਖਕਾਂ ਨੂੰ ਵੀ ਸੇਧ ਦਿੱਤੀ ਕਿ ਉਹ ਮਨੁੱਖੀ ਜੀਵਨ ਨੰੂ ਚੰਗੇਰਾ ਬਣਾਉਣ ਲਈ ਸੁਚੱਜੀ ਜੀਵਨ ਜਾਂਚ ਨਾਲ ਸੰਬੰਧਤ ਸਾਹਿਤ ਰਚਣ। ਗੁਰਬਖਸ ਸਿੰਘ ਪੑੀਤਲੜੀ ਜੀਵਨ ਜਾਂਚ ਸਾਹਿਤ ਦਾ ਸਭ ਤੋ ਵੱਡਾ ਰਚਨਹਾਰ ਹੈ।[6]

ਵਿਗਿਆਨਕ ਅਤੇ ਮਨੋ-ਵਿਗਿਆਨਕ ਪਰਵਿਰਤੀ

ਪੰਜਾਬੀ ਵਿੱਚ ਮੋਹਨ ਸਿੰਘ ਵੈਦ ਨੇ 20ਵੀ ਸਦੀ ਦੇ ਪਹਿਲੇ ਦਹਾਕਿਆਂ ਵਿੱਚ ਕੁਝ ਵਿਗਿਆਨਕ ਅਤੇ ਮਨੋ-ਵਿਗਿਆਨਕ ਵਿਸ਼ਿਆਂ ਕੀੜੇ-ਮਕੌੜੇ ਿੲਲਮ-ਖਿਆਲ ਉੱਤੇ ਪੱਛਮੀ ਦੇਸ਼ਾ ਿਵੱਚ ਛਪੀਆਂ ਪੁਸਤਕਾਂ ਦੇ ਆਧਾਰ ਉੱਤੇ ਪੰਜਾਬੀ ਵਿੱਚ ਪੁਸਤਕਾਂ ਲਿਖਣ ਦੀ ਪਿਰਤ ਪਾਈ। ਗੁਰਬਖਸ ਸਿੰਘ ਦੇ ਰੱਬ ਦੇ ਜੀਵ, ਜ਼ਿੰਦਗੀ ਅਤੇ ਮੌਤ ਅਤੇ ਤੇਜਾ ਸਿੰਘ ਦਾ 'ਨਵੇ ਜ਼ਮਾਨੇ' ਨਿੰਬਧ ਵਿਗਿਆਨਕ ਪਰਵਿਰਤੀ ਦੇ ਹਨ। [7]

ਹਲਕੇ-ਫੁਲਕੇ ਲੇਖਾ ਦੀ ਪਰਵਿਰਤੀ

ਹਲਕੇ ਫੁਲਕੇ ਲੇਖਾ ਦੀ ਰਚਨਾ ਅੰਗਰੇਜ਼ੀ ਨਿਬੰਧਕਾਰਾਂ ਦੁਆਰਾ ਦੋ ਕੁ ਸਦੀਆ ਪਹਿਲਾ ਲਿਖੇ ਗਏ ਲੇਖਾਂ ਦੇ ਪਰਭਾਵ ਦੁਆਰਾ ਸ਼ੁਰੂ ਹੋਈ। ਲਾਲ ਸਿੰਘ ਕਮਲਾ ਅਕਾਲੀ ਦਾ ਨਿੰਬਧ 'ਪੱਤਣਾ ਦਾ ਤਾਰੂ' ਇਸ ਪਰਵਿਰਤੀ ਦਾ ਨਿੰਬਧ ਹੈ। ਇਸ ਤੋਂ ਿੲਲਾਵਾ ਗੁਰਬਚਨ ਿਸੰਘ ਤਾਲਿਬ, ਈਸ਼ਵਰ ਚਿਤਰਕਾਰ,ਆਦਿ ਹਨ।[8]

ਆਲੋਚਨਾਤਮਕ ਪਰਵਿਰਤੀ

ਸਾਹਿਤਕ ਖੋਜ ਦੇ ਖੇਤਰ ਵਿੱਚ ਸਰ ਰਿਚਰਡ ਟੈਂਪਲ ਅਤੇ ਉਜਬਰਨ ਸਾਹਿਬ ਨੇ ਪੰਜਾਬੀ ਰੋਂਮਾਟਿਕ ਅਤੇ ਲੋਕ ਸਾਹਿਤ ਬਾਰੇ ਅੰਗਰੇਜ਼ੀ ਵਿੱਚ ਪੁਸਤਕਾਂ ਲੀਜੈਂਡਜ਼ ਔਫ ਦੀ ਪੰਜਾਬ ਅਤੇ ਬੁੱਲੇ ਸ਼ਾਹ ਤੇ ਹੀਰ ਵਾਰਸ ਬਾਰੇ ਲਿਖ ਕੇ ਸਾਹਿਤਕ ਖੋਜ ਦੀ ਪਿਰਤ ਪਾ ਦਿੱਤੀ। ਅੰਗਰੇਜ਼ ਸਾਹਿਤਕ ਖੋਜੀਆਂ ਤੋਂ ਪਰਭਾਵਿਤ ਹੋ ਕੇ ਉਰਦੂ ਦੇ ਮਸ਼ਹੂਰ ਿੲਤਹਾਸਕਾਰ ਮੁਹੰਮਦ ਹੁਸੈਨ ਆਜ਼ਾਦ ਦੀ ਪੁਸਤਕ 'ਅਬ-ਇ ਹਯਾਤ' ਤੋਂ ਪਰਭਾਵਿਤ ਹੋ ਕੇ ਮੋਲਾ ਬਖ਼ਸ਼ ਕਸ਼ਤਾ ਨੇ 1913 ਵਿੱਚ 'ਚਸ਼ਮਾ-ਈ-ਹਯਾਤ' ਅਤੇ ਬਾਬਾ ਬੁੱਧ ਸਿੰਘ ਨੇ 1914 ਵਿੱਚ 'ਹੰਸ ਚੋਗ' ਨਾਮ ਦੀ ਪੁਸਤਕ ਰਚੀ। ਿੲਹਨਾਂ ਤੋਂ ਿੲਲਾਵਾ ਡਾ.ਮੋਹਨ ਸਿੰਘ ਦੀਵਾਨਾ, ਡਾ.ਬਨਾਰਸੀ ਦਾਸ ਜੈਨ, ਡਾ.ਗੋਪਾਲ ਦਰਦੀ,ਆਦਿ ਨੇ ਆਪਣਾ ਯੋਗਦਾਨ ਪਾਇਆ।[9]

ਹਾਸ-ਵਿਅੰਗ ਦੀ ਪਰਵਿਰਤੀ

ਹਾਸ-ਵਿਅੰਗ ਅਤੇ ਹਾਜ਼ਰ-ਜੁਆਬੀ ਦੀ ਪਰਵਿਰਤੀ ਮਨੁੱਖ ਵਿੱਚ ਕੁਦਰਤੀ ਹੈ। ਸਾਹਿਤਕਾਰ ਿੲਸਨੰੂ ਕਲਾ ਦਾ ਰੂਪ ਦਿੰਦਾ ਹੈ। ਤੇਜਾ ਸਿੰਘ ਨੇ ਆਪਣੀ ਪੁਸਤਕ 'ਨਵੀਆ ਸੋਚਾਂ' ਵਿੱਚ ਹਾਸ-ਰਸ ਦੀ ਪਰਵਿਰਤੀ ਬਾਰੇ ਤਿੰਨ ਲੇਖ ਲਿਖੇ ਹਨ।ਹਾਸ-ਵਿਅੰਗ ਦੀ ਕਲਾ ਚਰਨ ਸਿੰਘ ਸ਼ਾਹੀਦ ਨੇ ਸ਼ੁਰੂ ਕੀਤੀ। ਿੲਸ ਤੋਂ ਿੲਲਾਵਾਂ ਬਖਸ਼ੀਸ਼ ਸਿੰਘ ਮੌਜੀ, ਅਨੰਤ ਸਿੰਘ ਕਾਬਲੀ, ਆਿਦ ਹਨ।[10]

ਰੇਖਾ ਚਿੱਤਰ

ਰੇਖਾ ਚਿੱਤਰ ਅਤੇ ਲਘੂ ਚਿੱਤਰ ਲਿਖਣ ਦੀ ਪਰੰਪਰਾ ਵੀ ਪੱਛਮ ਵਿੱਚ ਕਾਫੀ ਪੁਰਾਣੀ ਹੈ। ਪੰਜਾਬੀ ਵਿੱਚ ਿੲਸਨੰੂ ਬਲਵੰਤ ਗਾਰਗੀ ਲੈ ਕੇ ਆਇਆ 'ਨਿੰਮ ਦੇ ਪੱਤੇ' ਅਤੇ 'ਸੁਰਮੇ ਵਾਲੀ ਅੱਖ' ਪੁਸਤਕਾਂ ਹਨ। ਿੲਸ ਤੋਂ ਿੲਲਾਵਾ ਭਗਵੰਤ ਸਿੰਘ, ਕੁਲਬੀਰ ਕਾਂਗ, ਨੇ ਆਪਣਾ ਯੋਗਦਾਨ ਪਾਇਆ।[11]

ਸੰਸਮਰਨ, ਜੀਵਨੀ, ਸਵੈ-ਜੀਵਨੀ ਆਦਿਕ ਪਰਵਿਰਤੀ

ਪੰਜਾਬੀ ਵਿੱਚ ਸੰਸਮਰਨ ਦੀ ਸ਼ੁਰੂਆਤ ਗੁਰਬਖਸ ਸਿੰਘ ਪਰੀਤਲੜੀ ਨੇ ਕੀਤੀ। ਿੲਸ ਤੋਂ ਬਿਨਾਂ ਤੇਜਾ ਸਿੰਘ ਨੇ ਸਵੈ-ਜੀਵਨੀ ਰਚੀ। ਕਈ ਹੋਰ ਸਾਹਿਤਕਾਰਾ ਨੇ ਵੀ ਆਪਣਾ ਯੋਗਦਾਨ ਪਾਿੲਆ।[12]

ਹਵਲੇ

ਫਰਮਾ:ਹਵਾਲੇ

  1. ਬਲਵੀਰ ਸਿੰਘ ਦਿਲ,ਪੰਜਾਬੀ ਨਿਬੰਧ:ਸਰੂਪ, ਸਿਧਾਂਤ ਅਤੇ ਵਿਕਾਸ, ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਨਾ ਨੰਬਰ:229
  2. ਓਹੀ,ਪੰਨਾ ਨੰਬਰ:234
  3. ਓਹੀ,ਪੰਨਾ ਨੰਬਰ:236
  4. ਓਹੀ,ਪੰਨਾ ਨੰਬਰ:239
  5. ਓਹੀ,ਪੰਨਾ ਨੰਬਰ:242
  6. ਓਹੀ,ਪੰਨਾ ਨੰਬਰ:243
  7. ਓਹੀ,ਪੰਨਾ ਨੰਬਰ:244
  8. ਓਹੀ,ਪੰਨਾ ਨੰਬਰ:245
  9. ਓਹੀ,ਪੰਨਾ ਨੰਬਰ:246-47
  10. ਓਹੀ,ਪੰਨਾ ਨੰਬਰ:248
  11. ਓਹੀ,ਪੰਨਾ ਨੰਬਰ:249
  12. ਓਹੀ,ਪੰਨਾ ਨੰਬਰ:251